Punjab : ਅੱਤਵਾਦੀ ਪੰਨੂੰ ਖਿਲਾਫ ਇੱਕ ਹੋਰ ਮੁਕੱਦਮਾ ਦਰਜ, ਦੁਰਗਾਨਾ ਮੰਦਿਰ ਨੂੰ ਤਾਲੇ ਲਗਾਉਣ ਦੀ ਦਿੱਤੀ ਸੀ ਧਮਕੀ

ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਡੀ ਡਵੀਜ਼ਨ 'ਚ ਮੁਕੱਦਮਾ ਦਰਜ ਕੀਤਾ ਗਿਆ। ਪੰਨੂੰ ਨੇ ਧਮਕੀ ਦਿੱਤੀ ਕਿ ਪੰਜਾਬ ਵਿੱਚ 26 ਜਨਵਰੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਸ਼ੁਰੂ ਹੋ ਰਿਹਾ ਹੈ।

Share:

ਹਾਈਲਾਈਟਸ

  • ਸਿੱਖ ਰਾਜ ਦੌਰਾਨ ਵੀ ਸਿੱਖਾਂ ਨੇ ਕਿਸੇ ਧਾਰਮਿਕ ਸਥਾਨ ਨੂੰ ਨੁਕਸਾਨ ਨਹੀਂ ਪਹੁੰਚਾਇਆ
  • ਦਿੱਲੀ ਏਅਰਪੋਰਟ ਦਾ ਨਾਂਅ ਬਦਲਕੇ ਬੇਅੰਤ ਸਿੰਘ, ਸਤਵੰਤ ਸਿੰਘ ਦੇ ਨਾਂ 'ਤੇ ਰੱਖਣਗੇ।

Punjab: ਸਿੱਖ ਫਾਰ ਜਸਟਿਸ (SFJ) ਗੁਰਪਤਵੰਤ ਸਿੰਘ ਪੰਨੂੰ ਦੇ ਖਿਲਾਫ ਪੰਜਾਬ ਦੇ ਅੰਮ੍ਰਿਤਸਰ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ। ਰਾਮਲਲਾ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਪੰਨੂੰ ਨੇ ਇੱਕ ਵੀਡੀਓ ਜਾਰੀ ਕਰਕੇ ਦੁਰਗਾਨਾ ਮੰਦਿਰ ਦੇ ਦਰਵਾਜ਼ੇ ਬੰਦ ਕਰਕੇ ਹਰਿਮੰਦਿਰ ਸਾਹਿਬ ਨੂੰ ਚਾਬੀਆਂ ਦੇਣ ਦੀ ਗੱਲ ਆਖੀ ਸੀ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਡੀ ਡਵੀਜ਼ਨ 'ਚ ਮੁਕੱਦਮਾ ਦਰਜ ਕੀਤਾ ਗਿਆ। ਅੱਤਵਾਦੀ ਪੰਨੂੰ ਨੇ ਵੀਡੀਓ 'ਚ ਕਿਹਾ ਸੀ ਕਿ ਭਾਰਤ ਸਰਕਾਰ ਨੇ ਅਯੁੱਧਿਆ 'ਚ ਰਾਮ ਮੰਦਿਰ ਬਣਾਇਆ ਹੈ, ਅਯੁੱਧਿਆ ਰਾਮ ਦੀ ਹੈ। ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਵੱਲੋਂ ਵਸਾਇਆ ਗਿਆ ਅੰਮ੍ਰਿਤਸਰ ਸ਼ਹਿਰ ਵੀ ਗੁਰੂ ਰਾਮਦਾਸ ਜੀ ਦਾ ਹੀ ਹੈ। ਇੱਥੇ ਹਰਿਮੰਦਰ ਸਾਹਿਬ ਦੀ ਤਰਜ਼ 'ਤੇ ਦੁਰਗਾਨਾ ਮੰਦਰ ਨਹੀਂ ਹੋ ਸਕਦਾ।

26 ਜਨਵਰੀ ਮਗਰੋਂ ਖਾਲਿਸਤਾਨ ਰੈਫਰੈਂਡਮ

ਪੰਨੂੰ ਨੇ ਦੁਰਗਾਨਾ ਮੰਦਿਰ ਕਮੇਟੀ ਨੂੰ ਧਮਕੀ ਦਿੱਤੀ ਕਿ ਉਹ ਦਰਵਾਜ਼ੇ ਬੰਦ ਕਰਕੇ ਸ੍ਰੀ ਹਰਿਮੰਦਰ ਸਾਹਿਬ ਨੂੰ ਚਾਬੀਆਂ ਸੌਂਪਣ, ਨਹੀਂ ਤਾਂ ਪੰਜਾਬ ਆਜ਼ਾਦ ਤੋਂ ਬਾਅਦ ਪੰਥ ਸੋਚੇਗਾ ਕਿ ਇਸ ਮੰਦਿਰ ਦਾ ਕੀ ਕਰਨਾ ਹੈ। ਸਿੱਖ ਰਾਜ ਦੌਰਾਨ ਵੀ ਸਿੱਖਾਂ ਨੇ ਕਿਸੇ ਧਾਰਮਿਕ ਸਥਾਨ ਨੂੰ ਨੁਕਸਾਨ ਨਹੀਂ ਪਹੁੰਚਾਇਆ ਪਰ ਭਾਰਤ ਸਰਕਾਰ ਵੱਲੋਂ ਸਿੱਖ ਇਤਿਹਾਸਿਕ ਗੁਰਦੁਆਰਿਆਂ ਨੂੰ ਢਾਹਿਆ ਗਿਆ। ਪੰਜਾਬ ਵਿੱਚ 26 ਜਨਵਰੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਸ਼ੁਰੂ ਹੋ ਰਿਹਾ ਹੈ। ਇਸਤੋਂ ਬਾਅਦ ਪਹਿਲਾ ਨਿਸ਼ਾਨਾ ਹਰਿਦੁਆਰ ਹੋਵੇਗਾ। 

2 ਮਹੀਨੇ ਪਹਿਲਾਂ ਦਰਜ ਹੋਈ ਸੀ ਨਵੀਂ ਐਫਆਈਆਰ 

ਕਰੀਬ ਦੋ ਮਹੀਨੇ ਪਹਿਲਾਂ ਨਵੰਬਰ 'ਚ ਅੱਤਵਾਦੀ ਪੰਨੂੰ ਨੇ ਏਅਰ ਇੰਡੀਆ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ। ਜਿਸਤੋਂ ਬਾਅਦ ਪੰਨੂੰ ਖਿਲਾਫ ਭਾਰਤ 'ਚ ਨਵੀਂ ਐੱਫ.ਆਈ.ਆਰ. ਦਰਜ ਹੋਈ ਸੀ। ਜਿਸ ਵਿੱਚ ਪੰਨੂੰ ਉੱਤੇ ਯੂਏਪੀਏ ਵੀ ਲਾਇਆ ਗਿਆ ਸੀ। ਪੰਨੂੰ ਨੇ 4 ਨਵੰਬਰ ਨੂੰ ਇੱਕ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਭਾਰਤ ਨੇ ਸਿੱਖਾਂ 'ਤੇ ਤਸ਼ੱਦਦ ਕੀਤਾ ਹੈ।

ਬਦਲ ਦੇਵਾਂਗੇ ਏਅਰਪੋਰਟ ਦਾ ਨਾਂਅ 

ਪੰਨੂੰ ਨੇ ਕਿਹਾ ਕਿ ਪੰਜਾਬ ਦੇ ਭਾਰਤ ਤੋਂ ਵੱਖ ਹੋਣ ਤੋਂ ਬਾਅਦ ਉਹ ਦਿੱਲੀ ਏਅਰਪੋਰਟ ਦਾ ਨਾਂਅ ਬਦਲਕੇ ਬੇਅੰਤ ਸਿੰਘ, ਸਤਵੰਤ ਸਿੰਘ ਦੇ ਨਾਂ 'ਤੇ ਰੱਖਣਗੇ। ਬੇਅੰਤ ਸਿੰਘ ਅਤੇ ਸਤਵੰਤ ਸਿੰਘ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬਾਡੀਗਾਰਡ ਸਨ। ਦੋਵਾਂ ਨੇ 31 ਅਕਤੂਬਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਸੀ।

ਇਹ ਵੀ ਪੜ੍ਹੋ