ਪੁਲਿਸ ਨੇ ਰਿਕਸ਼ਾ ਚਾਲਕ ਦੇ ਕਤਲ ਦੀ ਗੁੱਥੀ ਸੁਲਝਾਈ, 3 ਘੰਟਿਆ ਵਿੱਚ ਦੋਸ਼ੀ ਕਾਬੂ

ਸਾਮਾਨ ਖਰੀਦਣ ਲਈ 100 ਰੁਪਏ ਘੱਟ ਦਿੱਤੇ ਸਨ, ਜਿਸ ਕਾਰਨ ਗੁੱਸੇ 'ਚ ਆਏ ਕਾਤਲ ਗੁਰਵਿੰਦਰ ਨਾਲ ਉਸ ਦੀ ਲੜਾਈ ਹੋ ਗਈ

Share:

ਹਾਈਲਾਈਟਸ

  • ਪੁਲਿਸ ਨੇ ਕਤਲ ਵਿੱਚ ਵਰਤਿਆ ਪੱਥਰ ਵੀ ਬਰਾਮਦ ਕਰ ਲਿਆ ਹੈ

Punjab News: ਪੰਜਾਬ ਦੇ ਲੁਧਿਆਣਾ 'ਚ ਬੱਸ ਸਟੈਂਡ ਨੇੜੇ ਰਿਕਸ਼ਾ ਚਾਲਕ ਦਾ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਮਰਨੇ ਵਾਲੇ ਰਿਕਸ਼ਾ ਚਾਲਕ ਦੀ ਪਛਾਣ ਪੱਪੂ ਮੰਡਲ (50) ਵਾਸੀ ਝਾਰਖੰਡ ਵਜੋਂ ਹੋਈ ਹੈ। ਪੱਪੂ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕਾਬੂ ਵੀ ਕਰ ਲਿਆ ਹੈ।

ਮੂੰਹ 'ਤੇ ਪੱਥਰ ਮਾਰ ਕੇ ਕੀਤਾ ਕਤਲ

ਕਾਤਲ ਅਤੇ ਪੱਪੂ ਇੱਕ ਦੂਜੇ ਨੂੰ ਜਾਣਦੇ ਸਨ। ਮੁਲਜ਼ਮ ਨੇ 100 ਰੁਪਏ ਲਈ ਉਸ ਦਾ ਕਤਲ ਕਰ ਦਿੱਤਾ। ਦੋਵੇਂ ਬੱਸ ਸਟੈਂਡ ਕੋਲ ਖਾਣ ਪੀਣ ਦਾ ਸਮਾਨ ਲੈ ਕੇ ਇਕੱਠੇ ਬੈਠੇ ਸਨ। ਸਾਮਾਨ ਖਰੀਦਣ ਲਈ 100 ਰੁਪਏ ਘੱਟ ਦਿੱਤੇ ਸਨ, ਜਿਸ ਕਾਰਨ ਗੁੱਸੇ 'ਚ ਆਏ ਕਾਤਲ ਗੁਰਵਿੰਦਰ ਨਾਲ ਉਸ ਦੀ ਲੜਾਈ ਹੋ ਗਈ। ਗੁਰਵਿੰਦਰ ਨੇ ਮੂੰਹ 'ਤੇ ਪੱਥਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ।

ਕੂੜਾ ਇਕੱਠਾ ਕਰਨ ਦਾ ਕੰਮ ਕਰਦੇ ਸਨ ਦੋਵੇਂ

ਜਾਣਕਾਰੀ ਦਿੰਦਿਆਂ ਏਡੀਸੀਪੀ ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੇ ਇਸ ਘਟਨਾ ਨੂੰ 3 ਘੰਟਿਆਂ ਵਿੱਚ ਸੁਲਝਾ ਲਿਆ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਗੁਰਵਿੰਦਰ ਅਤੇ ਪੱਪੂ ਵਿੱਚ ਮਾਮੂਲੀ ਰਕਮ ਨੂੰ ਲੈ ਕੇ ਝਗੜਾ ਹੋਇਆ ਸੀ। ਜਿਸ ਦਾ ਗੁਰਵਿੰਦਰ ਨੇ ਕਤਲ ਕਰ ਦਿੱਤਾ। ਗੁਰਵਿੰਦਰ ਅਤੇ ਪੱਪੂ ਇਕੱਠੇ ਕੂੜਾ ਇਕੱਠਾ ਕਰਨ ਦਾ ਕੰਮ ਕਰਦੇ ਸਨ। ਪੁਲੀਸ ਨੇ ਕਤਲ ਵਿੱਚ ਵਰਤਿਆ ਪੱਥਰ ਵੀ ਬਰਾਮਦ ਕਰ ਲਿਆ ਹੈ। ਏਡੀਸੀਪੀ ਰਮਨਜੀਤ ਭੁੱਲਰ ਨੇ ਦੱਸਿਆ ਕਿ ਪੁਲੀਸ ਕਾਤਲ ਗੁਰਵਿੰਦਰ ਸਿੰਘ ਦਾ ਡੋਪ ਟੈਸਟ ਕਰਵਾ ਕੇ ਪਤਾ ਕਰੇਗੀ ਕਿ ਮੁਲਜ਼ਮ ਨਸ਼ੇ ਦਾ ਆਦੀ ਹੈ ਜਾਂ ਨਹੀਂ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਕਾਤਲ ਨੇ ਪਿਛਲੇ ਸਮੇਂ ਵਿੱਚ ਕਿੰਨੇ ਅਪਰਾਧ ਕੀਤੇ ਹਨ।

ਦੋਸ਼ੀ ਨੂੰ ਲਿਆ ਜਾਵੇਗਾ ਰਿਮਾਂਡ ਤੇ

ਕਤਲ ਤੋਂ ਬਾਅਦ ਅਗਲੇ ਦਿਨ ਸਵੇਰੇ ਲੋਕਾਂ ਨੇ ਲਾਸ਼ ਉਥੇ ਪਈ ਵੇਖ ਕੇ ਤੁਰੰਤ ਚੌਕੀ ਬੱਸ ਸਟੈਂਡ ਅਤੇ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸੀਸੀਟੀਵੀ ਕੈਮਰੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਤਲ ਗੁਰਵਿੰਦਰ ਖਾਨਾਬਦੋਸ਼ ਹੈ। ਉਸਦਾ ਕੋਈ ਪਰਿਵਾਰ ਨਹੀਂ ਹੈ। ਗੁਰਵਿੰਦਰ ਅਤੇ ਪੱਪੂ ਇੱਕ ਦੁਕਾਨ ਦੇ ਬਾਹਰ ਇਕੱਠੇ ਸੌਂਦੇ ਸਨ। ਫਿਲਹਾਲ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਹੈ। ਪੁਲਿਸ ਜਲਦ ਹੀ ਦੋਸ਼ੀ ਨੂੰ ਰਿਮਾਂਡ 'ਤੇ ਲੈ ਕੇ ਹੋਰ ਪੁੱਛਗਿੱਛ ਕਰੇਗੀ।

ਇਹ ਵੀ ਪੜ੍ਹੋ