ਨਾਕੇ 'ਤੇ ਨੋਟਾਂ ਨਾਲ ਭਰਿਆ ਬੈਗ ਦੇਖ ਕੇ ਪੁਲਿਸ ਵੀ ਹੋਈ ਹੈੈਰਾਨ, 30 ਲੱਖ ਨਿਕਲੇ

ਇਸ ਵਿਅਕਤੀ ਦੀ ਲਾਪਰਵਾਹੀ ਇਸ ਗੱਲੋਂ ਵੀ ਦੇਖੀ ਗਈ ਕਿ ਉਹ ਇੰਨੀ ਵੱਡੀ ਰਕਮ ਇਕੱਲਾ ਅਤੇ ਆਪਣੇ ਬੈਗ ਵਿੱਚ ਲੈ ਕੇ ਜਾ ਰਿਹਾ ਸੀ। ਪੈਸੇ ਸੁਰੱਖਿਅਤ ਨਹੀਂ ਸਨ ਅਤੇ ਇਸਤੋਂ ਇਲਾਵਾ ਉਸ ਕੋਲ ਇਸਦਾ ਕੋਈ ਸਬੂਤ ਵੀ ਨਹੀਂ ਸੀ।

Courtesy: file photo

Share:

ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਖੰਨਾ ਵਿਖੇ ਲੱਗਣ ਵਾਲੇ ਹਾਈਟੈੱਕ ਨਾਕੇ ਉਪਰ ਇੱਕ ਵਾਰ ਤਾਂ ਪੁਲਿਸ ਵੀ ਹੈਰਾਨ ਰਹਿ ਗਈ ਸੀ ਜਦੋਂ ਪੈਦਲ ਆ ਰਹੇ ਵਿਅਕਤੀ ਦੇ ਬੈਗ ਚੋੋਂ 30 ਲੱਖ ਰੁਪਏ ਬਰਾਮਦ ਹੋੋਏ। ਸਿਟੀ ਪੁਲਿਸ ਸਟੇਸ਼ਨ 2 ਦੇ ਐਸਐਚਓ ਇੰਸਪੈਕਟਰ ਜਗਜੀਵਨ ਰਾਮ ਨੇ ਪ੍ਰਿਸਟਾਇਨ ਮਾਲ ਹਾਈ-ਟੈਕ ਚੈੱਕ ਪੋਸਟ 'ਤੇ ਇੱਕ ਵਿਅਕਤੀ ਤੋਂ ਨਕਦੀ ਨਾਲ ਭਰਿਆ ਬੈਗ ਬਰਾਮਦ ਕੀਤਾ। ਇਸ ਵਿਅਕਤੀ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ। ਬੈਗ ਵਿੱਚ ਲਗਭਗ 30 ਲੱਖ ਰੁਪਏ ਸਨ।

ਕੋਈ ਕਾਗਜਾਤ ਨਹੀਂ ਸੀ, ਆਮਦਨ ਕਰ ਵਿਭਾਗ ਸੱਦਿਆ 

ਜਦੋਂ ਉਹ ਵਿਅਕਤੀ ਪੁਲਿਸ ਨੂੰ ਇੰਨੀ ਵੱਡੀ ਰਕਮ ਦੇ ਦਸਤਾਵੇਜ਼ ਨਹੀਂ ਦਿਖਾ ਸਕਿਆ ਤਾਂ ਐਸਐਚਓ ਨੇ ਇਹ ਮਾਮਲਾ ਆਪਣੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਅਤੇ ਆਮਦਨ ਕਰ ਵਿਭਾਗ ਨੂੰ ਵੀ ਸੂਚਿਤ ਕੀਤਾ। ਆਮਦਨ ਕਰ ਵਿਭਾਗ ਦੀ ਟੀਮ ਰਾਤ ਤੱਕ ਥਾਣੇ ਵਿੱਚ ਮਾਮਲੇ ਦੀ ਜਾਂਚ ਵਿੱਚ ਰੁੱਝੀ ਹੋਈ ਸੀ। ਜਾਣਕਾਰੀ ਅਨੁਸਾਰ ਐਸਐਚਓ ਨੇ ਆਪਣੀ ਪਾਰਟੀ ਨਾਲ ਮਿਲ ਕੇ ਇੱਕ ਨਾਕਾ ਲਗਾਇਆ ਹੋਇਆ ਸੀ ਅਤੇ ਇਸ ਦੌਰਾਨ ਇੱਕ ਵਿਅਕਤੀ ਨੂੰ ਬੈਗ ਲੈ ਕੇ ਪੈਦਲ ਜਾਂਦੇ ਦੇਖਿਆ। ਜਿਸਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ। ਇਹ ਵਿਅਕਤੀ ਜਲੰਧਰ ਦਾ ਰਹਿਣ ਵਾਲਾ ਹੈ ਜਿਸਨੇ ਆਪਣਾ ਨਾਮ ਰਾਜ ਕੁਮਾਰ ਦੱਸਿਆ। ਜਿਵੇਂ ਹੀ ਬੈਗ ਖੋਲ੍ਹਿਆ ਗਿਆ, ਉਹ ਨਕਦੀ ਨਾਲ ਭਰਿਆ ਹੋਇਆ ਸੀ। ਇਸ ਵਿਅਕਤੀ ਦੀ ਲਾਪਰਵਾਹੀ ਇਸ ਗੱਲੋਂ ਵੀ ਦੇਖੀ ਗਈ ਕਿ ਉਹ ਇੰਨੀ ਵੱਡੀ ਰਕਮ ਇਕੱਲਾ ਅਤੇ ਆਪਣੇ ਬੈਗ ਵਿੱਚ ਲੈ ਕੇ ਜਾ ਰਿਹਾ ਸੀ। ਪੈਸੇ ਸੁਰੱਖਿਅਤ ਨਹੀਂ ਸਨ ਅਤੇ ਇਸਤੋਂ ਇਲਾਵਾ ਉਸ ਕੋਲ ਇਸਦਾ ਕੋਈ ਸਬੂਤ ਵੀ ਨਹੀਂ ਸੀ। ਆਮਦਨ ਕਰ ਵਿਭਾਗ ਨੇ ਉਸ ਵਿਅਕਤੀ ਨੂੰ ਦਸਤਾਵੇਜ਼ ਜਮ੍ਹਾਂ ਕਰਾਉਣ ਲਈ ਸਮਾਂ ਵੀ ਦਿੱਤਾ ਸੀ।

ਇਹ ਵੀ ਪੜ੍ਹੋ