ਦਰਦਨਾਕ ਮੌਤ - ਪ੍ਰਾਪਰਟੀ ਡੀਲਰ ਨੇ ਪਤਨੀ ਦਾ ਕਤਲ ਕਰਨ ਮਗਰੋਂ ਖੁਦ ਨੂੰ ਮਾਰੀ ਗੋਲੀ, ਵਜ੍ਹਾ ਜਾਣ ਹੋਵੋਗੇ ਹੈਰਾਨ 

ਪੁਲਿਸ ਇਸ ਵੇਲੇ ਸਾਰੇ ਤੱਥਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪਤਾ ਕੀਤਾ ਜਾ ਰਿਹਾ ਹੈ ਕਿ ਇਸ ਪੂਰੀ ਘਟਨਾ ਦੇ ਪਿੱਛੇ ਸੁਸਾਇਡ ਨੋਟ ਵਾਲੀ ਵਜ੍ਹਾ ਹੀ ਸਹੀ ਹੈ ਜਾਂ ਫਿਰ ਕੋਈ ਹੋਰ ਕਾਰਨ ਸਾਮਣੇ ਆਉਣਗੇ। ਇਸ ਬਾਰੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। 

Courtesy: ਮ੍ਰਿਤਕਾਂ ਦੀ ਫਾਇਲ ਫੋਟੋ

Share:

ਇੱਕ ਪ੍ਰਾਪਰਟੀ ਡੀਲਰ ਨੇ ਪਹਿਲਾਂ ਆਪਣੀ ਪਤਨੀ ਨੂੰ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਦਿੱਤੀ ਅਤੇ ਫਿਰ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਜਾਣਕਾਰੀ ਅਨੁਸਾਰ ਪ੍ਰਾਪਰਟੀ ਡੀਲਰ ਕੈਂਸਰ ਤੋਂ ਪੀੜਤ ਸੀ। ਪੁਲਿਸ ਨੂੰ ਉਸ ਕੋਲੋਂ ਇੱਕ ਸੁਸਾਈਡ ਨੋਟ ਮਿਲਿਆ ਹੈ। ਇਹ ਪੂਰੀ ਘਟਨਾ ਨੰਦਗ੍ਰਾਮ ਥਾਣਾ ਖੇਤਰ ਦੇ ਸਿਹਾਨੀ ਇਲਾਕੇ ਵਿੱਚ ਵਾਪਰੀ। ਸਿਹਾਨੀ ਵਿੱਚ ਰਹਿਣ ਵਾਲੇ 46 ਸਾਲਾ ਪ੍ਰਾਪਰਟੀ ਡੀਲਰ ਕੁਲਦੀਪ ਤਿਆਗੀ ਨੇ ਆਪਣੀ ਪਤਨੀ ਨਿਸ਼ੂ ਤਿਆਗੀ ਨੂੰ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਦੇ ਸਮੇਂ ਬਾਕੀ ਪਰਿਵਾਰ ਵਾਲੇ ਉੱਪਰਲੇ ਕਮਰੇ ਵਿੱਚ ਸੀ। ਜਦੋਂ ਤੱਕ ਪਰਿਵਾਰ ਵਾਲੇ ਇਸ ਘਟਨਾ ਬਾਰੇ ਜਾਣ ਸਕੇ ਤਾਂ ਉਦੋਂ ਤੱਕ ਪਤੀ ਪਤਨੀ ਦੀ ਮੌਤ ਹੋ ਚੁੱਕੀ ਸੀ। 

ਗੋਲੀ ਦੀ ਆਵਾਜ਼ ਸੁਣ ਕੇ ਭੱਜੇ 

ਗੋਲੀ ਦੀ ਆਵਾਜ਼ ਸੁਣ ਕੇ ਜਦੋਂ ਤੱਕ ਪਰਿਵਾਰਕ ਮੈਂਬਰ ਹੇਠਾਂ ਆਏ, ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ। ਕਤਲ ਅਤੇ ਖੁਦਕੁਸ਼ੀ ਦੇ ਇਸ ਮਾਮਲੇ ਵਿੱਚ, ਏਸੀਪੀ ਨੰਦਗ੍ਰਾਮ ਪੂਨਮ ਮਿਸ਼ਰਾ ਦਾ ਕਹਿਣਾ ਹੈ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੂੰ ਇੱਕ ਸੁਸਾਈਡ ਨੋਟ ਮਿਲਿਆ ਹੈ। ਇਹ ਲਿਖਿਆ ਹੈ ਕਿ ਮ੍ਰਿਤਕ ਪ੍ਰਾਪਰਟੀ ਡੀਲਰ ਕੈਂਸਰ ਤੋਂ ਪੀੜਤ ਸੀ, ਜਿਸ ਬਾਰੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਨਹੀਂ ਸੀ। ਉਹ ਆਪਣੇ ਇਲਾਜ 'ਤੇ ਪੈਸੇ ਖਰਚ ਨਹੀਂ ਕਰਨਾ ਚਾਹੁੰਦਾ ਸੀ, ਇਸ ਲਈ ਉਹ ਆਪਣੇ ਆਪ ਨੂੰ ਅਤੇ ਆਪਣੀ ਪਤਨੀ ਨੂੰ ਮਾਰ ਰਿਹਾ ਹੈ। ਪੁਲਿਸ ਇਸ ਵੇਲੇ ਸਾਰੇ ਤੱਥਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪਤਾ ਕੀਤਾ ਜਾ ਰਿਹਾ ਹੈ ਕਿ ਇਸ ਪੂਰੀ ਘਟਨਾ ਦੇ ਪਿੱਛੇ ਸੁਸਾਇਡ ਨੋਟ ਵਾਲੀ ਵਜ੍ਹਾ ਹੀ ਸਹੀ ਹੈ ਜਾਂ ਫਿਰ ਕੋਈ ਹੋਰ ਕਾਰਨ ਸਾਮਣੇ ਆਉਣਗੇ। ਇਸ ਬਾਰੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। 

ਬੀਤੇ ਦਿਨੀਂ ਵੀ ਹੋਇਆ ਸੀ ਕਤਲ 

ਪਿਛਲੇ ਦਿਨੀਂ ਦਿੱਲੀ ਦੇ ਨਾਲ ਲੱਗਦੇ ਯੂਪੀ ਦੇ ਨੋਇਡਾ ਵਿੱਚ ਇੱਕ ਵਿਅਕਤੀ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿੱਚ ਆਪਣੀ ਪਤਨੀ ਨੂੰ ਹਥੌੜੇ ਨਾਲ ਵਾਰ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਦੋਸ਼ੀ ਪਤੀ ਅਤੇ ਮ੍ਰਿਤਕ ਪਤਨੀ ਵਿਚਕਾਰ ਨਾਜਾਇਜ਼ ਸਬੰਧਾਂ ਨੂੰ ਲੈ ਕੇ ਹਰ ਰੋਜ਼ ਲੜਾਈ ਹੁੰਦੀ ਸੀ। ਮ੍ਰਿਤਕਾ ਦੀ ਪਛਾਣ 42 ਸਾਲਾ ਅਸਮਾ ਖਾਨ ਵਜੋਂ ਹੋਈ ਸੀ, ਜਦੋਂ ਕਿ ਦੋਸ਼ੀ ਦਾ ਨਾਮ ਨੂਰੂੱਲ੍ਹਾ ਹੈਦਰ ਹੈ। ਕਤਲ ਤੋਂ ਬਾਅਦ, ਪੁਲਿਸ ਨੇ ਹੈਦਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਤੋਂ ਪੁੱਛਗਿੱਛ ਕਰਨ 'ਤੇ ਪਤਾ ਲੱਗਾ ਕਿ ਉਹ ਬੇਰੁਜ਼ਗਾਰ ਸੀ।

ਇਹ ਵੀ ਪੜ੍ਹੋ