Firozpur: ਓਵਰਲੋਡ ਟ੍ਰੈਕਟਰ-ਟਰਾਲੀ ਚਾਲਕ ਨੇ 4 ਸਾਲਾਂ ਦੀ ਮਾਸੂਮ ਨੂੰ ਦਰੜਿਆ, ਹੋਈ ਮੌਤ

Firozpur: ਰੇਤ ਨਾਲ ਭਰੀ ਟ੍ਰੈਕਟਰ-ਟਰਾਲੀ ਬੇਕਾਬੂ ਹੋ ਗਈ ਅਤੇ ਉਥੇ ਖੜ੍ਹੇ ਇਕ ਰੇਹੜੀ ਵਾਲੇ ਵਿੱਚ ਜਾ ਟਕਰਾਈ। ਜਿਸ ਕਾਰਨ ਮੁਸਕਾਨ ਹੇਠਾਂ ਡਿੱਗ ਗਈ 'ਤੇ ਰੇਤ ਨਾਲ ਭਰੀ ਟ੍ਰੈਕਟਰ-ਟਰਾਲੀ ਉਸ ਦੇ ਉਪਰੋਂ ਲੰਘ ਗਈ।

Share:

Firozpur: ਫ਼ਿਰੋਜ਼ਪੁਰ ਦੇ ਪਿੰਡ ਕੰਮੇਆਣਾ ਦੀ ਦਾਣਾ ਮੰਡੀ ਨੇੜੇ ਓਵਰਲੋਡ ਟ੍ਰੈਕਟਰ-ਟਰਾਲੀ ਨੇ 4 ਸਾਲਾ ਮਾਸੂਮ ਬੱਚੀ ਦੀ ਜਾਨ ਲੈ ਲਈ। ਟ੍ਰੈਕਟਰ-ਟਰਾਲੀ ਚਾਲਕ ਨੇ ਮੁਸਕਾਨ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਜਿਸ ਕਾਰਨ ਉਸਦੀ ਮੌਤ ਹੋ ਗਈ। ਦਸਿਆ ਜਾਂਦਾ ਹੈ ਕਿ ਰੇਤ ਨਾਲ ਭਰੀ ਟ੍ਰੈਕਟਰ-ਟਰਾਲੀ ਬੇਕਾਬੂ ਹੋ ਗਈ ਅਤੇ ਉਥੇ ਖੜ੍ਹੇ ਇਕ ਰੇਹੜੀ ਵਾਲੇ ਵਿੱਚ ਜਾ ਟਕਰਾਈ। ਜਿਸ ਕਾਰਨ ਮੁਸਕਾਨ ਹੇਠਾਂ ਡਿੱਗ ਗਈ 'ਤੇ ਰੇਤ ਨਾਲ ਭਰੀ ਟ੍ਰੈਕਟਰ-ਟਰਾਲੀ ਉਸ ਦੇ ਉਪਰੋਂ ਲੰਘ ਗਈ। ਪੁਲਿਸ ਨੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਸਦਰ ਜ਼ੀਰਾ ਦੇ ASI ਕੁਲਵੰਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਮੰਗਲ ਸਿੰਘ ਵਾਸੀ ਕਿੱਲੀ ਬੋਤਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਟ੍ਰੈਕਟਰ-ਟਰਾਲੀ ਚਾਲਕ ਨੇ ਖੜ੍ਹੇ ਰੇਹੜੀ ਵਾਲੇ ਨੂੰ ਮਾਰੀ ਸੀ ਟੱਕਰ 

ਬੱਚੀ ਦੇ ਪਿਤਾ ਬੂਟਾ ਸਿੰਘ ਵਾਸੀ ਪਿੰਡ ਕੰਮੇਆਣਾ ਨੇ ਦੱਸਿਆ ਕਿ ਉਸਦਾ ਪਿਤਾ ਵੀਰ ਸਿੰਘ ਦਾਣਾ ਮੰਡੀ ਵਿੱਚ ਤਿੰਨ ਹੋਰ ਵਿਅਕਤੀਆਂ ਨਾਲ ਤਾਸ਼ ਖੇਡ ਰਿਹਾ ਸੀ, ਜਦੋਂਕਿ ਉਸ ਦੀ ਬੇਟੀ ਮੁਸਕਾਨ ਵੀ ਖੇਡ ਰਹੀ ਸੀ। ਜਦੋਂਕਿ ਰੇਤ ਨਾਲ ਭਰੀ ਇੱਕ ਓਵਰਲੋਡ ਟ੍ਰੈਕਟਰ-ਟਰਾਲੀ ਬੇਕਾਬੂ ਹੋ ਕੇ ਉੱਥੇ ਖੜ੍ਹੇ ਰੇਹੜੀ ਵਾਲੇ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੀ ਬੱਚੀ ਹੇਠਾਂ ਡਿੱਗ ਗਈ, ਜਿਸ 'ਤੇ ਰੇਤ ਨਾਲ ਭਰੀ ਟ੍ਰੈਕਟਰ-ਟਰਾਲੀ ਉਸ ਦੇ ਉਪਰੋਂ ਲੰਘ ਗਈ ਅਤੇ ਉਸਦੀ ਮੌਤ ਹੋ ਗਈ।

ਇਹ ਵੀ ਪੜ੍ਹੋ