Phagwara: ਬੇਅਦਬੀ ਦੇ ਸ਼ੱਕ ਵਿੱਚ ਨਿਹੰਗ ਸਿੰਘ ਨੇ ਕੀਤਾ ਨੌਜਵਾਨ ਦਾ ਕਤਲ

ਰਮਨਦੀਪ ਸਿੰਘ ਨਾਮ ਦੇ ਇਸ ਨਿਹੰਗ ਨੇ ਵੀਡੀਓ ਸ਼ੇਅਰ ਕਰਕੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਮੁਲਜ਼ਮ ਨੇ ਆਪਣੇ ਆਪ ਨੂੰ ਚੌਰਾ ਖੂਹ ਗੁਰਦੁਆਰਾ ਕੰਪਲੈਕਸ ਅੰਦਰ ਬੰਦ ਕਰ ਲਿਆ। ਮੌਕੇ 'ਤੇ ਵੱਡੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਹੈ।

Share:

Murder in Phagwara: ਫਗਵਾੜਾ ਸ਼ਹਿਰ ਵਿੱਚ ਮੰਗਲਵਾਰ ਤੜਕੇ 3 ਵਜੇ ਨੌਜਵਾਨ ਦਾ ਕਤਲ ਨਿਹੰਗ ਸਿੰਘ ਨੇ ਕਰ ਦਿੱਤਾ। ਇਹ ਕਤਲ ਗੁਰਦੁਆਰੇ ਵਿੱਚ ਬੇਅਦਬੀ ਦੇ ਸ਼ੱਕ 'ਚ ਕੀਤਾ ਗਿਆ ਹੈ। ਰਮਨਦੀਪ ਸਿੰਘ ਨਾਮ ਦੇ ਇਸ ਨਿਹੰਗ ਨੇ ਵੀਡੀਓ ਸ਼ੇਅਰ ਕਰਕੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਵਾਰਦਾਤ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਮੁਲਜ਼ਮ ਨੇ ਆਪਣੇ ਆਪ ਨੂੰ ਚੌਰਾ ਖੂਹ ਗੁਰਦੁਆਰਾ ਕੰਪਲੈਕਸ ਅੰਦਰ ਬੰਦ ਕਰ ਲਿਆ ਸੀ। ਵਾਰਦਾਤ ਨੂੰ ਲੈ ਕੇ ਐਸਪੀ ਫਗਵਾੜਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਚੌੜਾ ਖੂਹ ਸਾਹਿਬ ਵਿੱਚ ਨਿਹੰਗ ਸਿੱਖ ਨੇ ਬੇਅਦਬੀ ਦੇ ਸ਼ੱਕ ਵਿੱਚ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ। ਇਸ ਸਬੰਧੀ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਮੌਜੂਦ ਹਨ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਕਤਲ ਕੀਤੇ ਨੌਜਵਾਨ ਦੀ ਵੀਡੀਓ ਵੀ ਆਈ ਸਾਹਮਣੇ

ਜਾਣਕਾਰੀ ਦੇ ਮੁਤਾਬਿਕ  ਘਟਨਾ ਰਾਤ ਕਰੀਬ 3 ਵਜੇ ਦੀ ਹੈ। ਕਤਲ ਕਰਨ ਵਾਲੇ ਨਿਹੰਗ ਦੀ ਪਛਾਣ ਰਮਨਦੀਪ ਸਿੰਘ ਮੰਗੂਮੱਠ ਵਾਸੀ ਲੁਧਿਆਣਾ ਵਜੋਂ ਹੋਈ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਗੁਰਦੁਆਰਾ ਕੰਪਲੈਕਸ ਨੂੰ ਪੂਰੀ ਤਰ੍ਹਾਂ ਪੁਲਿਸ ਛਾਉਣੀ 'ਚ ਤਬਦੀਲ ਕਰ ਦਿੱਤਾ ਹੈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਕਤਲ ਕੀਤੇ ਗਏ ਨੌਜਵਾਨ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵਿੱਚ ਉਹ ਕਹਿ ਰਿਹਾ ਹੈ ਕਿ ਕਿਸੇ ਸੁੱਖੀ ਨੇ ਉਸ ਨੂੰ ਗਲਤ ਕੰਮ ਕਰਵਾਉਣ ਲਈ ਪੈਸੇ ਦੇਣ ਦਾ ਵਾਅਦਾ ਕੀਤਾ ਸੀ। ਹਾਲਾਂਕਿ ਵੀਡੀਓ 'ਚ ਉਹ ਵਾਰ-ਵਾਰ ਕਹਿ ਰਿਹਾ ਹੈ ਕਿ ਉਸ ਨੇ ਕੁਝ ਗਲਤ ਨਹੀਂ ਕੀਤਾ ਅਤੇ ਉਹ ਬਹੁਤ ਇਮਾਨਦਾਰ ਹੈ। ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ।

ਨਿਹੰਗ ਸਿੰਘ ਨੇ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਕੀਤਾ ਕਤਲ

ਦੱਸਿਆ ਜਾ ਰਿਹਾ ਹੈ ਕਿ ਤਲਵਾਰ ਨਾਲ ਕੱਟਿਆ ਗਿਆ ਵਿਅਕਤੀ ਬਾਥਰੂਮ ਵਿੱਚ ਸੀ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਸੀ। ਨਿਹੰਗ ਸਿੰਘ ਰਮਨਦੀਪ ਸਿੰਘ ਮੰਗੂਮੱਠ ਨੇ ਕਈ ਵਾਰ ਦਰਵਾਜ਼ਾ ਖੜਕਾਇਆ ਅਤੇ ਵਿਅਕਤੀ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ। ਪਰ ਬਾਥਰੂਮ ਵਿੱਚ ਬੰਦ ਵਿਅਕਤੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਨਿਹੰਗ ਸਿੰਘ ਨੇ ਦਰਵਾਜ਼ਾ ਤੋੜ ਕੇ ਬਾਥਰੂਮ ਅੰਦਰੋਂ ਤਲਵਾਰ ਨਾਲ ਉਸ ਨੂੰ ਵੱਢ ਦਿੱਤਾ। ਵਿਅਕਤੀ ਨੂੰ ਤਲਵਾਰ ਨਾਲ ਵੱਢਣ ਤੋਂ ਬਾਅਦ ਨਿਹੰਗ ਸਿੰਘ ਨੇ ਗੁਰੂਘਰ ਦੇ ਅੰਦਰ ਇੱਕ ਕਮਰੇ ਵਿੱਚ ਬੰਦ ਕਰ ਲਿਆ। ਬਾਅਦ 'ਚ ਦੋਸ਼ੀ ਨੇ ਨਿਹੰਗ ਅਰਦਾਸ ਕੀਤੀ ਅਤੇ ਪੁਲਿਸ ਸਾਹਮਣੇ ਪੇਸ਼ ਹੋਏ। ਸਿੱਖ ਜਥੇਬੰਦੀਆਂ ਵੀ ਮੌਕੇ 'ਤੇ ਪਹੁੰਚ ਗਈਆਂ ਹਨ।
 
 

ਇਹ ਵੀ ਪੜ੍ਹੋ

Tags :