ਨਵੀਂ ਕਿਸਮ ਦੀ ਠੱਗੀ, ਪਹਿਲਾਂ ਬੁੱਕ ਕਰਾਇਆ ਵਿਆਹ, ਰਸਤੇ ਚੋਂ ਫੋਟੋਗ੍ਰਾਫਰ ਦੇ 5 ਲੱਖ ਦੇ ਕੈਮਰੇ ਲੈ ਫਰਾਰ ਹੋਏ ਨੌਸਰਬਾਜ

ਨੌਸਰਬਾਜ ਆਪਣੀ ਵੋਕਸਵੈਗਨ ਗੱਡੀ ਵਿੱਚ ਜਿੰਨਾ ਵਿੱਚ ਦੋ ਵਿਅਕਤੀ ਸਵਾਰ ਸਨ, ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਇੱਕ ਹੀ ਗੱਡੀ ਵਿੱਚ ਚਲਦੇ ਹਾਂ ਤੁਸੀਂ ਆਪਣੇ ਕੈਮਰੇ ਮੇਰੇ ਗੱਡੀ ਵਿੱਚ ਰੱਖ ਦਵੋ ਅਤੇ ਆਪਣੀ ਗੱਡੀ ਪਾਰਕਿੰਗ ਵਿੱਚ ਲਾ ਦਵੋ ।

Courtesy: ਘਟਨਾ ਮਗਰੋਂ ਫੋਟੋਗ੍ਰਾਫਰ ਆਪਣੇ ਸਾਥੀਆਂ ਨਾਲ ਥਾਣੇ ਸ਼ਿਕਾਇਤ ਲੈ ਕੇ ਪੁੱਜਾ

Share:

ਸਮਰਾਲਾ ਤੋਂ ਲੁਧਿਆਣਾ ਫੰਕਸ਼ਨ ਲਾਉਣ ਚੱਲਿਆ ਫੋਟੋਗ੍ਰਾਫਰ ਨਾਲ ਹੋਈ ਨੌਸਰਬਾਜੀ, ਕਾਰ ਚਾਲਕ ਸਮੇਤ ਦੋ ਨੌਸਰਬਾਜ, ਫੋਟੋਗ੍ਰਾਫਰ ਦੇ ਕਰੀਬ 5 ਲੱਖ ਰੁਪਏ ਦੇ ਕੈਮਰੇ ਅਤੇ ਐਕਸੈਸਰੀ ਲੈ ਹੋਏ ਫਰਾਰ। ਇਸ ਸਬੰਧ ਵਿੱਚ ਪੀੜਿਤ ਵੱਲੋਂ ਸਮਰਾਲਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਿੱਤੀ ਗਈ ਹੈ ਅਤੇ ਆਲੇ ਦੁਆਲੇ ਦੇ ਫੋਟੋਗ੍ਰਾਫਰ ਪੁਲਿਸ ਸਟੇਸ਼ਨ ਵਿੱਚ ਇਕੱਠੇ ਹੋ ਗਏ ਹਨ।

ਰਸਤੇ ਚੋਂ ਲਿਜਾਣ ਲਈ ਆਏ ਨੌਸਰਬਾਜ਼   

 
ਪੀੜਤ ਰਾਹੁਲ ਨੇ ਦੱਸਿਆ ਕਿ ਮੈਨੂੰ ਬੀਤੇ ਦਿਨ ਰਾਣਾ ਫੋਟੋਗਰਾਫੀ ਦੇ ਦਮਨਪ੍ਰੀਤ ਸਿੰਘ ਤੋਂ ਮੈਨੂੰ ਫੋਨ ਆਇਆ ਕਿ ਇੱਕ ਫੰਕਸ਼ਨ ਲਾਉਣ ਲੁਧਿਆਣਾ ਜਾਣਾ ਹੈ ਅਤੇ ਜਿਨਾਂ ਨਾਲ ਫੰਕਸ਼ਨ ਲਾਉਣ ਜਾਣਾ ਹੈ ਉਹ ਪਾਰਟੀ ਚੰਡੀਗੜ੍ਹ ਦੀ ਹੈ। ਪੀੜਤ ਨੇ ਦੱਸਿਆ ਕਿ ਚੰਡੀਗੜ੍ਹ ਦੇ ਉਕਤ ਵਿਅਕਤੀਆਂ ਨਾਲ ਮੇਰੀ ਗੱਲ ਹੋਈ ਅਤੇ ਉਹਨਾਂ ਨੇ ਮੈਨੂੰ ਅੱਜ ਸਵੇਰੇ 5 ਵਜੇ ਸਮਰਾਲਾ ਦੇ ਮੇਨ ਚੌਂਕ ਵਿੱਚ ਆਉਣ ਨੂੰ ਕਿਹਾ ਅਤੇ ਜਦੋਂ ਅੱਜ ਸਵੇਰੇ ਆਪਣੇ ਪਿੰਡ ਤੋਂ ਸਮਰਾਲਾ ਦੇ ਮੇਨ ਚੌਂਕ ਦੇ ਪੈਟਰੋਲ ਪੰਪ ਕੋਲ ਪਹੁੰਚਿਆ ਤਾਂ ਉਕਤ ਨੌਸਰਬਾਜ ਆਪਣੀ ਵੋਕਸਵੈਗਨ ਗੱਡੀ ਵਿੱਚ ਜਿੰਨਾ ਵਿੱਚ ਦੋ ਵਿਅਕਤੀ ਸਵਾਰ ਸਨ, ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਇੱਕ ਹੀ ਗੱਡੀ ਵਿੱਚ ਚਲਦੇ ਹਾਂ ਤੁਸੀਂ ਆਪਣੇ ਕੈਮਰੇ ਮੇਰੇ ਗੱਡੀ ਵਿੱਚ ਰੱਖ ਦਵੋ ਅਤੇ ਆਪਣੀ ਗੱਡੀ ਪਾਰਕਿੰਗ ਵਿੱਚ ਲਾ ਦਵੋ ।ਮੈਂ ਆਪਣੇ ਕੈਮਰਿਆਂ ਤੇ ਐਕਸੈਸਰੀ ਜਿਨਾਂ ਵਿੱਚ ਲੇਂਨਸ,ਕੈਮਰੇ,ਲਾਈਟਾਂ ਉਕਤ ਨੌਸਰਬਾਜਾਂ ਦੀ ਗੱਡੀ ਵਿੱਚ ਰੱਖ ਆਪਣੀ ਗੱਡੀ ਪਾਰਕਿੰਗ ਚੌਂਕ ਦੇ ਕੋਲ ਪੈਟਰੋਲ ਪੰਪ ਕੋਲ ਲਾਉਣ ਗਿਆ ਤਾਂ ਇਨੇ ਵਿੱਚ ਨੌਸਰਬਾਜ ਮੇਰੇ ਕੈਮਰੇ ਅਤੇ ਐਕਸੈਸਿਰੀ ਲ਼ੈ ਫਰਾਰ ਹੋ ਗਏ।

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ 
 
ਪੀੜਤ ਤੇ ਮਿੱਤਰ ਨੇ ਦੱਸਿਆ ਕਿ ਪੀੜਤ ਰਾਹੁਲ ਇੱਕ ਗਰੀਬ ਪਰਿਵਾਰ ਤੋਂ ਸੰਬੰਧ ਰੱਖਦਾ ਹੈ ਅਤੇ ਉਸਦੀ ਰੋਜੀ ਰੋਟੀ ਫੋਟੋਗ੍ਰਾਫੀ ਹੈ। ਉਹਨਾਂ ਦੱਸਿਆ ਕਿ ਪੀੜਤ ਦਾ ਚਾਰ ਤੋਂ ਪੰਜ ਲੱਖ ਰੁਪਏ ਦਾ ਨੁਕਸਾਨ ਹੋਣਾ ਉਸ ਲਈu ਬਹੁਤ ਵੱਡੀ ਗੱਲ ਹੈ ਕਿਉਂਕਿ ਉਸਨੇ ਕੈਮਰੇ ਅਤੇ ਐਕਸੈਸਰੀ ਸਾਰਾ ਸਮਾਨ ਕਿਸ਼ਤਾਂ ਤੇ ਲਿਆ ਹੋਇਆ ਹੈ ਅਤੇ ਕਿਸ਼ਤਾਂ ਵੀ ਪੀੜਤ ਤਾਂ ਉਤਾਰ ਸਕਦਾ ਹੈ ਜੇਕਰ ਉਹ ਕੰਮ ਕਰੇਗਾ। ਇਸ ਘਟਨਾ ਤੋਂ ਬਾਅਦ ਆਲੇ ਦੁਆਲੇ ਦੇ ਫੋਟੋਗ੍ਰਾਫਰਾਂ ਵਿੱਚ ਰੋਸ਼ ਹੈ। ਇਸ ਸੰਬੰਧ ਵਿੱਚ ਸਮਰਾਲਾ ਪੁਲਿਸ ਦੇ ਐਸਐਚ ਓ ਪਵਿੱਤਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲਦੀ ਇਸ ਮਾਮਲੇ ਗੁੱਥੀ ਨੂੰ ਸੁਲਝਾ ਲਿਆ ਜਾਵੇਗਾ।

ਇਹ ਵੀ ਪੜ੍ਹੋ