ਖੰਨਾ ਵਿੱਚ ਆਪਣੇ ਮਾਸੂਮ ਪੁੱਤ ਨੂੰ ਸਕੂਲੋਂ ਛੱਡ ਕੇ ਪਰਤ ਰਹੀ ਮਾਂ ਦੀ ਮੌਤ

ਤੇਜ਼ ਰਫ਼ਤਾਰ ਗੱਡੀ ਨੇ ਸਕੂਟੀ ਨੂੰ ਟੱਕਰ ਮਾਰੀ। ਹਾਦਸੇ ਚ ਮੌਕੇ 'ਤੇ ਹੀ ਮਹਿਲਾ ਦੀ ਮੌਤ ਹੋ ਗਈ।

Courtesy: File photo

Share:

ਖੰਨਾ ਦੇ ਲਲਹੇੜੀ ਰੋਡ ਰੇਲਵੇ ਪੁਲ 'ਤੇ ਸੜਕ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ।  ਮ੍ਰਿਤਕਾ ਦੀ ਪਛਾਣ ਹਰਪ੍ਰੀਤ ਕੌਰ (34) ਵਾਸੀ ਨੰਦੀ ਕਲੋਨੀ ਖੰਨਾ ਵਜੋਂ ਹੋਈ।  ਹਾਦਸੇ ਤੋਂ ਬਾਅਦ ਦੋਸ਼ੀ ਡਰਾਈਵਰ ਆਪਣੀ ਗੱਡੀ ਲੈ ਕੇ ਫਰਾਰ ਹੋ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਆਪਣੇ ਪੁੱਤ ਨੂੰ ਸਕੂਲ ਛੱਡ ਕੇ ਆਈ ਸੀ

ਮ੍ਰਿਤਕਾ ਦੀ ਸੱਸ ਬਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕਲਕੱਤਾ ਵਿੱਚ ਰਹਿੰਦਾ ਹੈ।  ਇੱਥੇ ਉਸਦੀ ਨੂੰਹ ਹਰਪ੍ਰੀਤ ਕੌਰ ਅਤੇ ਛੋਟਾ ਪੋਤਾ ਉਸਦੇ ਨਾਲ ਰਹਿੰਦੇ ਸਨ।  ਅੱਜ ਉਸਦੀ ਨੂੰਹ ਆਪਣੇ ਪੁੱਤਰ ਨੂੰ ਅਮਲੋਹ ਰੋਡ 'ਤੇ ਸਕੂਲ ਛੱਡਣ ਤੋਂ ਬਾਅਦ ਸਕੂਟਰੀ 'ਤੇ ਵਾਪਸ ਆ ਰਹੀ ਸੀ।  ਵਾਪਸੀ 'ਤੇ ਲਲਹੇੜੀ ਰੋਡ ਪੁਲ 'ਤੇ ਇੱਕ ਤੇਜ਼ ਰਫ਼ਤਾਰ ਵਾਹਨ ਨੇ ਸਕੂਟਰੀ ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ।  ਜਿਸਤੋਂ ਬਾਅਦ ਹਰਪ੍ਰੀਤ ਕੌਰ ਦਾ ਸਿਰ ਖੰਭੇ ਨਾਲ ਟਕਰਾ ਗਿਆ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। 

ਇੱਕ ਮਹੀਨਾ ਪਹਿਲਾਂ ਸਕੂਲ ਵੈਨ ਤੋਂ ਹਟਾਇਆ 

ਜਾਣਕਾਰੀ ਅਨੁਸਾਰ ਹਰਪ੍ਰੀਤ ਕੌਰ ਦਾ ਪੁੱਤਰ ਕੇਜੀ ਕਲਾਸ ਵਿੱਚ ਪੜ੍ਹਦਾ ਹੈ।  ਪਹਿਲਾਂ ਓਹ ਵੈਨ ਰਾਹੀਂ ਸਕੂਲ ਜਾਂਦਾ ਸੀ। ਇੱਕ ਮਹੀਨਾ ਪਹਿਲਾਂ ਹੀ ਵੈਨ ਹਟਾ ਦਿੱਤੀ ਗਈ ਸੀ ਅਤੇ ਹਰਪ੍ਰੀਤ ਕੌਰ ਆਪਣੇ ਪੁੱਤ ਨੂੰ ਰੋਜ਼ਾਨਾ ਸਕੂਟਰੀ 'ਤੇ ਲੈ ਕੇ ਆਉਂਦੀ-ਜਾਂਦੀ ਸੀ।  ਉਹ ਅੱਜ ਸਵੇਰੇ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ।  ਸਿਟੀ ਪੁਲਿਸ ਸਟੇਸ਼ਨ ਦੇ ਐਸਐਚਓ ਤਰਵਿੰਦਰ ਬੇਦੀ ਨੇ ਦੱਸਿਆ ਕਿ ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।  ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਖੇ ਰਖਵਾਇਆ ਗਿਆ। 

 

ਇਹ ਵੀ ਪੜ੍ਹੋ