Mohali: ਐਨਕਾਉਂਟਰ ਵਿੱਚ ਪੁਲਿਸ ਨੇ ਅੱਤਵਾਦੀ ਲਖਬੀਰ ਦੇ ਗੁਰਗੇ ਦੇ ਮਾਰੀਆਂ ਗੋਲੀਆਂ, ਜ਼ਖ਼ਮੀ ਹੋਣ 'ਤੇ ਕੀਤਾ ਕਾਬੂ

Mohali Gangster Encounter: ਐਨਕਾਉਂਟਰ ਵਿੱਚ ਬਦਮਾਸ਼ ਦੇ ਜ਼ਖ਼ਮੀ ਹੋਣ ਦੀ ਗੱਲ ਸਾਹਮਣੇ ਆਈ ਹੈ। ਫਿਲਹਾਲ ਉਹ ਜੇਰੇ ਇਲਾਜ਼ ਹੈ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਗੈਂਗਸਟਰ ਕਿਧਰੇ ਫਰਾਰ ਹੋ ਗਿਆ ਸੀ।

Share:

Mohali Gangster Encounter: ਮੁਹਾਲੀ 'ਚ ਇਕ ਹੋਰ ਬਦਮਾਸ਼ ਦੇ ਐਨਕਾਉਂਟਰ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮੁਹਾਲੀ ਪੁਲਿਸ ਵਲੋਂ ਗੈਂਗਸਟਰ ਦੇ ਗੋਲੀਆਂ ਮਾਰੀਆਂ ਗਈਆਂ ਹਨ। ਐਨਕਾਉਂਟਰ ਵਿੱਚ ਬਦਮਾਸ਼ ਦੇ ਜ਼ਖ਼ਮੀ ਹੋਣ ਦੀ ਗੱਲ ਸਾਹਮਣੇ ਆਈ ਹੈ। ਫਿਲਹਾਲ ਉਹ ਜੇਰੇ ਇਲਾਜ਼ ਹੈ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਗੈਂਗਸਟਰ ਕਿਧਰੇ ਫਰਾਰ ਹੋ ਗਿਆ ਸੀ। ਸਿਵਲ ਡਰੈਸ ਵਿਚ ਪੁਲਿਸ ਉਸ ਦੇ ਪਿੱਛੇ ਲਗੀ ਹੋਈ ਸੀ। ਜਾਣਕਾਰੀ ਮਿਲੀ ਹੈ ਕਿ ਉਹ ਅੱਤਵਾਦੀ ਲਖਬੀਰ ਸਿੰਘ ਲੰਡਾ ਦਾ ਗੁਰਗਾ ਹੈ। ਉਸ ਦੀ ਪਛਾਣ ਰਾਜਨ ਭੱਟੀ ਵਜੋਂ ਹੋਈ ਹੈ। ਰਾਜਨ ਨੂੰ ਕਰੀਬ 10 ਸਾਲ ਪਹਿਲਾਂ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਸੀ। ਉਹ ਹੁਣੇ ਹੀ ਜ਼ਮਾਨਤ 'ਤੇ ਬਾਹਰ ਆਇਆ ਸੀ। ਉਸ ਖ਼ਿਲਾਫ਼ ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਅਸਲਾ ਐਕਟ, ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਕੇਸ ਦਰਜ ਹਨ। ਨਾਲ ਹੀ ਉਹ ਨਸ਼ਾ ਤਸਕਰੀ ਵਿੱਚ ਵੀ ਸ਼ਾਮਲ ਹੈ। ਪੰਜਾਬ ਪੁਲਿਸ ਉਸਦੀ ਭਾਲ ਕਰ ਰਹੀ ਸੀ।

ਕਿਸੇ ਦੇ ਘਰ ਵਿਚ ਦਾਖਲ ਹੋ ਗਿਆ ਸੀ ਗੈਂਗਸਟਰ

ਬਦਮਾਸ਼ ਨੇ ਆਪਣੇ ਆਪ ਨੂੰ ਘਿਰਿਆ ਦੇਖ ਕੇ ਸੈਕਟਰ-71 ਦੇ ਘਰ ਵਿਚ ਦਾਖਲ ਹੋ ਗਿਆ। ਜਦੋਂ ਪੁਲਿਸ ਨੇ ਉਸ ਨੂੰ ਘੇਰ ਲਿਆ ਤਾਂ ਉਹ ਛਾਲ ਮਾਰ ਕੇ ਦੂਜੇ ਘਰ ਦੀ ਛੱਤ ’ਤੇ ਚੜ੍ਹ ਗਿਆ। ਇਸ ਤੋਂ ਬਾਅਦ ਪੁਲਿਸ ਨੇ ਹਵਾ 'ਚ ਫਾਇਰਿੰਗ ਕੀਤੀ ਅਤੇ ਉਸ ਨੂੰ ਹੇਠਾਂ ਆਉਣ ਲਈ ਕਿਹਾ, ਪਰ ਉਸ ਨੇ ਅਜਿਹਾ ਨਹੀਂ ਕੀਤਾ। ਇਸ ’ਤੇ ਪੁਲਿਸ ਮੁਲਾਜ਼ਮਾਂ ਨੇ ਛੱਤ ’ਤੇ ਚੜ੍ਹ ਕੇ ਉਸ ਨੂੰ ਘੇਰ ਲਿਆ। ਜਦੋਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਇੱਕ ਗੋਲੀ ਉਸ ਦੀ ਲੱਤ ਵਿੱਚ ਲੱਗੀ। ਇਸ ਕਾਰਨ ਉਹ ਉਥੇ ਡਿੱਗ ਗਿਆ ਅਤੇ ਪੁਲਿਸ ਨੇ ਉਸ ਨੂੰ ਫੜ ਲਿਆ।

ਇਹ ਵੀ ਪੜ੍ਹੋ

Tags :