ਮੋਗਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਨਜਾਇਜ ਹਥਿਆਰਾਂ ਸਮੇਤ 4 ਬਦਮਾਸ਼ ਗ੍ਰਿਫ਼ਤਾਰ

ਪੁਲਿਸ ਨੇ ਰੇਡ ਕਰਕੇ ਅਜੈ ਕੁਮਾਰ ਉਰਫ ਅਜੈ ਅਤੇ ਸੁਖਪਾਲ ਸਿੰਘ ਉਰਫ ਸੁੱਖ ਉਕਤਾਨ ਨੂੰ ਕਾਬੂ ਕਰਕੇ ਇਹਨਾ ਪਾਸੋ 09 ਨਜਾਇਜ ਦੇਸੀ ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ 20 ਜਿੰਦਾ ਰੋਂਦ 32 ਬੋਰ ਬਰਾਮਦ ਕੀਤੇ।

Courtesy: ਮੋਗਾ ਪੁਲਿਸ ਨੇ 4 ਬਦਮਾਸ਼ ਗ੍ਰਿਫਤਾਰ ਕੀਤੇ

Share:

ਸੀਆਈਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਵੱਲੋਂ 4 ਬਦਮਾਸ਼ਾਂ ਨੂੰ ਕਾਬੂ ਕਰਕੇ ਇਹਨਾਂ ਪਾਸੋ 09 ਨਜਾਇਜ ਦੇਸੀ ਪਿਸਟਲ 32 ਬੋਰ ਸਮੇਤ ਮੈਗਜੀਨ ਅਤੇ 20 ਜਿੰਦਾ ਰੋਂਦ 32 ਬੋਰ ਬਰਾਮਦ ਕੀਤੇ। ਜਾਣਕਾਰੀ ਦਿੰਦਿਆਂ ਐਸਐਸਪੀ ਅਜੈ ਗਾਂਧੀ ਨੇ ਦੱਸਿਆ ਕਿ ਮੋਗਾ ਪੁਲਿਸ ਪਾਰਟੀ ਬੱਸ ਅੱਡਾ ਮੈਹਿਣਾ ਮੇਨ ਜੀ.ਟੀ ਰੋਡ ਮੋਗਾ ਲੁਧਿਆਣਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਜੈ ਕੁਮਾਰ ਉਰਫ ਅਜੈ ਵਾਸੀ ਰਾਮਸਰਾ ਜਿਲ੍ਹਾ ਫਾਜਿਲਕਾ ਅਤੇ ਸੁਖਪਾਲ ਸਿੰਘ ਉਰਫ ਸੁੱਖ ਵਾਸੀ ਹਰਿਆਊ ਜਿਲ੍ਹਾ ਸੰਗਰੂਰ ਜੋ ਨਜਾਇਜ ਅਸਲੇ ਦੀ ਤਸਕਰੀ ਕਰਦੇ ਹਨ, ਜੋ ਬਾਹਰਲੀ ਸਟੇਟਾ ਵਿੱਚੋ ਨਜਾਇਜ ਅਸਲੇ ਲਿਆ ਕੇ ਪੰਜਾਬ ਦੇ ਵੱਖ ਵੱਖ ਥਾਵਾ ਤੇ ਸਪਲਾਈ ਕਰਦੇ ਹਨ।

ਅਸਲਾ ਸਪਲਾਈ ਕਰਨ ਆ ਰਹੇ ਸੀ 

ਪੁਲਿਸ ਨੇ ਰੇਡ ਕਰਕੇ ਅਜੈ ਕੁਮਾਰ ਉਰਫ ਅਜੈ ਅਤੇ ਸੁਖਪਾਲ ਸਿੰਘ ਉਰਫ ਸੁੱਖ ਉਕਤਾਨ ਨੂੰ ਕਾਬੂ ਕਰਕੇ ਇਹਨਾ ਪਾਸੋ 09 ਨਜਾਇਜ ਦੇਸੀ ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ 20 ਜਿੰਦਾ ਰੋਂਦ 32 ਬੋਰ ਬਰਾਮਦ ਕੀਤੇ। ਅਜੈ ਕੁਮਾਰ ਉਰਫ ਅਜੈ ਅਤੇ ਸੁਖਪਾਲ ਸਿੰਘ ਉਰਫ ਸੁੱਖ ਨੇ ਦੌਰਾਨੇ ਪੁੱਛਗਿੱਛ ਦੱਸਿਆ ਕਿ ਜੋ ਉਹਨਾਂ ਪਾਸੋ ਨਜਾਇਜ ਅਸਲੇ ਬਰਾਮਦ ਹੋਏ ਸਨ ਇਹਨਾਂ ਅਸਲਿਆ ਵਿੱਚ ਦੋ ਪਿਸਟਲ ਉਹਨਾਂ ਨੇ ਅੱਗੇ ਗੁਰਪ੍ਰੀਤ ਸਿੰਘ ਉਰਫ ਗੁਰੀ ਅਤੇ ਸੁਰਜੀਤ ਸਿੰਘ ਉਰਫ ਸੀਤੀ ਵਾਸੀਆਨ ਸੇਰਪੁਰ ਤਾਇਬਾ,ਜਿਲ੍ਹਾ ਮੋਗਾ ਨੂੰ ਸਪਲਾਈ ਕਰਨੇ ਸਨ। ਜਿਸ 'ਤੇ ਮੁਕੱਦਮਾ ਵਿੱਚ ਗੁਰਪ੍ਰੀਤ ਸਿੰਘ ਉਰਫ ਗੁੱਰੀ ਅਤੇ ਸੁਰਜੀਤ ਸਿੰਘ ਉਰਫ ਸੀਤੀ ਨੂੰ ਗ੍ਰਿਫਤਾਰ ਕੀਤਾ ਗਿਆ। 

ਇਹ ਵੀ ਪੜ੍ਹੋ