MOGA: ਗੈਂਗਸਟਰ ਜੌਹਨ ਬੁੱਟਰ ਦੇ 2 ਗੁਰਗੇ ਗ੍ਰਿਫ਼ਤਾਰ, ਨਜਾਇਜ ਅਸਲਾ ਮਿਲਿਆ

ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਖਿਲਾਫ ਵਿੱਢੀ ਮੁਹਿੰਮ ਦੇ ਅਧੀਨ ਸਫ਼ਲਤਾ ਹਾਸਿਲ ਹੋਈ। ਇਹ ਮੁਲਜ਼ਮ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸੀ ਤਾਂ ਪਹਿਲਾਂ ਹੀ ਇਹਨਾਂ ਨੂੰ ਕਾਬੂ ਕਰ ਲਿਆ ਗਿਆ। 

Share:

ਹਾਈਲਾਈਟਸ

  • ਉਨ੍ਹਾਂ ਕੋਲੋਂ 6 ਪਿਸਤੌਲਾਂ ਤੇ 8 ਕਾਰਤੂਸ ਬਰਾਮਦ ਕੀਤੇ
  • ਉਨ੍ਹਾਂ ਖ਼ਿਲਾਫ਼ ਪਹਿਲਾਂ ਵੀ ਧਾਰਾ ਕਤਲ, ਇਰਾਦਾ ਕਤਲ, ਲੁੱਟਾਂ ਖੋਹਾਂ ਦੇ ਕੇਸ ਦਰਜ ਹਨ

MOGA ਪੁਲਿਸ ਨੇ ਗੈਂਗਸਟਰ ਨਵਦੀਪ ਸਿੰਘ ਉਰਫ਼ ਜੌਹਨ ਬੁੱਟਰ ਦੇ ਦੋ ਸਾਥੀਆਂ ਪਰਮਿੰਦਰ ਸਿੰਘ ਉਰਫ਼ ਪਿੰਦਾ ਅਤੇ ਕੁਲਵਿੰਦਰ ਸਿੰਘ ਉਰਫ਼ ਕਿੰਦਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਉਨ੍ਹਾਂ ਕੋਲੋਂ 6 ਪਿਸਤੌਲਾਂ ਤੇ 8 ਕਾਰਤੂਸ ਬਰਾਮਦ ਕੀਤੇ ਹਨ। ਦੋਵੇਂ ਆਈ20 ਕਾਰ ਵਿਚ ਸਵਾਰ ਸਨ, ਜਦੋਂ ਪੁਲਿਸ ਨੇ ਇਹਨਾਂ ਨੂੰ ਕਾਬੂ ਕੀਤਾ। 

ਪਾਰਕਿੰਗ 'ਚ ਬੈਠੇ ਫੜ੍ਹੇ 

ਮੋਗਾ ਦੇ ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਵੇਂ ਮੁਲਜ਼ਮ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹਨ। ਜਿਸਤੋਂ ਬਾਅਦ ਕਾਰਵਾਈ ਕਰਦੇ ਹੋਏ ਦੋਵਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਖ਼ਿਲਾਫ਼ ਪਹਿਲਾਂ ਵੀ ਧਾਰਾ ਕਤਲ, ਇਰਾਦਾ ਕਤਲ, ਲੁੱਟਾਂ ਖੋਹਾਂ ਦੇ ਕੇਸ ਦਰਜ ਹਨ। ਦੋਵੇਂ ਮੁਲਜ਼ਮ ਮੋਗਾ ਕਚਹਿਰੀ ਦੇ ਕੰਢੇ ਵਾਲੀ ਪਾਰਕਿੰਗ ਵਿੱਚ ਸਫ਼ੈਦ ਰੰਗ ਦੀ ਕਾਰ ਆਈ-20 ਨੰਬਰ ਡੀਐਲ2ਸੀਏਆਰ-4201 ਵਿੱਚ ਬੈਠ ਕੇ ਕਿਸੇ ਦਾ ਇੰਤਜ਼ਾਰ ਕਰ ਰਹੇ ਹਨ। ਪੁਲਿਸ ਨੇ ਉਨ੍ਹਾਂ ਨੂੰ ਕਾਰ 'ਚ ਹੀ ਫੜ ਲਿਆ। ਜਦੋਂ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੇ ਕਬਜ਼ੇ ਵਿੱਚੋਂ 6 ਪਿਸਤੌਲਾਂ ਅਤੇ 8 ਕਾਰਤੂਸ ਬਰਾਮਦ ਹੋਏ।

 

 

ਇਹ ਵੀ ਪੜ੍ਹੋ