Mobile Game : ਪਾਸਵਰਡ ਬਣਿਆ ਕਤਲ ਦੀ ਵਜ੍ਹਾ, 10ਵੀਂ ਦੇ ਵਿਦਿਆਰਥੀ ਨੂੰ ਦੋਸਤਾਂ ਨੇ ਕੁੱਟ-ਕੁੱਟ ਕੇ ਮਾਰਿਆ

ਇੰਨਾ ਹੀ ਨਹੀਂ ਅੱਲੜ੍ਹ ਉਮਰ ਦੇ ਕਾਤਲਾਂ ਨੇ ਆਪਣੇ ਜ਼ੁਰਮ ਨੂੰ ਲੁਕਾਉਣ ਖਾਤਰ ਲਾਸ਼ ਨੂੰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। Mobile Game ਕਾਰਨ ਹੋਏ ਮਾਮੂਲੀ ਝਗੜੇ ਨੇ ਕਤਲ ਦਾ ਰੂਪ ਧਾਰਨ ਕੀਤਾ। ਪੁਲਿਸ ਦੀ ਜਾਂਚ 'ਚ ਹੋਰ ਵੀ ਕਈ ਅਹਿਮ ਖੁਲਾਸੇ ਹੋਏ।

Share:

ਹਾਈਲਾਈਟਸ

  • ਮ੍ਰਿਤਕ ਨੂੰ ਫਰੱਕਾ ਬੈਰਾਜ ਕੋਲ ਦੇਖਿਆ ਗਿਆ ਸੀ।
  • ਪਰਿਵਾਰ ਨੇ 9 ਜਨਵਰੀ ਨੂੰ ਉਸਦੇ ਘਰੋਂ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ

West Bangal ਦੇ ਮੁਰਸ਼ਿਦਾਬਾਦ ਤੋਂ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ।  Mobile Game  ਪਾਸਵਰਡ ਸ਼ੇਅਰ ਕਰਨ ਨੂੰ ਲੈ ਕੇ ਝਗੜਾ ਇੰਨਾ ਵੱਧ ਗਿਆ ਕਿ 10ਵੀਂ ਜਮਾਤ ਦੇ ਵਿਦਿਆਰਥੀ ਨੂੰ ਉਸਦੇ ਚਾਰ ਦੋਸਤਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਇੰਨਾ ਹੀ ਨਹੀਂ ਆਪਣੇ ਦੋਸਤ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਪੁਲਿਸ ਤੋਂ ਬਚਣ ਲਈ ਉਸ 'ਤੇ ਪੈਟਰੋਲ ਛਿੜਕ ਕੇ ਲਾਸ਼ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ।

10 ਦਿਨਾਂ ਮਗਰੋਂ ਮਿਲੀ ਲਾਸ਼

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਤਲ ਦੇ 10 ਦਿਨ ਬਾਅਦ ਮ੍ਰਿਤਕ ਨੌਜਵਾਨ ਪਪਾਈ ਦੀ ਲਾਸ਼ ਬਰਾਮਦ ਹੋਈ। ਜਾਂਚ ਤੋਂ ਪਤਾ ਲੱਗਾ  ਕਿ 8 ਜਨਵਰੀ ਨੂੰ ਲਾਪਤਾ ਹੋਣ ਤੋਂ ਪਹਿਲਾਂ ਆਖਰੀ ਵਾਰ ਮ੍ਰਿਤਕ ਨੂੰ ਫਰੱਕਾ ਬੈਰਾਜ ਕੋਲ ਦੇਖਿਆ ਗਿਆ ਸੀ। ਇਸ ਜਗ੍ਹਾ 'ਤੇ ਉਹ ਅਕਸਰ ਆਪਣੇ ਕੁਝ ਦੋਸਤਾਂ ਨਾਲ  Mobile Game  ਖੇਡਦਾ ਰਹਿੰਦਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਮਾਂ ਨੇ ਟੈਟੂ ਤੋਂ ਪਛਾਣਿਆ 

ਪੁਲਿਸ ਅਨੁਸਾਰ ਮ੍ਰਿਤਕ ਦੀ ਲਾਸ਼ ਫਰੱਕਾ ਬੈਰਾਜ ਤੋਂ ਕੁਝ ਦੂਰੀ 'ਤੇ ਸਥਿਤ ਨਸ਼ਿੰਦਰਾ ਘਾਟ 'ਤੇ ਅੱਧੀ ਸੜੀ ਹਾਲਤ 'ਚ ਮਿਲੀਹੈ। ਮਾਂ ਨੇ ਟੈਟੂ ਰਾਹੀਂ ਪੁੱਤ ਦੀ ਲਾਸ਼ ਦੀ ਪਛਾਣ ਕੀਤੀ ਕਿਉਂਕਿ ਇੰਨੇ ਦਿਨਾਂ ਬਾਅਦ ਲਾਸ਼ ਦੀ ਹਾਲਤ ਕਾਫੀ ਵਿਗੜ ਗਈ ਸੀ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ  Mobile Game  ਦੇ ਪਾਸਵਰਡ ਨੂੰ ਲੈ ਕੇ ਪਪਾਈ ਦੀ ਆਪਣੇ ਚਾਰ ਦੋਸਤਾਂ ਨਾਲ ਲੜਾਈ ਹੋਈ ਸੀ। ਪਰਿਵਾਰ ਨੇ 9 ਜਨਵਰੀ ਨੂੰ ਉਸਦੇ ਘਰੋਂ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ। 

ਆਨਲਾਈਨ ਗੇਮ ਖੇਡਣ ਦਾ ਆਦੀ ਸੀ ਪਪਾਈ

ਮ੍ਰਿਤਕ ਨੌਜਵਾਨ ਆਨਲਾਈਨ ਗੇਮ ਖੇਡਣ ਦਾ ਆਦੀ ਸੀ ਅਤੇ ਇਸ ਕਾਰਨ ਉਸਨੇ ਆਪਣੀ ਪ੍ਰੀ-ਬੋਰਡ ਪ੍ਰੀਖਿਆ ਵੀ ਛੱਡ ਦਿੱਤੀ ਸੀ। ਮਾਂ ਨੇ ਪੁਲਿਸ ਨੂੰ ਦੱਸਿਆ ਕਿ ਪਰਿਵਾਰ ਦੇ ਵਾਰ-ਵਾਰ ਸਮਝਾਉਣ ਦਾ ਵੀ ਉਸ 'ਤੇ ਕੋਈ ਅਸਰ ਨਹੀਂ ਹੋਇਆ ਸੀ। ਉਹ ਅਕਸਰ ਫਰੱਕਾ ਬੈਰਾਜ ਦੇ ਨੇੜੇ ਆਪਣੇ ਦੋਸਤਾਂ ਨਾਲ ਗੇਮਾਂ ਖੇਡਦਾ ਰਹਿੰਦਾ ਸੀ। ਕਈ ਵਾਰ ਉਹ ਗੇਮ ਖੇਡਣ ਮਗਰੋਂ ਦੇਰ ਰਾਤ ਘਰ ਪਰਤਦਾ ਸੀ।

 

ਇਹ ਵੀ ਪੜ੍ਹੋ