ਦਾਦੇ ਦੀ ਬੰਦੂਕ ਫੜ ਕੇ IPL ਮੈਚ ਦੇਖ ਰਹੇ ਨਾਬਾਲਗ ਪੋਤੇ ਨੇ ਚਲਾਈ ਗੋਲੀ, ਗੁਆਂਢੀ ਲੜਕੇ ਦੀ ਮੌਤ 

ਮੈਚ ਦੇਖ ਰਹੇ ਬੀ ਫਾਰਮਾ ਦੇ ਵਿਦਿਆਰਥੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਲੜਕਾ ਗੁਆਂਢ 'ਚ ਰਹਿੰਦਾ ਸੀ। ਜਿਸ ਕਰਕੇ ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ।

Courtesy: file photo

Share:

ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਪਰੀਸ਼ਿਕਸਿਤਗੜ੍ਹ ਥਾਣਾ ਖੇਤਰ ਦੇ ਅਧੀਨ ਆਉਂਦੇ ਖਜੂਰੀ ਪਿੰਡ ਵਿੱਚ ਆਈਪੀਐਲ ਮੈਚ ਦੇਖਦੇ ਹੋਏ ਇੱਕ ਨਾਬਾਲਗ ਲੜਕੇ ਨੇ ਗੋਲੀ ਚਲਾ ਦਿੱਤੀ। ਮੈਚ ਦੇਖ ਰਹੇ ਬੀ ਫਾਰਮਾ ਦੇ ਵਿਦਿਆਰਥੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਲੜਕਾ ਗੁਆਂਢ 'ਚ ਰਹਿੰਦਾ ਸੀ। ਜਿਸ ਕਰਕੇ ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ।

ਮੈਚ ਦੇਖਦੇ ਨੇ ਚਲਾਈ ਗੋਲੀ 

ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਬੀਤੀ ਰਾਤ ਨਾਬਾਲਗ ਲੜਕਾ ਆਪਣੇ ਦਾਦਾ ਦੀ ਲਾਇਸੈਂਸੀ ਬੰਦੂਕ ਨਾਲ ਆਈਪੀਐਲ ਮੈਚ ਦੇਖ ਰਿਹਾ ਸੀ। ਫਿਰ ਗਲਤੀ ਨਾਲ ਬੰਦੂਕ ਦਾ ਟਰਿੱਗਰ ਦਬਾ ਦਿੱਤਾ ਗਿਆ ਅਤੇ ਗੋਲੀ ਚੱਲ ਗਈ। ਇਹ ਗੋਲੀ ਮੈਚ ਦੇਖ ਰਹੇ ਨੌਜਵਾਨ ਦੀ ਅੱਖ ਦੇ ਨੇੜੇ ਲੱਗੀ ਅਤੇ ਉਸਦੇ ਕੰਨ ਵਿੱਚੋਂ ਦੀ ਲੰਘ ਗਈ। ਗੋਲੀ ਲੱਗਣ ਕਾਰਨ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੋਲੀ ਦੀ ਆਵਾਜ਼ ਸੁਣ ਕੇ ਆਂਢ-ਗੁਆਂਢ ਦੇ ਲੋਕ ਘਰ 'ਚ ਇਕੱਠੇ ਹੋ ਗਏ। ਨੌਜਵਾਨ ਨੂੰ ਖੂਨ ਨਾਲ ਲੱਥਪੱਥ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਜਦੋਂ ਤੱਕ ਗੁਆਂਢੀ ਘਰ ਪਹੁੰਚੇ, ਬੀ ਫਾਰਮਾ ਦੇ ਵਿਦਿਆਰਥੀ ਦੀ ਮੌਤ ਹੋ ਚੁੱਕੀ ਸੀ।

ਪੁਲਿਸ ਕਰ ਰਹੀ ਜਾਂਚ 

ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਨਾਬਾਲਗ ਲੜਕੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਨਾਬਾਲਗ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਮੌਕੇ ਤੋਂ ਬੰਦੂਕ ਜ਼ਬਤ ਕਰ ਲਈ ਹੈ। ਪੁਲਿਸ ਨੇ ਦੱਸਿਆ ਕਿ ਇਹ ਪੂਰਾ ਥਾਣਾ ਪਰਿਸ਼ਿਕਸਿਤਗੜ੍ਹ ਇਲਾਕੇ ਦੇ ਖਜੂਰੀ ਪਿੰਡ ਦਾ ਹੈ। ਇਸਤੋਂ ਇਲਾਵਾ ਨਾਬਾਲਗ ਪੋਤੇ ਨੂੰ ਬੰਦੂਕ ਫੜਾਉਣ ਵਾਲੇ ਪਰਿਵਾਰਕ ਮੈਂਬਰਾਂ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਸੀ। 

ਇਹ ਵੀ ਪੜ੍ਹੋ