ਨਸ਼ਾ ਕਰਨ ਲਈ ਪੈਸੇ ਨਾ ਦਿੱਤਾ ਤਾਂ ਥਮਲੇ ਨਾਲ ਬੰਨ੍ਹ ਕੇ ਕੁੱਟਮਾਰ, ਵੀਡਿਓ ਕੀਤੀ ਵਾਇਰਲ, 2 ਗ੍ਰਿਫਤਾਰ

ਉਸਦੇ ਸਾਥੀ ਜਸਪ੍ਰੀਤ ਨੇ ਵੀਡੀਓ ਬਣਾਈ, ਸਗੋਂ ਉਹ ਉਸ ਨੂੰ ਬੁਰੀ ਤਰ੍ਹਾਂ ਮਾਰਦੇ ਰਹੇ, ਜਦੋਂ ਤੱਕ ਉਹ ਬੇਸ਼ੁੱਧ ਹੋ ਕੇ ਡਿੱਗ ਨਹੀਂ ਗਿਆ ਅਤੇ ਉਸ ਨੂੰ ਕਮਰੇ ’ਚ ਬੰਦ ਕਰ ਦਿੱਤਾ। ਪ੍ਰੰਤੂ ਰਾਤ ਸਮੇਂ ਉਹ ਕਿਸੇ ਤਰ੍ਹਾਂ ਉਨ੍ਹਾਂ ਦੇ ਚੁੰਗਲ ’ਚੋਂ ਨਿਕਲ ਕੇ ਭੱਜ ਆਇਆ।

Courtesy: ਪੁਲਿਸ ਨੇ ਦੋਵੇਂ ਮੁਲਜ਼ਮ ਗ੍ਰਿਫਤਾਰ ਕਰ ਲਏ

Share:

ਰਾਏਕੋਟ ’ਚ ਨਸ਼ੇ ਦੀ ਪੂਰਤੀ ਲਈ ਰੁਪਏ ਨਾ ਦੇਣ 'ਤੇ ਇੱਕ ਵਿਅਕਤੀ ਨੂੰ ਅਗਵਾ ਕਰਕੇ ਦੋ ਨੌਜਵਾਨਾਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕਰਨ ਉਪਰੰਤ ਉਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਗਈ। ਇਸ ਸਬੰਧੀ ਥਾਣਾ ਹਠੂਰ ਪੁਲਿਸ ਨੇ ਉਕਤ ਨੌਜਵਾਨਾਂ ਨੂੰ ਕਾਬੂ ਕਰ ਲਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜਗਰਾਉਂ ਦੇ ਥਾਣਾ ਹਠੂਰ ਦੇ ਐਸਐਚਓ ਕੁਲਜਿੰਦਰ ਸਿੰਘ ਗਰੇਵਾਲ ਤੇ ਸਬ ਇੰਸਪੈਕਟਰ ਸੁਲੱਖਣ ਸਿੰਘ ਨੇ ਦੱਸਿਆ ਕਿ  ਪਿੰਡ ਮਾਣੂਕੇ ਦੇ ਵਸਨੀਕ ਬੂਟਾ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਸੀ ਕਿ ਸਵੇਰ ਵੇਲੇ ਉਹ ਕੰਮ 'ਤੇ ਜਾ ਰਿਹਾ ਸੀ ਤਾਂ ਰਸਤੇ ’ਚ ਮੋਟਰ ਸਾਈਕਲ ਸਵਾਰ ਉਸਦੇ ਪਿੰਡ ਮਾਣੂਕੇ ਦਾ ਰਹਿਣ ਵਾਲਾ ਸੁਖਜੀਤ ਸਿੰਘ ਉਰਫ ਸੁੱਖਾ 'ਤੇ ਉਸਦਾ ਇੱਕ ਸਾਥੀ ਜਸਪ੍ਰੀਤ ਸਿੰਘ ਉਰਫ ਜੱਸਾ ਵਾਸੀ ਪਿੰਡ ਜੱਟਪੁਰਾ ਨੇ ਘੇਰ ਲਿਆ ਅਤੇ ਉਸ ਪਾਸੋਂ ਰੁਪਏ ਮੰਗਣ ਲੱਗੇ। ਪ੍ਰੰਤੂ ਜਦੋਂ ਉਸਨੇ ਰੁਪਏ ਦੇਣ ਤੋਂ ਜਵਾਬ ਦੇ ਦਿੱਤਾ ਤਾਂ ਉਨ੍ਹਾਂ ਨੇ ਜਬਰਨ ਉਸਨੂੰ ਮੋਟਰ ਸਾਈਕਲ 'ਤੇ ਬਿਠਾ ਕੇ ਸੁਖਜੀਤ ਦੇ ਘਰ ਲੈ ਗਏ ਅਤੇ ਥਮਲੇ ਨਾਲ ਬੰਨ ਕੇ ਡੰਡਿਆਂ ਨਾਲ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਵੀਡਿਓ ਵਾਇਰਲ ਹੋਣ ਮਗਰੋਂ ਪੁਲਿਸ ਹਰਕਤ 'ਚ ਆਈ  

ਜਦਕਿ ਇਸ ਸਭ ਦੀ ਉਸਦੇ ਸਾਥੀ ਜਸਪ੍ਰੀਤ ਨੇ ਵੀਡੀਓ ਬਣਾਈ, ਸਗੋਂ ਉਹ ਉਸ ਨੂੰ ਬੁਰੀ ਤਰ੍ਹਾਂ ਮਾਰਦੇ ਰਹੇ, ਜਦੋਂ ਤੱਕ ਉਹ ਬੇਸ਼ੁੱਧ ਹੋ ਕੇ ਡਿੱਗ ਨਹੀਂ ਗਿਆ ਅਤੇ ਉਸ ਨੂੰ ਕਮਰੇ ’ਚ ਬੰਦ ਕਰ ਦਿੱਤਾ। ਪ੍ਰੰਤੂ ਰਾਤ ਸਮੇਂ ਉਹ ਕਿਸੇ ਤਰ੍ਹਾਂ ਉਨ੍ਹਾਂ ਦੇ ਚੁੰਗਲ ’ਚੋਂ ਨਿਕਲ ਕੇ ਭੱਜ ਆਇਆ। ਜਿਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਉਸਦੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੀ ਪੜਤਾਲ ਕਰਨ ਉਪਰੰਤ ਇਸ ਘਟਨਾ ਦਾ ਖੁਲਾਸਾ ਹੋਇਆ। ਜਿਸ 'ਤੇ ਕਾਰਵਾਈ ਕਰਦਿਆਂ ਹਠੂਰ ਪੁਲਿਸ ਨੇ ਉਕਤ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਕੇ ਗਿਰਫਤਾਰ ਕਰ ਲਿਆ ਅਤੇ ਹੁਣ ਉਹਨਾਂ ਨੂੰ ਜੇਲ ’ਚ ਭੇਜ ਦਿੱਤਾ।  ਪੁਲਿਸ ਮੁਤਾਬਕ ਉਕਤ ਨੌਜਵਾਨਾਂ ਨੇ ਪੀੜਤ ਤੋਂ ਆਪਣੇ ਨਸ਼ੇ ਦੀ ਪੂਰਤੀ ਲਈ ਰੁਪਇਆਂ ਦੀ ਮੰਗ ਕੀਤੀ ਸੀ ਪਰ ਉਸ ਵੱਲੋਂ ਨਾ ਦੇਣ 'ਤੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਦੋਵੇਂ ਨਸ਼ਾ ਕਿੱਥੋ ਲਿਆਉਂਦੇ ਸਨ। ਇਸਦੇ ਨਾਲ ਹੀ ਇਹ ਵੀ ਪਤਾ ਕੀਤਾ ਜਾ ਰਿਹਾ ਹੈ ਕਿ ਇਹਨਾਂ ਮੁਲਜ਼ਮਾਂ ਨੇ ਪਹਿਲਾਂ ਤਾਂ ਨੀ ਕਿਤੇ ਕਿਸੇ ਕੋਲੋਂ ਨਸ਼ਾ ਪੂਰਤੀ ਲਈ ਜਬਰਦਸਤੀ ਪੈਸੇ ਲਏ ਜਾਂ ਕੋਈ ਹੋਰ ਵਾਰਦਾਤ ਕੀਤੀ ਹੋਵੇ। 

ਇਹ ਵੀ ਪੜ੍ਹੋ