Malerkotla : ਚਲਾਨ ਪੇਸ਼ ਕਰਨ ਬਦਲੇ ਮੰਗੀ ਰਿਸ਼ਵਤ, ਵਿਜੀਲੈਂਸ ਨੇ ਨੱਪਿਆ ASI 

ਮੁਕੱਦਮੇ ਦਾ ਚਲਾਨ ਪੇਸ਼ ਕਰਨ ਲਈ ਮੁਲਜ਼ਮ ਦੇ ਪਿਤਾ ਕੋਲੋਂ ਪੈਸੇ ਮੰਗੇ ਗਏ। ਜਦੋਂ 5 ਹਜ਼ਾਰ ਰੁਪਏ ਰਿਸ਼ਵਤ ਲਈ ਜਾ ਰਹੀ ਸੀ ਤਾਂ ਪਹਿਲਾਂ ਤੋਂ ਹੀ ਘਾਤ ਲਗਾਈ ਬੈਠੀ ਵਿਜੀਲੈਂਸ ਨੇ ਏਐਸਆਈ ਨੂੰ ਕਾਬੂ ਕਰ ਲਿਆ। 

Share:

ਹਾਈਲਾਈਟਸ

  • ਜਿਸ ਥਾਣੇ 'ਚ ਤਾਇਨਾਤੀ ਸੀ ਉਸਦੇ ਨੇੜੇ ਹੀ ਜਾਲ ਵਿਛਾ ਕੇ ਗ੍ਰਿਫਤਾਰ ਕਰ ਲਿਆ ਗਿਆ
  • ਸਹਾਇਕ ਥਾਣੇਦਾਰ ਰਜਿੰਦਰ ਸਿੰਘ ਚਲਾਨ ਪੇਸ਼ ਕਰਨ 5000 ਰੁਪਏ ਮੰਗ ਰਿਹਾ ਹੈ

ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਵਿੱਢੀ ਮੁਹਿੰਮ ਦੇ ਅਧੀਨ ਇੱਕ ਸਹਾਇਕ ਥਾਣੇਦਾਰ (ਏਐਸਆਈ) ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ। ਮੁਲਜ਼ਮ ਨੂੰ ਵਰਦੀ 'ਚ ਰੰਗੇ ਹੱਥੀਂ ਰਿਸ਼ਵਤ ਲੈਂਦੇ ਫੜਿਆ ਗਿਆ। ਜਿਸ ਥਾਣੇ 'ਚ ਤਾਇਨਾਤੀ ਸੀ ਉਸਦੇ ਨੇੜੇ ਹੀ ਜਾਲ ਵਿਛਾ ਕੇ ਗ੍ਰਿਫਤਾਰ ਕਰ ਲਿਆ ਗਿਆ। ਵਰਦੀ ਨੂੰ ਦਾਗ ਲਾਉਣ ਵਾਲੇ ਇਸ ਮੁਲਜ਼ਮ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ। 

ਸ਼ਿਕਾਇਤਕਰਤਾ ਨੇ ਵਿਜੀਲੈਂਸ ਤੱਕ ਕੀਤੀ ਪਹੁੰਚ 

ਵਿਜੀਲੈਂਸ ਡੀਐਸਪੀ ਪਰਮਿੰਦਰ ਸਿੰਘ ਅਤੇ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ  ਹਾਕਮ ਸਿੰਘ ਵਾਸੀ ਨਿਆਮਤਪੁਰ ਥਾਣਾ ਅਮਰਗੜ੍ਹ ਜਿਲ੍ਹਾ ਮਾਲੇਰਕੋਟਲਾ ਨੇ ਸ਼ਿਕਾਇਤ ਦਿੱਤੀ ਸੀ ਕਿ ਅਮਰਗੜ੍ਹ ਥਾਣੇ 'ਚ ਤਾਇਨਾਤ ਸਹਾਇਕ ਥਾਣੇਦਾਰ ਰਜਿੰਦਰ ਸਿੰਘ ਚਲਾਨ ਪੇਸ਼ ਕਰਨ 5000 ਰੁਪਏ ਮੰਗ ਰਿਹਾ ਹੈ ਸ਼ਿਕਾਇਤਕਰਤਾ ਦੇ ਬੇਟੇ ਖਿਲਾਫ ਕੇਸ ਦਰਜ ਹੈ ਜਿਸਦਾ ਚਲਾਨ ਪੇਸ਼ ਕਰਨ ਲਈ ਰਿਸ਼ਵਤ ਮੰਗੀ ਗਈ। ਇਸ ਦਰਖਾਸਤ ਉਪਰ ਤੁਰੰਤ ਕਾਰਵਾਈ ਕਰਦਿਆਂ ਉਕਤ ਸਹਾਇਕ ਥਾਣੇਦਾਰ ਨੂੰ ਸ਼ਿਕਾਇਤਕਰਤਾ ਕੋਲੋਂ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। 

ਇਹ ਵੀ ਪੜ੍ਹੋ