Patiala: ਪ੍ਰਮੁੱਖ ਕੇਬਲ ਟੈਲੀਵਿਜ਼ਨ ਆਪਰੇਟਰ Fastway ਦੇ ਸਵਿਚਿੰਗ ਸੈਂਟਰ ਵਿੱਚ ਸ਼ਰੇਆਮ ਲੁੱਟ-ਖੋਹ ਅਤੇ ਭੰਨਤੋੜ ਕੀਤੀ

Patiala: ਲੁੱਟ ਤੋਂ ਬਾਅਦ ਵਾਰਦਾਤ ਦੇ ਕੁਝ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵਿੱਚ ਦਿੱਖ ਰਿਹਾ ਹੈ ਕਿ ਕਿਵੇਂ ਦਿਨ ਦਿਹਾੜੇ ਲੁਟੇਰੇ ਸ਼ਟਰ ਤੋੜ ਕੇ ਅੰਦਰ ਵੜ ਰਹੇ ਹਨ।

Share:

Patiala: ਗੁਰੂ ਨਾਨਕ ਨਗਰ ਵਿੱਚ ਸਥਿਤ ਫਾਸਟਵੇਅ (Fastway) ਦੇ ਸਵਿਚਿੰਗ ਸੈਂਟਰ ਵਿੱਚ ਲੁੱਟ-ਖੋਹ ਅਤੇ ਭੰਨਤੋੜ ਦੀ ਵਾਰਦਾਤ ਸਾਹਮਣੇ ਆਈ ਹੈ। ਫਾਸਟਵੇ ਦੇਸ਼ ਵਿੱਚ ਪ੍ਰਮੁੱਖ ਕੇਬਲ ਟੈਲੀਵਿਜ਼ਨ ਆਪਰੇਟਰ ਹੈ ਅਤੇ ਪੂਰੇ ਭਾਰਤ ਵਿੱਚ ਮੌਜੂਦ ਹੈ। ਦੱਸ ਦੇਈਏ ਕਿ ਫਾਸਟਵੇਅ (Fastway) ਦੇਸ਼ ਦਾ ਪ੍ਰਮੁੱਖ ਕੇਬਲ ਟੈਲੀਵਿਜ਼ਨ ਆਪਰੇਟਰ ਹੈ ਅਤੇ ਇਸਦਾ ਨੈੱਟਵਰਕ ਪੂਰੇ ਭਾਰਤ ਵਿੱਚ ਫੈਲਿਆ ਹੋਇਆ ਹੈ। ਇਸ ਲੁੱਟ ਤੋਂ ਬਾਅਦ ਵਾਰਦਾਤ ਦੇ ਕੁਝ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵਿੱਚ ਦਿੱਖ ਰਿਹਾ ਹੈ ਕਿ ਕਿਵੇਂ ਦਿਨ ਦਿਹਾੜੇ ਲੁਟੇਰੇ ਸ਼ਟਰ ਤੋੜ ਕੇ ਅੰਦਰ ਵੜ ਰਹੇ ਹਨ।

ਵਾਰ-ਵਾਰ ਚੋਰੀ ਅਤੇ ਭੰਨਤੋੜ ਦੀਆਂ ਵਾਰਦਾਤਾਂ ਆ ਰਹੀਆਂ ਸਾਹਮਣੇ

ਵਾਰਦਾਤ ਦੀ ਸੀਸੀਟੀਵੀ ਵੀਡੀਓ ਜਾਰੀ ਕਰਨ ਵਾਲੇ ਵਿਅਕਤੀ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਕੇਬਲ ਆਪਰੇਟਰਾਂ ਨਾਲ ਜੁੜੇ ਪਰਿਸਰਾਂ ਵਿੱਚ ਵਾਰ-ਵਾਰ ਚੋਰੀ ਅਤੇ ਭੰਨਤੋੜ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਇਲਜ਼ਾਮ ਹਨ ਕਿ ਸਥਾਨਕ ਲੀਡਰਸ਼ਿਪ ਵੱਲੋਂ ਅਜਿਹੇ ਅਪਰਾਧਾਂ ਨੂੰ ਅੰਜਾਮ ਦੇਣ ਲਈ ਗੁੰਡਿਆਂ ਨੂੰ ਭਾੜੇ 'ਤੇ ਰੱਖਿਆ ਜਾ ਰਿਹਾ ਹੈ ਅਤੇ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਕਾਰਵਾਈ ਕਰਨ 'ਚ ਅਸਫਲ ਰਹਿੰਦੇ ਹਨ। ਦੋਸ਼ ਲਾਇਆ ਗਿਆ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਮੀਡੀਆ ਹਾਊਸਾਂ ਅਤੇ ਕੇਬਲ ਆਪਰੇਟਰਾਂ ਦੀ ਆਵਾਜ਼ ਨੂੰ ਦਬਾਉਣ ਲਈ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ

Tags :