ਕੁੰਭ ਤੋਂ ਵਾਪਸ ਪਰਤ ਰਹੇ ਲੁਧਿਆਣਾ ਦੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, 4 ਮੌਤਾਂ 

ਫਤਹਿਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ 'ਚ ਕਾਰ ਡਿਵਾਈਡਰ ਨਾਲ ਟਕਰਾ ਗਈ। ਮੰਨਿਆ ਜਾ ਰਿਹਾ ਕਿਿ ਡਰਾਈਵਰ ਦੀ ਅੱਖ ਲੱਗਣ ਨਾਲ ਹਾਦਸਾ ਵਾਪਰਿਆ। ਕਾਰ 'ਚ ਸਵਾਰ 5 ਜਣਿਆਂ ਚੋਂ ਕੇਵਲ ਇੱਕ ਔਰਤ ਦੀ ਜਾਨ ਬਚੀ ਹੈ। ਉਹ ਵੀ ਹਸਪਤਾਲ 'ਚ ਜ਼ੇਰੇ ਇਲਾਜ ਹੈ। 

Courtesy: ਹਾਦਸੇ ਦੌਰਾਨ ਕਾਰ ਦਾ ਇੰਜਣ ਟੁੱਟ ਕੇ ਸੀਟਾਂ ਦੇ ਅੰਦਰ ਤੱਕ ਪਹੁੰਚ ਗਿਆ ਸੀ

Share:

Major Accident in Punjab : ਪੰਜਾਬ ਦੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਸਰਹਿੰਦ ਸਾਈਡ ਜੀ. ਟੀ. ਰੋਡ 'ਤੇ ਹੋਏ ਇੱਕ ਭਿਆਨਕ ਸੜਕ ਹਾਦਸੇ ਵਿਚ ਇੱਕ ਛੋਟੀ ਬੱਚੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਜਦੋਂਕਿ ਇੱਕ ਔਰਤ ਗੰਭੀਰ ਜ਼ਖਮੀ ਹੋ ਗਈ। ਜ਼ਖਮੀ ਔਰਤ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ, ਉਸਨੂੰ ਬਿਹਤਰ ਇਲਾਜ ਲਈ ਰੈਫਰ ਕੀਤਾ ਗਿਆ। ਇਹ ਪਰਿਵਾਰ ਕੁੰਭ ਤੋਂ  ਵਾਪਸ ਪਰਤ ਰਿਹਾ ਸੀ ਤਾਂ ਰਸਤੇ 'ਚ ਹਾਦਸਾ ਵਾਪਰ ਗਿਆ। 

ਤੇਜ਼ ਰਫ਼ਤਾਰ ਨਾਲ ਗੱਡੀ ਡਿਵਾਈਡਰ ਨਾਲ ਟਕਰਾਈ 

ਹਾਦਸੇ ਦਾ ਸ਼ਿਕਾਰ ਹੋਈ ਟਾਟਾ ਨੈਕਸਨ ਕਾਰ ਨੰਬਰ ਪੀਬੀ 10 ਜੇਐਚ 3645 ਮਹਾਂਕੁੰਭ ਤੋਂ ਵਾਪਸ ਆ ਰਹੀ ਸੀ ਅਤੇ ਸਾਰੇ ਮ੍ਰਿਤਕ ਲੁਧਿਆਣਾ ਦੇ ਵਸਨੀਕ ਸਨ। ਸੀਸੀਟੀਵੀ ਤੋਂ ਦੇਖਿਆ ਜਾ ਸਕਦਾ ਹੈ ਕਿ ਕਾਰ ਸਰਹਿੰਦ ਵਾਲੇ ਪਾਸੇ ਤੋਂ ਆ ਰਹੀ ਸੀ, ਜੋ ਸਥਾਨਕ ਗੋਲਡਨ ਹਾਈਟਸ ਹੋਟਲ ਦੇ ਸਾਹਮਣੇ ਜੀਟੀ ਰੋਡ 'ਤੇ ਸੜਕ ਦੇ ਕਿਨਾਰੇ ਬਣੇ ਵੱਡੇ ਸੀਮਿੰਟ ਵਾਲੇ ਡਿਵਾਈਡਰ ਨਾਲ ਸਿੱਧੀ ਟਕਰਾ ਗਈ। ਜਿਸ ਕਾਰਨ ਕਾਰ ਦਾ ਇੰਜਣ ਕਾਰ ਦੇ ਅੰਦਰ ਤੱਕ ਡੂੰਘਾ ਚਲਾ ਗਿਆ। ਹਾਦਸੇ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਸਥਾਨਕ ਸਬ-ਡਵੀਜ਼ਨਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇੱਕ ਛੋਟੇ ਬੱਚੇ, ਇੱਕ ਔਰਤ ਅਤੇ ਦੋ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਇੱਕ ਜ਼ਖਮੀ ਔਰਤ ਨੂੰ ਰੈਫਰ ਕਰ ਦਿੱਤਾ।

ਮਰ ਗਈ ਇਨਸਾਨੀਅਤ, ਮਦਦ ਦੀ ਥਾਂ ਚੋਰੀ 

ਹਾਦਸੇ ਵਿਚ ਮਰਨ ਵਾਲਿਆਂ ਦੀ ਪਛਾਣ ਰਾਮੇਸ਼ਵਰ ਸ਼ਾਹ, ਦਿਨੇਸ਼ ਸ਼ਾਹ, ਮੀਨਾ ਦੇਵੀ ਅਤੇ ਇੱਕ ਛੋਟੀ ਲੜਕੀ ਅਤੇ ਜ਼ਖਮੀ ਔਰਤ ਰੁਚੀ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਅਤੇ ਸੜਕ ਸੁਰੱਖਿਆ ਫੋਰਸ ਮੌਕੇ 'ਤੇ ਪਹੁੰਚ ਗਏ। ਘਟਨਾ ਤੋਂ ਬਾਅਦ ਕੁੱਝ ਲੋਕ ਹਾਦਸੇ ਦਾ ਸ਼ਿਕਾਰ ਹੋਈ ਕਾਰ ਦਾ ਸਮਾਨ, ਜਿਸ ਵਿਚ ਬੈਟਰੀ ਅਤੇ ਹੋਰ ਸਮਾਨ ਵੀ ਸ਼ਾਮਲ ਸੀ, ਲੈ ਕੇ ਭੱਜਦੇ ਦੇਖੇ ਗਏ, ਜਿਨ੍ਹਾਂ ਵਿਚੋਂ ਇੱਕ ਨੂੰ ਪੁਲਸ ਨੇ ਮੌਕੇ ਤੇ ਹੀ ਫੜ ਲਿਆ।

ਇਹ ਵੀ ਪੜ੍ਹੋ