Ludhiana - NH 'ਤੇ ਦਰਦਨਾਕ ਸੜਕ ਹਾਦਸਾ, ਮਾਸੂਮ ਭੈਣ-ਭਰਾ ਨੂੰ ਟਰੱਕ ਨੇ ਦਰੜਿਆ

Ludhiana ਦੇ ਨੈਸ਼ਨਲ ਹਾਈਵੇ ਉਪਰ ਹਾਦਸਾ ਹੋਣ ਮਗਰੋਂ ਐਂਬੂਲੈਂਸ ਨਹੀਂ ਆਈ। ਜਿਸਨੂੰ ਲੈ ਕੇ ਲੋਕਾਂ ਅੰਦਰ ਰੋਸ ਪਾਇਆ ਗਿਆ। ਹਾਦਸੇ ਦੌਰਾਨ ਦੋਵੇਂ ਬੱਚਿਆਂ ਦੀ ਮੌਤ ਹੋ ਗਈ।

Share:

ਹਾਈਲਾਈਟਸ

  • ਟਰੱਕ ਨੂੰ ਇੱਕ ਟਰੈਕਟਰ ਟਰਾਲੀ ਵਾਲੇ ਨੇ ਘੇਰਿਆ
  • ਡਰਾਈਵਰ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ

Ludhiana ਵਿਖੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ਉਪਰ ਦਰਦਨਾਕ ਸੜਕ ਹਾਦਸਾ ਹੋਇਆ। ਇਸ ਹਾਦਸੇ ਵਿੱਚ ਟਰੱਕ ਨੇ ਮਾਸੂਮ ਭੈਣ ਭਰਾ ਨੂੰ ਬੁਰੀ ਤਰ੍ਹਾਂ ਨਾਲ ਦਰੜ ਦਿੱਤਾ। ਹਾਦਸਾ ਜੱਸੀਆਂ ਰੋਡ ਨੇੜੇ ਵਾਪਰਿਆ। ਹਾਦਸੇ 'ਚ ਦੋਵੇਂ ਬੱਚਿਆਂ ਦੀ ਮੌਤ ਹੋ ਗਈ ਹੈ। ਬੱਚਿਆਂ ਦੀ ਮਾਂ ਜਖ਼ਮੀ ਹੋ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। 

ਸੜਕ ਪਾਰ ਕਰਨ ਲਈ ਖੜ੍ਹੇ ਸੀ ਬੱਚੇ

ਦੱਸਿਆ ਜਾ ਰਿਹਾ ਹੈ ਕਿ ਮਾਸੂਮ ਭੈਣ-ਭਰਾ ਸੜਕ ਪਾਰ ਕਰਨ ਲਈ ਖੜ੍ਹੇ ਸੀ। ਉਹਨਾਂ ਦੇ ਨਾਲ ਮਾਂ ਵੀ ਖੜ੍ਹੀ ਸੀ। ਇਸੇ ਦੌਰਾਨ ਦਿੱਲੀ ਵਾਲੇ ਪਾਸਿਉਂ ਤੇਜ਼ ਰਫ਼ਤਾਰ ਟਰੱਕ ਆਉਂਦਾ ਹੈ ਤੇ ਕਿਸੇ ਵਹੀਕਲ ਨੂੰ ਓਵਰਟੇਕ ਕਰਦੇ ਸਮੇਂ ਬੱਚਿਆਂ ਦੇ ਉਪਰ ਚੜ੍ਹ ਜਾਂਦਾ ਹੈ। ਬੱਚਿਆਂ ਨੂੰ ਦਰੜ ਦਿੱਤਾ ਜਾਂਦਾ ਹੈ। ਇਸੇ ਦੌਰਾਨ ਡਰਾਈਵਰ ਟਰੱਕ ਛੱਡ ਕੇ ਫਰਾਰ ਹੋ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਰੋਸ ਵੀ ਜਾਹਿਰ ਕੀਤਾ।

ਨਾ ਆਈ ਐਂਬੂਲੈਂਸ, ਨਾ ਪੁਲਿਸ

ਉੱਥੇ ਹੀ ਹਾਦਸੇ ਮਗਰੋਂ ਸਮੇਂ ਸਿਰ ਪੁਲਿਸ ਤੇ ਐਂਬੂਲੈਂਸ ਨਾ ਆਉਣ ਕਰਕੇ ਲੋਕਾਂ ਨੇ ਰੋਸ ਜਤਾਇਆ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਹਾਦਸੇ ਮਗਰੋਂ ਤੁਰੰਤ ਪੁਲਿਸ ਤੇ ਐਂਬੂਲੈਂਸ ਨੂੰ ਫੋਨ ਕੀਤਾ ਗਿਆ। ਕਾਫੀ ਸਮੇਂ ਤੱਕ ਪੁਲਿਸ ਤੇ ਐਂਬੂਲੈਂਸ ਨਹੀਂ ਆਈ। ਹਾਲਾਂਕਿ, ਕਰੀਬ ਪੌਣਾ ਘੰਟਾ ਮਗਰੋਂ ਪੁਲਿਸ ਆ ਗਈ ਸੀ। ਐਂਬੂਲੈਂਸ ਤਾਂ ਆਈ ਹੀ ਨਹੀਂ। 

ਟਰਾਲੀ ਨਾਲ ਘੇਰ ਕੇ ਰੋਕਿਆ ਟਰੱਕ

ਹਾਦਸੇ ਨੂੰ ਅੰਜਾਮ ਦੇਣ ਵਾਲੇ ਟਰੱਕ ਨੂੰ ਇੱਕ ਟਰੈਕਟਰ ਟਰਾਲੀ ਵਾਲੇ ਨੇ ਘੇਰਿਆ। ਜਦੋਂ ਟਰੱਕ ਦੇ ਅੱਗੇ ਟਰਾਲੀ ਲਗਾ ਦਿੱਤੀ ਗਈ ਤਾਂ ਡਰਾਈਵਰ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਬੱਚੇ ਦੀ ਉਮਰ ਕਰੀਬ 4 ਸਾਲ ਤੇ ਬੱਚੀ ਦੀ ਉਮਰ ਕਰੀਬ 6 ਸਾਲ ਹੈ।

ਇਹ ਵੀ ਪੜ੍ਹੋ