ਲੁਧਿਆਣਾ ਜ਼ਬਰ-ਜਨਾਹ ਤੇ ਕਤਲ ਮਾਮਲਾ - ਯੂਪੀ ਦੇ ਰਹਿਣ ਵਾਲੇ ਦੋਸ਼ੀ ਦੀ ਫੋਟੋ ਜਾਰੀ, 2 ਲੱਖ ਰੁਪਏ ਦਾ ਇਨਾਮ

4 ਸਾਲ ਦੀ ਮਾਸੂਮ ਬੱਚੀ ਨਾਲ ਜ਼ਬਰ ਜਨਾਹ ਕੀਤਾ ਗਿਆ ਸੀ। ਜਿਸ ਮਗਰੋਂ ਬੱਚੀ ਦਾ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰਿਆ ਗਿਆ। ਦੋਸ਼ੀ ਦੀ ਗ੍ਰਿਫਤਾਰੀ ਨੂੰ ਲੈ ਕੇ ਧਰਨੇ ਮੁਜ਼ਾਹਰੇ ਵੀ ਕੀਤੇ ਗਏ। 

Share:

ਹਾਈਲਾਈਟਸ

  • ਬੱਚੀ ਦਾ ਕਤਲ ਕਰਕੇ ਲਾਸ਼ ਨੂੰ ਬੈੱਡ ਬਾਕਸ 'ਚ ਪਾ ਦਿੱਤਾ ਸੀ।
  • ਨੌਜਵਾਨ ਕਿਸੇ ਬਹਾਨੇ ਲੜਕੀ ਨੂੰ ਕਮਰੇ 'ਚ ਲੈ ਗਿਆ ਸੀ।

ਪੰਜਾਬ ਨਿਊਜ। 12 ਦਿਨ ਪਹਿਲਾਂ ਲੁਧਿਆਣਾ 'ਚ 4 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕਰਕੇ ਕਤਲ ਕਰਨ ਵਾਲੇ ਦੋਸ਼ੀ ਦੀ ਪੁਲਿਸ ਭਾਲ ਕਰ ਰਹੀ ਹੈ।  ਪੁਲਿਸ ਨੇ ਦੋਸ਼ੀ ਦੀ ਫੋਟੋ ਜਾਰੀ ਕਰਕੇ ਉਸ 'ਤੇ 2 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਥਾਣਾ ਡਾਬਾ ਦੀ ਪੁਲਿਸ ਨੇ ਦੋਸ਼ੀ ਸੋਨੂੰ ਵਾਸੀ ਫਤਿਹਪੁਰ ਉੱਤਰ ਪ੍ਰਦੇਸ਼ ਦੀ ਤਸਵੀਰ ਜਾਰੀ ਕੀਤੀ ਹੈ। ਉਸਦੇ ਖ਼ਿਲਾਫ਼ ਥਾਣਾ ਡਾਬਾ ਵਿਖੇ ਕੇਸ ਦਰਜ ਹੈ। ਜਾਣਕਾਰੀ ਦਿੰਦਿਆਂ ਥਾਣਾ ਡਾਬਾ ਦੇ ਐਸ.ਐਚ.ਓ ਕੁਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਦੋਸ਼ੀ ਬਾਰੇ ਸੂਚਨਾ ਦੇਣ ਵਾਲੇ ਨੂੰ 2 ਲੱਖ ਰੁਪਏ ਤੱਕ ਦਾ ਇਨਾਮ ਦਿੱਤਾ ਜਾਵੇਗਾ। ਪੁਲਿਸ ਮੁਲਜ਼ਮ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਂ ਵੀ ਗੁਪਤ ਰੱਖੇਗੀ।

ਬੇਰਹਿਮੀ ਨਾਲ ਕੀਤਾ ਕਤਲ 

 ਦੋਸ਼ੀ ਨੇ 4 ਸਾਲ ਦੀ ਬੱਚੀ ਦਾ ਕਤਲ ਕਰਕੇ ਲਾਸ਼ ਨੂੰ ਬੈੱਡ ਬਾਕਸ 'ਚ ਪਾ ਦਿੱਤਾ ਸੀ। ਪੋਸਟ ਮਾਰਟਮ ਤੋਂ ਪਤਾ ਲੱਗਾ ਕਿ ਲੜਕੀ ਦਾ 30 ਤੋਂ 40 ਸੈਕਿੰਡ ਤੱਕ ਗਲਾ ਘੁੱਟਿਆ ਗਿਆ ਸੀ।  ਬੱਚੀ ਦੇ ਗੁਪਤ ਅੰਗ 'ਚ ਖੂਨ ਵਹਿ ਰਿਹਾ ਸੀ। ਡਾਬਾ ਇਲਾਕੇ 'ਚ ਰਹਿਣ ਵਾਲਾ ਸੋਨੂੰ ਨਾਂ ਦਾ ਨੌਜਵਾਨ ਕਿਸੇ ਬਹਾਨੇ ਲੜਕੀ ਨੂੰ ਕਮਰੇ 'ਚ ਲੈ ਗਿਆ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬੱਚੀ ਨਾਲ ਜ਼ਬਰ ਜਨਾਹ ਕਰਕੇ ਕਤਲ ਕੀਤਾ ਗਿਆ। 

ਥਾਣਾ ਮੁਖੀ ਦੀ ਵੀਡੀਓ ਹੋਈ ਸੀ ਵਾਇਰਲ 

ਇਸ ਮਾਮਲੇ ਵਿੱਚ ਇੱਕ ਸਮਾਜ ਸੇਵਿਕਾ ਨੂੰ ਧੱਕੇ ਮਾਰ ਕੇ ਥਾਣੇ ਚੋਂ ਕੱਢਣ ਦੀ ਵੀਡੀਓ ਵੀ ਸ਼ੋਸ਼ਲ ਮੀਡੀਆ ਉਪਰ ਵਾਇਰਲ ਹੋਈ ਸੀ। ਇਸ ਔਰਤ ਬੱਚੀ ਦੀ ਮੌਤ ਦਾ ਇਨਸਾਫ ਮੰਗਣ ਥਾਣੇ ਗਈ ਸੀ ਤੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੀ ਸੀ। ਇਸੇ ਦੌਰਾਨ ਉਸ ਨਾਲ ਥਾਣੇ ਅੰਦਰ ਮਾੜਾ ਵਿਵਹਾਰ ਕਰਦੇ ਹੋਏ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ ਸੀ। 

ਇਹ ਵੀ ਪੜ੍ਹੋ

Tags :