Ludhiana: ਪੁਲਿਸ ਦੇ ਹੱਥੇ ਚੜੇ ਪੰਜ ਠੱਗ, ਮੁਨਾਫੇ ਦਾ ਲਾਲਚ ਦੇ ਕੇ ਸ਼ੇਅਰ ਬਾਜ਼ਾਰ 'ਚ ਲਗਵਾਉਂਦੇ ਸੀ ਲੋਕਾਂ ਦਾ ਪੈਸਾ

ਨੌਸਰਬਾਜ਼ ਲੋਕਾਂ ਦਾ ਕਾਲਾਬਾਜ਼ਾਰੀ ਦਾ ਪੈਸਾ ਸ਼ੇਅਰ ਬਾਜ਼ਾਰ ਵਿੱਚ ਲਗਾ ਕੇ ਮੋਟੀ ਕਮਾਈ ਕਰਦਾ ਸੀ। ਉਹ ਲੋਕਾਂ ਨੂੰ ਮੁਨਾਫੇ ਦਾ ਲਾਲਚ ਦੇ ਕੇ ਪੈਸੇ ਹੜੱਪ ਲੈਂਦੇ ਸਨ। ਫਿਰ ਉਹ ਸ਼ੇਅਰ ਬਾਜ਼ਾਰ ਵਿੱਚ ਪੈਸੇ ਗੁਆਉਣ ਦਾ ਬਹਾਨਾ ਬਣਾ ਦਿੰਦੇ ਸਨ।

Share:

Punjab News: ਪੰਜਾਬ ਦੇ ਲੁਧਿਆਣਾ ਵਿੱਚ ਪੁਲਿਸ ਨੇ ਸ਼ੇਅਰ ਬਾਜ਼ਾਰ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਪੈਸਾ ਲਗਾਉਣ ਵਾਲੇ ਇੱਕ ਗਿਰੋਹ ਦੇ ਪੰਜ ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਤੋਂ 1.94 ਕਰੋੜ ਰੁਪਏ ਵਸੂਲੇ ਜਾ ਚੁੱਕੇ ਹਨ। ਗਰੋਹ ਦਾ ਮੁਖੀ ਕੁਸ਼ਲ ਕੁਮਾਰ ਹੈ। ਨੌਸਰਬਾਜ਼ ਲੋਕਾਂ ਦਾ ਕਾਲਾਬਾਜ਼ਾਰੀ ਦਾ ਪੈਸਾ ਸ਼ੇਅਰ ਬਾਜ਼ਾਰ ਵਿੱਚ ਲਗਾ ਕੇ ਮੋਟੀ ਕਮਾਈ ਕਰਦਾ ਸੀ। ਉਹ ਲੋਕਾਂ ਨੂੰ ਮੁਨਾਫੇ ਦਾ ਲਾਲਚ ਦੇ ਕੇ ਪੈਸੇ ਹੜੱਪ ਲੈਂਦੇ ਸਨ। ਫਿਰ ਉਹ ਸ਼ੇਅਰ ਬਾਜ਼ਾਰ ਵਿੱਚ ਪੈਸੇ ਗੁਆਉਣ ਦਾ ਬਹਾਨਾ ਬਣਾ ਦਿੰਦੇ ਸਨ। ਉਨ੍ਹਾਂ ਨੇ ਇਸੇ ਤਰ੍ਹਾਂ ਸੈਂਕੜੇ ਲੋਕਾਂ ਨਾਲ ਠੱਗੀ ਮਾਰੀ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਮੁਲਜ਼ਮਾਂ ਨੇ ਹੁਣ ਤੱਕ ਕਿੰਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਹੁਣ ਤੱਕ ਕਿੰਨੇ ਪੈਸੇ ਦੀ ਧੋਖਾਧੜੀ ਹੋਈ ਹੈ। ਇਨ੍ਹਾਂ ਠੱਗਾਂ ਨੇ ਟੈਕਸ ਨਾ ਭਰ ਕੇ ਆਮਦਨ ਕਰ ਵਿਭਾਗ ਨੂੰ ਵੀ ਠੱਗਿਆ ਹੈ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਕੇ ਕੀਤਾ ਕਾਬੂ 

ਜਾਣਕਾਰੀ ਦਿੰਦਿਆਂ ਸੰਯੁਕਤ ਪੁਲਿਸ ਕਮਿਸ਼ਨਰ ਸੌਮਿਆ ਮਿਸ਼ਰਾ ਅਤੇ ਏਸੀਪੀ ਜਸਰੂਪ ਕੌਰ ਬਾਠ ਨੇ ਦੱਸਿਆ ਕਿ ਫੜੇ ਗਏ ਠੱਗ ਲੋਕਾਂ ਨੂੰ ਆਨਲਾਈਨ ਐਪ ਦੇ ਨਾਂਅ 'ਤੇ ਸੱਟਾ ਲਗਾ ਕੇ ਠੱਗੀ ਮਾਰਦੇ ਸਨ | ਪਿਛਲੇ 20 ਦਿਨਾਂ ਤੋਂ ਪੁਲਿਸ ਮੁਲਜ਼ਮਾਂ ਨੂੰ ਲੱਭਣ ਵਿੱਚ ਲੱਗੀ ਹੋਈ ਸੀ। ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਕੇ ਠੱਗਾਂ ਨੂੰ ਕਾਬੂ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮਾਂ ਕੋਲੋਂ ਕੁੱਲ 1 ਕਰੋੜ 94 ਲੱਖ 37 ਹਜ਼ਾਰ 985 ਰੁਪਏ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਪਛਾਣ ਕੁਸ਼ਲ ਕੁਮਾਰ, ਸੰਦੀਪ ਸੇਠੀ, ਓਮਕਾਰ ਉਰਫ਼ ਹਨੀ, ਦਿਨੇਸ਼ ਕੁਮਾਰ, ਵਿਵੇਕ ਕੁਮਾਰ ਵਾਸੀ ਲੁਧਿਆਣਾ ਵਜੋਂ ਹੋਈ ਹੈ।

ਗਾਹਕਾਂ ਨੂੰ ਕਰਵਾਉਂਦੇ ਸਨ ਮੋਬਾਈਲਾਂ ਰਾਹੀਂ ਟ੍ਰੇਡਿੰਗ 

ਡੀਸੀਪੀ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਕੁਸ਼ਲ ਕੁਮਾਰ, ਸੰਦੀਪ ਸੇਠੀ, ਓਮਕਾਰ ਉਰਫ਼ ਹਨੀ ਸਟਾਕ ਮਾਰਕੀਟ ਵਿੱਚ ਗ਼ੈਰਕਾਨੂੰਨੀ ਵਪਾਰ ਕਰਦੇ ਸਨ। ਉਨ੍ਹਾਂ ਕੋਲ ਵੱਖ-ਵੱਖ ਕੰਪਨੀਆਂ ਦੇ ਸਾਫਟਵੇਅਰ ਹਨ। ਮੁਲਜ਼ਮਾਂ ਨੇ ਆਪਸੀ ਮਿਲੀਭੁਗਤ ਨਾਲ ਕਲੱਬ ਰੋਡ, ਬੈਂਕ ਸਾਈਡ ਗੇਟ ਨੰਬਰ 9, ਗੁਰੂ ਨਾਨਕ ਸਟੇਡੀਅਮ ਨੇੜੇ ਕਿਰਾਏ ’ਤੇ ਮਕਾਨ ਲੈ ਰੱਖੀਆ ਸੀ। ਮੁਲਜ਼ਮਾਂ ਨੇ ਘਰ ਵਿੱਚ ਕੰਪਿਊਟਰ ਅਤੇ ਲੈਪਟਾਪ ਰੱਖੇ ਹੋਏ ਸਨ। ਜਿਸ ਰਾਹੀਂ ਮੁਲਜ਼ਮ ਆਨਲਾਈਨ ਮਾਰਕੀਟ ਸਾਫਟਵੇਅਰ ਦੀ ਮਦਦ ਨਾਲ ਵੱਖ-ਵੱਖ ਗਾਹਕਾਂ ਨੂੰ ਆਪਣੇ ਮੋਬਾਈਲਾਂ ਰਾਹੀਂ ਟ੍ਰੇਡਿੰਗ ਕਰਵਾਉਂਦੇ ਸਨ। ਪੁਲਿਸ ਨੇ ਮੁਲਜ਼ਮਾਂ ਕੋਲੋਂ ਕੁੱਲ 19 ਮੋਬਾਈਲ ਅਤੇ 5 ਲੈਪਟਾਪ ਬਰਾਮਦ ਕੀਤੇ ਹਨ। ਮੁਲਜ਼ਮਾਂ ਕੋਲੋਂ ਇੱਕ ਕੰਪਿਊਟਰ ਸੈੱਟ ਵੀ ਬਰਾਮਦ ਹੋਇਆ ਹੈ। ਪੁਲਿਸ ਨੇ ਪੈਸੇ ਗਿਣਨ ਵਾਲੀਆਂ ਦੋ ਮਸ਼ੀਨਾਂ ਵੀ ਜ਼ਬਤ ਕੀਤੀਆਂ ਹਨ। ਪੁਲਿਸ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ।

ਇਹ ਵੀ ਪੜ੍ਹੋ