Ludhiana: ਭਾਨਾ ਸਿੱਧੂ ਦੀ ਪੇਸ਼ੀ, ਮੈਡੀਕਲ ਦੌਰਾਨ ਕੈਮਰੇ ਸਾਮਣੇ ਬੋਲਿਆ - ਧੱਕਾ ਹੋ ਰਿਹਾ, ਪੁਲਿਸ ਨੇ ਬੰਦ ਕਰਾਇਆ ਮੂੰਹ 

ਸ਼ੋਸ਼ਲ ਮੀਡੀਆ ਬਲਾਗਰ ਨੂੰ ਬਲੈਕਮੇਲ ਕਰਨ ਤੇ ਧਮਕਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ। 2 ਦਿਨਾਂ ਦਾ ਰਿਮਾਂਡ ਮਗਰੋਂ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੇਸ਼ੀ ਦੌਰਾਨ ਭਾਨਾ ਮੀਡੀਆ ਕੋਲ ਬੋਲਿਆ। 

Share:

ਹਾਈਲਾਈਟਸ

  • ਭਾਨਾ ਸਿੱਧੂ ਲੋਕਾਂ ਦੀ ਆਵਾਜ਼ ਬੁਲੰਦ ਕਰ ਰਿਹਾ ਹੈ
  • ਅਦਾਲਤ ਨੇ ਭਾਨਾ ਸਿੱਧੂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਭੇਜ ਦਿੱਤਾ

Ludhiana : ਸੋਸ਼ਲ ਮੀਡੀਆ ਬਲਾਗਰ ਭਾਨਾ ਸਿੱਧੂ ਨੂੰ ਲੁਧਿਆਣਾ ਪੁਲਿਸ ਨੇ ਮਹਿਲਾ ਟਰੈਵਲ ਏਜੰਟ ਨੂੰ ਧਮਕੀਆਂ ਦੇਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ। ਦੋ ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਭਾਨਾ ਸਿੱਧੂ ਨੂੰ ਮੰਗਲਵਾਰ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਪਹਿਲਾਂ ਸਿਵਲ ਹਸਪਤਾਲ ਮੈਡੀਕਲ ਲਿਆਂਦਾ ਗਿਆ। ਉਥੇ ਕੈਮਰੇ ਦੇ ਸਾਹਮਣੇ ਭਾਨਾ ਸਿੱਧੂ ਨੇ ਖੁਦ ਨੂੰ ਬੇਕਸੂਰ ਦੱਸਦੇ ਹੋਏ ਕਿਹਾ ਕਿ ਉਸ ਨਾਲ ਧੱਕਾ ਕੀਤਾ ਜਾ ਰਿਹਾ ਹੈ। ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਸਮਰਥਕਾਂ ਨੇ ਵੀ ਗ੍ਰਿਫਤਾਰੀ ਦਾ ਵਿਰੋਧ ਕੀਤਾ।

ਕਰੋੜਾਂ ਰੁਪਏ ਵਾਪਸ ਕਰਾਏ, ਅੱਜ ਤੱਕ ਨਹੀਂ ਵਿਕੇ

ਭਾਨਾ ਸਿੱਧੂ ਕੈਮਰੇ ਸਾਹਮਣੇ ਸਪੱਸ਼ਟੀਕਰਨ ਦੇ ਰਿਹਾ ਸੀ। ਫਿਰ ਪੁਲਿਸ ਮੁਲਾਜ਼ਮ ਉਸਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਕੇ ਲੈ ਗਏ। ਇਸ ਦੌਰਾਨ ਕੁੱਝ ਗੱਲਾਂ ਰਿਕਾਰਡ ਕੀਤੀਆਂ ਗਈਆਂ। ਭਾਨਾ ਸਿੱਧੂ ਨੇ ਕਿਹਾ ਕਿ ਅੱਜ ਤੱਕ ਕਰੋੜਾਂ ਰੁਪਏ ਵਾਪਸ ਕਰਾਏ ਹਨ। ਕਦੇ ਨਹੀਂ ਵਿਕਿਆ। ਇਹ ਕੇਸ ਜਾਣਬੁੱਝ ਕੇ ਝੂਠ ਦੇ ਆਧਾਰ 'ਤੇ ਦਰਜ ਕੀਤਾ ਗਿਆ। ਵਾਹਿਗੁਰੂ ਸਭ ਜਾਣਦਾ ਹੈ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਵੀ ਉਹ ਆਪਣੀ ਲੜਾਈ ਜਾਰੀ ਰੱਖੇਗਾ।

ਸਰਪੰਚ ਤੇ ਸਮਰਥਕਾਂ ਨੂੰ ਮਿਲਣ ਨਹੀਂ ਦਿੱਤਾ 
ਭਾਨਾ ਸਿੱਧੂ ਨੂੰ ਮਿਲਣ ਲਈ ਉਸਦੇ ਪਿੰਡ ਦੇ ਸਰਪੰਚ, ਪਰਿਵਾਰਕ ਮੈਂਬਰ ਅਤੇ ਸਮਰਥਕ ਪਹੁੰਚੇ ਸੀ। ਪਰ ਭਾਨੇ ਨੂੰ ਮਿਲਣ ਨਹੀਂ ਦਿੱਤਾ ਗਿਆ। ਸਰਪੰਚ ਸਰਬਜੀਤ ਸਿੰਘ ਨੇ ਕਿਹਾ ਕਿ ਭਾਨਾ ਸਿੱਧੂ ਲੋਕਾਂ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਸ ਕਾਰਨ ਉਸਨੂੰ ਫਸਾਇਆ ਗਿਆ। ਕਰੋੜਾਂ ਰੁਪਏ ਵਾਪਸ ਕਰਾਉਣ ਵਾਲੇ ਵਿਅਕਤੀ 'ਤੇ 10 ਹਜ਼ਾਰ ਰੁਪਏ ਬਲੈਕਮੇਲ ਕਰਨ ਦਾ ਦੋਸ਼ ਲਾਇਆ ਗਿਆ। ਜਿਸ ਟਰੈਵਲ ਏਜੰਟ ਨੇ ਕੇਸ ਦਰਜ ਕਰਾਇਆ ਹੈ, ਉਸਦੇ ਪੀੜਤ ਲੋਕਾਂ ਨੂੰ ਕੈਮਰੇ ਸਾਹਮਣੇ ਲਿਆਂਦਾ ਜਾਵੇਗਾ

ਭਾਨਾ ਸਿੱਧੂ ਨੂੰ ਨਿਆਂਇਕ ਹਿਰਾਸਤ ਭੇਜਿਆ
ਭਾਨਾ ਸਿੱਧੂ ਨੂੰ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਭਾਨਾ ਸਿੱਧੂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਭੇਜ ਦਿੱਤਾ। ਜਿਸਤੋਂ ਬਾਅਦ ਪੁਲਿਸ ਭਾਨਾ ਨੂੰ ਲੁਧਿਆਣਾ ਜੇਲ੍ਹ ਛੱਡ ਆਈ। ਦੱਸ ਦੇਈਏ ਕਿ ਮਹਿਲਾ ਟਰੈਵਲ ਏਜੰਟ ਨੇ ਭਾਨਾ ਸਿੱਧੂ 'ਤੇ ਬਲੈਕਮੇਲ ਕਰਨ ਅਤੇ ਧਮਕੀਆਂ ਦੇਣ ਦਾ ਦੋਸ਼ ਲਗਾਇਆ। ਜਿਸ ਕਾਰਨ ਲੁਧਿਆਣਾ ਪੁਲਿਸ ਨੇ ਭਾਨਾ ਨੂੰ ਗ੍ਰਿਫਤਾਰ ਕੀਤਾ। 

ਇਹ ਵੀ ਪੜ੍ਹੋ