Ludhiana : ਬਾਹਰਲੇ ਮੁਲਕ ਜਾਣ ਤੋਂ ਪਹਿਲਾਂ IELTS ਵਿਦਿਆਰਥੀ ਨੇ ਬਿਊਟੀ ਪਾਰਲਰ 'ਚ ਲੜਕੀ ਨਾਲ ਕੀਤਾ ਜ਼ਬਰ-ਜਨਾਹ

ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਦੇਸ਼ ਭਰ ਅੰਦਰ ਹਵਾਈ ਅੱਡਿਆਂ 'ਤੇ ਵੀ ਸੂਚਿਤ ਕਰ ਦਿੱਤਾ ਗਿਆ ਹੈ। 

Share:

ਹਾਈਲਾਈਟਸ

  • ਮੁਲਜ਼ਮ ਰਿਸ਼ਵ ਅਕਸਰ ਉਨ੍ਹਾਂ ਦੇ ਬਿਊਟੀ ਪਾਰਲਰ ਵਿੱਚ ਆ ਜਾਂਦਾ ਸੀ
  • ਬੇਹੋਸ਼ੀ ਦੀ ਹਾਲਤ ਵਿੱਚ ਮੁਲਜ਼ਮ ਨੇ ਉਸਦੀ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਇਆ

ਲੁਧਿਆਣਾ 'ਚ ਬਿਊਟੀ ਪਾਰਲਰ ਚਲਾਉਣ ਵਾਲੀ ਇੱਕ ਔਰਤ ਦੀ ਲੜਕੀ ਨਾਲ ਜ਼ਬਰ ਜਨਾਹ ਦਾ ਮਾਮਲਾ ਸਾਮਣੇ ਆਇਆ ਹੈ। ਮੁਲਜ਼ਮ ਬਹਾਨੇ ਨਾਲ ਬਿਊਟੀ ਪਾਰਲਰ ਅੰਦਰ ਦਾਖਲ ਹੋਇਆ ਅਤੇ ਨਸ਼ੀਲਾ ਕੋਲਡ ਡਰਿੰਕ ਪਿਲਾ ਕੇ ਲੜਕੀ ਨੂੰ ਬੇਹੋਸ਼ ਕਰ ਦਿੱਤਾ। ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ l ਇਸ ਮਾਮਲੇ ਵਿੱਚ ਥਾਣਾ ਦਰੇਸੀ ਦੀ ਪੁਲਿਸ ਨੇ ਸੁੰਦਰ ਨਗਰ ਦੇ ਰਹਿਣ ਵਾਲੇ ਰਿਸ਼ਵ ਦੇ ਖਿਲਾਫ ਜਬਰ ਜਨਾਹ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਨਸ਼ੀਲਾ ਕੋਲਡ ਡਰਿੰਕ ਪਿਲਾ ਕੇ ਕੀਤਾ ਬੇਹੋਸ਼ 

ਥਾਣਾ ਦਰੇਸੀ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਬਿਊਟੀ ਪਾਰਲਰ ਸੰਚਾਲਿਕਾ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ 'ਚੋਂ ਆ ਕੇ ਲੁਧਿਆਣਾ ਵਿਖੇ ਬਿਊਟੀ ਪਾਰਲਰ ਚਲਾ ਰਹੀ ਹੈ l ਗੁਆਂਢ ਵਿੱਚ ਰਹਿਣ ਵਾਲਾ ਰਿਸ਼ਵ ਆਈਲੈਟਸ ਕਰਕੇ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ l ਮੁਲਜ਼ਮ ਰਿਸ਼ਵ ਅਕਸਰ ਉਨ੍ਹਾਂ ਦੇ ਬਿਊਟੀ ਪਾਰਲਰ ਵਿੱਚ ਆ ਜਾਂਦਾ ਸੀ। ਬਿਊਟੀ ਪਾਰਲਰ 'ਤੇ ਰਿਸ਼ਵ ਦੀ ਦੋਸਤੀ ਉਸਦੀ ਬੇਟੀ ਨਾਲ ਹੋ ਗਈ। ਕੁੱਝ ਹਫਤਿਆਂ ਪਹਿਲਾਂ ਉਸਦੀ ਬੇਟੀ ਬਿਊਟੀ ਪਾਰਲਰ ਵਿੱਚ ਇਕੱਲੀ ਸੀ l ਰਿਸ਼ਵ ਬਿਊਟੀ ਪਾਰਲਰ ਚ ਦਾਖਲ ਹੋਇਆ ਅਤੇ ਉਸਦੀ ਬੇਟੀ ਨੂੰ ਬਹਾਨੇ ਨਾਲ ਨਸ਼ੀਲਾ ਕੋਲਡ ਡਰਿੰਕ ਪਿਲਾ ਦਿੱਤਾ l ਬੇਹੋਸ਼ੀ ਦੀ ਹਾਲਤ ਵਿੱਚ ਮੁਲਜ਼ਮ ਨੇ ਉਸਦੀ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ l 

 

ਇਹ ਵੀ ਪੜ੍ਹੋ