Ludhiana : ਲੁਟੇਰਿਆਂ ਨੂੰ ਫੜ੍ਹਦੇ ਗੱਡੀ ਹੋਈ ਹਾਦਸੇ ਦਾ ਸ਼ਿਕਾਰ, ਇੱਕ ਦੀ ਮੌਤ, ASI ਸਮੇਤ 2 ਜਖ਼ਮੀ

Ludhiana ਵਿਖੇ ਕੋਰੀਅਰ ਦਾ ਕੰਮ ਕਰਨ ਵਾਲਾ ਹਰਦੀਪ ਸਿੰਘ ਘਰ ਜਾ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਰਾਹਗੀਰ ਨੂੰ ਲੁੱਟਿਆ ਜਾ ਰਿਹਾ ਸੀ। ਉਹ ਚੌਂਕੀ ਚੋਂ ਏਐਸਆਈ ਨੂੰ ਨਾਲ ਲੈ ਕੇ ਮੌਕੇ ਉਪਰ ਗਿਆ। ਇਸੇ ਦੌਰਾਨ ਹਾਦਸਾ ਹੋ ਗਿਆ ਤੇ ਹਰਦੀਪ ਵਿੱਕੀ ਦੀ ਮੌਤ ਹੋ ਗਈ। 

Share:

ਹਾਈਲਾਈਟਸ

  • ਵਿੱਕੀ ਆਪਣੇ ਦੋਸਤ ਰਾਹੁਲ ਨਾਲ ਕੰਮ ਖਤਮ ਕਰਕੇ ਘਰ ਪਰਤ ਰਿਹਾ ਸੀ।
  • ਇੱਕ ਤੇਜ਼ ਰਫ਼ਤਾਰ ਐਂਡੇਵਰ ਕਾਰ ਨੇ ਟੱਕਰ ਮਾਰ ਦਿੱਤੀ

ਲੁਧਿਆਣਾ ( Ludhiana)  ਦੇ ਢੋਲੇਵਾਲ ਪੁਲ 'ਤੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇੱਕ ਏ.ਐੱਸ.ਆਈ ਸਮੇਤ ਦੋ ਵਿਅਕਤੀ ਜ਼ਖਮੀ ਹੋ ਗਏ। ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਪੁਲ 'ਤੇ ਕੁਝ ਲੁਟੇਰਿਆਂ ਨੇ ਪੈਦਲ ਜਾ ਰਹੇ ਵਿਅਕਤੀ ਤੋਂ ਖੋਹ ਕੀਤੀ। ਜਿਸਤੋਂ ਬਾਅਦ ਪੁਲਿਸ ਸਮੇਤ ਲੁਟੇਰਿਆਂ ਦਾ ਪਿੱਛਾ ਕਰ ਰਹੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। 
ਮਦਦ ਲਈ ਗਿਆ ਸੀ ਪੁਲਿਸ ਚੌਂਕੀ 

ਜਾਣਕਾਰੀ ਦੇ ਅਨੁਸਾਰ ਕੋਰੀਅਰ ਦਾ ਕੰਮ ਕਰਨ ਵਾਲਾ ਹਰਦੀਪ ਵਿੱਕੀ ਇਕ ਗੱਡੀ 'ਚ ਘਟਨਾ ਵਾਲੀ ਥਾਂ ਤੋਂ ਲੰਘ ਰਿਹਾ ਸੀ। ਇਸੇ ਦੌਰਾਨ ਉਸਨੇ ਦੇਖਿਆ ਕਿ ਲੁਟੇਰੇ ਇੱਕ ਵਿਅਕਤੀ ਕੋਲੋਂ ਖੋਹ ਕਰ ਰਹੇ ਹਨ। ਉਸਨੇ ਤੁਰੰਤ ਨਜ਼ਦੀਕੀ ਪੁਲਿਸ ਚੌਕੀ ਨੂੰ ਸੂਚਨਾ ਦਿੱਤੀ। ਮੌਕੇ 'ਤੇ ਜਦੋਂ ਉਹ ਏ.ਐਸ.ਆਈ ਸਮੇਤ ਲੁਟੇਰਿਆਂ ਨੂੰ ਫੜਨ ਅਤੇ ਮੌਕਾ ਦਿਖਾਉਣ ਲਈ Ludhiana ਢੋਲੇਵਾਲ ਪੁਲ 'ਤੇ ਪਹੁੰਚੇ ਤਾਂ ਬੱਸ ਸਟੈਂਡ ਤੋਂ ਅਚਾਨਕ ਇਕ ਤੇਜ਼ ਰਫ਼ਤਾਰ ਐਂਡੇਵਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

ਐਂਡੇਵਰ ਦੀ ਰਫ਼ਤਾਰ ਤੇਜ਼ ਸੀ

ਕਾਰ ਇੰਨੀ ਤੇਜ਼ ਰਫਤਾਰ ਨਾਲ ਜਾ ਰਹੀ ਸੀ ਕਿ ਪਹਿਲਾਂ ਡਿਵਾਈਡਰ ਨਾਲ ਟਕਰਾ ਗਈ ਅਤੇ ਫਿਰ ਬੇਕਾਬੂ ਹੋ ਗਈ ਅਤੇ ਘਟਨਾ ਵਾਲੀ ਥਾਂ ਨੇੜੇ ਵੈਨਯੂ ਕਾਰ ਨਾਲ ਜਾ ਟਕਰਾਈ। ਜਿਸ ਵਿੱਚ ਹਰਦੀਪ ਵਿੱਕੀ ਦੀ ਮੌਤ ਹੋ ਗਈ, ਉਸਦਾ ਦੋਸਤ ਰਾਹੁਲ ਅਤੇ ਏਐਸਆਈ ਜਸਬੀਰ ਸਿੰਘ ਜ਼ਖ਼ਮੀ ਹੋ ਗਏ। 

ਮੌਤ ਲੈ ਆਈ ਘਟਨਾ ਵਾਲੀ ਥਾਂ 

ਹਰਦੀਪ ਵਿੱਕੀ ਆਪਣੇ ਦੋਸਤ ਰਾਹੁਲ ਨਾਲ ਕੰਮ ਖਤਮ ਕਰਕੇ ਘਰ ਪਰਤ ਰਿਹਾ ਸੀ। ਇਸ ਦੌਰਾਨ ਢੋਲੇਵਾਲ ਪੁਲ 'ਤੇ ਲੁਟੇਰੇ ਇੱਕ ਰਾਹਗੀਰ ਨੂੰ ਲੁੱਟ ਰਹੇ ਸਨ। ਹਰਦੀਪ ਪੈਦਲ ਯਾਤਰੀ ਦੀ ਮਦਦ ਲਈ ਜਨਕਪੁਰੀ ਚੌਂਕੀ ਗਿਆ। ਜਦੋਂ ਉਹ ਇੱਥੋਂ ਏਐਸਆਈ ਨਾਲ ਮੌਕੇ ’ਤੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਐਂਡੇਵਰ ਕਾਰ ਨੇ ਟੱਕਰ ਮਾਰ ਦਿੱਤੀ। ਜਿਸ ਵਿੱਚ ਵਿੱਕੀ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ