Ludhiana : ਸਾਬਕਾ ਅਕਾਲੀ ਮੰਤਰੀ ਖਿਲਾਫ ਮੁਕੱਦਮਾ ਦਰਜ, ਹੋਵੇਗੀ ਗ੍ਰਿਫਤਾਰੀ !

ਗਲਾਡਾ ਵੱਲੋਂ ਕੀਤੀ ਗਈ ਜਾਂਚ ਦੇ ਦੌਰਾਨ ਅਕਾਲੀ ਸਰਕਾਰ ਵੇਲੇ ਦਾ ਇਹ ਮੰਤਰੀ ਦੋਸ਼ੀ ਪਾਇਆ ਗਿਆ। ਜਿਸਦੇ ਖਿਲਾਫ ਕੇਸ ਦਰਜ ਕਰਾਇਆ ਗਿਆ। ਗੈਰ ਜ਼ਮਾਨਤੀ ਧਾਰਾਵਾਂ ਅਧੀਨ ਮੁਕੱਦਮਾ ਦਰਜ ਹੋਇਆ ਹੈ। ਗ੍ਰਿਫਤਾਰੀ ਵੀ ਹੋ ਸਕਦੀ ਹੈ। ਮਾਮਲਾ ਕਰੋੜਾਂ ਰੁਪਏ ਦਾ ਦੱਸਿਆ ਜਾ ਰਿਹਾ ਹੈ। 

Share:

ਹਾਈਲਾਈਟਸ

  • ਪਰ ਗਰਚਾ ਨੇ ਨਾ ਤਾਂ ਲਾਈਸੰਸ ਰੀਨਿਊ ਕਰਵਾਇਆ ਅਤੇ ਨਾ ਹੀ ਕੰਪਲੀਸ਼ਨ ਲਈ ਅਪਲਾਈ ਕੀਤਾ
  • ਵਿਆਜ ਰਕਮ 14 ਕਰੋੜ 33 ਲੱਖ 64 ਹਜ਼ਾਰ 972 ਬਣਦੀ ਹੈ ਜੋ ਜਮਾ ਨਹੀਂ ਕਰਵਾਈ ਗਈ

ਲੁਧਿਆਣਾ 'ਚ ਸਾਬਕਾ ਅਕਾਲੀ ਮੰਤਰੀ ਜਗਦੀਸ਼ ਸਿੰਘ ਗਰਚਾ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਸਦਰ ਦੀ ਪੁਲਿਸ ਨੇ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ l ਪੁਲਿਸ ਨੇ ਇਹ ਕਾਰਵਾਈ ਗਲਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਦੀ ਸ਼ਿਕਾਇਤ 'ਤੇ ਕੀਤੀ ਹੈ। ਫਿਲਹਾਲ ਇਸ ਮਾਮਲੇ 'ਚ ਗ੍ਰਿਫਤਾਰੀ ਨਹੀਂ ਹੋਈ ਹੈ। 

14 ਕਰੋੜ 33 ਲੱਖ ਦਾ ਮਾਮਲਾ 

ਗਲਾਡਾ ਵੱਲੋਂ ਕੀਤੀ ਗਈ ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਲਲਤੋਂ ਦੇ ਪਿੰਡ ਕਰਾਊਨ ਟਾਊਨ ਵਿਖੇ ਰਕਬਾ 70.932 ਏਕੜ ਵਿੱਚ ਕਲੋਨੀ ਡਿਵੈਲਪ ਕਰਨ ਲਈ ਸਾਬਕਾ ਅਕਾਲੀ ਮੰਤਰੀ ਗਰਚਾ ਨੇ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 ਦੀ ਧਾਰਾ 5 ਤਹਿਤ ਲਾਈਸੰਸ ਪ੍ਰਾਪਤ ਕੀਤਾ ਸੀl ਗਲਾਡਾ ਅਧਿਕਾਰੀਆਂ ਦੇ ਮੁਤਾਬਕ ਲਾਈਸੰਸ ਦੀ ਮਿਆਦ 23 ਦਸੰਬਰ 2013 ਤੱਕ ਸੀ l ਪਰ ਗਰਚਾ ਨੇ ਨਾ ਤਾਂ ਲਾਈਸੰਸ ਰੀਨਿਊ ਕਰਵਾਇਆ ਅਤੇ ਨਾ ਹੀ ਕੰਪਲੀਸ਼ਨ ਲਈ ਅਪਲਾਈ ਕੀਤਾl ਗਲਾਡਾ ਅਧਿਕਾਰੀਆਂ ਨੇ ਦੱਸਿਆ ਉਨਾਂ ਦਾ ਮਿਤੀ 2022 ਤੱਕ ਈਡੀਸੀ ਲਾਈਸੰਸ ਫੀਸ ਸਮੇਤ ਪੀਨਲ ਵਿਆਜ ਰਕਮ 14 ਕਰੋੜ 33 ਲੱਖ 64 ਹਜ਼ਾਰ 972 ਬਣਦੀ ਹੈ ਜੋ ਜਮਾ ਨਹੀਂ ਕਰਵਾਈ ਗਈ l ਗਲਾਡਾ ਅਧਿਕਾਰੀਆਂ ਦੀ ਪੜਤਾਲ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ  ਜਗਦੀਸ਼ ਸਿੰਘ ਗਰਚਾ ਦੇ ਖਿਲਾਫ ਮੁਕੱਦਮਾ ਦਰਜ ਕੀਤਾ। 

ਇਹ ਵੀ ਪੜ੍ਹੋ

Tags :