Gangsters of Punjab: ਕੈਨੇਡਾ ਤੋਂ ਬੈਠ ਕੇ ਅੱਤਵਾਦ ਦੀ ਫੈਕਟਰੀ ਚਲਾ ਰਿਹਾ ਖਾਲਿਸਤਾਨੀ ਅਰਸ਼ਦੀਪ ਸਿੰਘ ਡਾਲਾ, ਪੜ੍ਹੋ ਪੂਰੀ ਕ੍ਰਾਈਮ ਕੁੰਡਲੀ

Gangsters of Punjab: ਲੋਕਾਂ ਵਿੱਚ ਡਰ ਪੈਦਾ ਕਰਨਾ ਖਾਲਿਸਤਾਨੀ ਅੱਤਵਾਦੀ ਅਰਸ਼ਦੀਪ ਸਿੰਘ ਡਾਲਾ ਦਾ ਸ਼ੌਂਕ ਹੈ। ਮਨੀਲਾ, ਮਲੇਸ਼ੀਆ, ਕੈਨੇਡਾ ਅਤੇ ਪਾਕਿਸਤਾਨ ਵਿੱਚ ਕਿਸੀ ਵਾਰਦਾਤ ਨੂੰ ਅੰਜ਼ਾਮ ਦੇਣਾ ਉਸ ਲਈ ਮਿੰਟਾਂ-ਸਕਿੰਟਾਂ ਦਾ ਕੰਮ ਹੈ। ਚਾਹੇ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਅਪਰਾਧ ਕਰਦਾ ਰਿਹਾ ਹੈ, ਪਰ ਹੁਣ ਉਹ ਪੰਜਾਬ ਪੁਲਿਸ ਸਮੇਤ ਕਈ ਭਾਰਤੀ ਏਜੰਸੀਆਂ ਦਾ ਸਿਰਦਰਦ ਬਣ ਚੁੱਕਿਆ ਹੈ। 

Share:

Gangsters of Punjab: ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਛੋਟੇ ਜਹੇ ਪਿੰਡ ਡਾਲਾ ਦਾ ਰਹਿਣ ਵਾਲਾ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ਦੀਪ ਸਿੰਘ ਡਾਲਾ (Arshdeep Singh Dalla) ਹੁਣ ਅਪਰਾਧ ਜਗਤ ਦਾ ਜਾਣਿਆ-ਪਛਾਣਿਆ ਨਾਂ ਬਣ ਚੁੱਕਾ ਹੈ। ਫਿਰੌਤੀ, ਕਤਲ ਅਤੇ ਹੋਰ ਅੱਤਵਾਦੀ ਗਤੀਵਿਧੀਆਂ ਉਸ ਲਈ ਆਮ ਗੱਲ ਹੈ। ਇਥੋਂ ਤੱਕ ਕਿ ਗੈਂਗਸਟਰਾਂ ਦਾ ਨੈਟਵਰਕ ਵੀ ਆਸਾਨੀ ਨਾਲ ਚਲਾ ਰਿਹਾ ਹੈ। ਲੋਕਾਂ ਵਿੱਚ ਡਰ ਪੈਦਾ ਕਰਨਾ ਉਸਦਾ ਸ਼ੌਂਕ ਹੈ। ਮਨੀਲਾ, ਮਲੇਸ਼ੀਆ, ਕੈਨੇਡਾ ਅਤੇ ਪਾਕਿਸਤਾਨ ਵਿੱਚ ਕਿਸੀ ਵਾਰਦਾਤ ਨੂੰ ਅੰਜ਼ਾਮ ਦੇਣਾ ਉਸ ਲਈ ਮਿੰਟਾਂ-ਸਕਿੰਟਾਂ ਦਾ ਕੰਮ ਹੈ। ਚਾਹੇ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਅਪਰਾਧ ਕਰਦਾ ਰਿਹਾ ਹੈ, ਪਰ ਹੁਣ ਉਹ ਪੰਜਾਬ ਪੁਲਿਸ ਸਮੇਤ ਕਈ ਭਾਰਤੀ ਏਜੰਸੀਆਂ ਦਾ ਸਿਰਦਰਦ ਬਣ ਚੁੱਕਿਆ ਹੈ। 

ਪੰਜਾਬ ਪੁਲਿਸ ਦਾ ਮੋਸਟ ਵਾਂਟੇਡ ਅਪਰਾਧੀ ਅਰਸ਼ਦੀਪ ਡਾਲਾ ਕਲਾਸ-ਏ ਦਾ ਗੈਂਗਸਟਰ, ਅੱਤਵਾਦੀ ਬਣ ਗਿਆ ਹੈ। ਉਹ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਖਾਲਿਸਤਾਨ ਟਾਈਗਰ ਫੋਰਸ (KTF) ਦਾ ਸੰਚਾਲਕ ਵੀ ਹੈ। ਸਾਲ 2020 ਵਿੱਚ ਉਹ ਆਪਣੇ ਇੱਕ ਸਾਥੀ ਸੁੱਖਾ ਦਾ ਕਤਲ ਕਰਕੇ ਕੈਨੇਡਾ ਭੱਜ ਗਿਆ ਸੀ। ਇਸ ਤੋਂ ਬਾਅਦ ਉਸ ਨੇ ਪਾਕਿਸਤਾਨ ਸਮੇਤ ਕਈ ਦੇਸ਼ਾਂ ਵਿਚ ਆਪਣੇ ਸੰਪਰਕ ਬਣਾਏ। ਉਹ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ (ISI) ਲਈ ਵੀ ਕੰਮ ਕਰ ਰਿਹਾ ਹੈ। ਕੈਨੇਡਾ ਤੋਂ ਬੈਠ ਕੇ ਅੱਤਵਾਦ ਦੀ ਫੈਕਟਰੀ ਚਲਾ ਰਹੇ ਖਾਲਿਸਤਾਨੀ ਅੱਤਵਾਦੀ ਅਰਸ਼ਦੀਪ ਸਿੰਘ ਡਾਲਾ ਦੀ ਪੜ੍ਹੋ ਪੂਰੀ ਕੁੰਡਲੀ...।

 

ਅਰਸ਼ਦੀਪ ਸਿੰਘ ਡਾਲਾ
ਅਰਸ਼ਦੀਪ ਸਿੰਘ ਡਾਲਾ

ਅੱਤਵਾਦੀ ਨਿੱਝਰ ਦੇ ਨਾਲ ਰਿਹਾ ਡਾਲਾ ਦਾ ਖ਼ਾਸ ਕੁਨੈਕਸ਼ਨ

ਭਾਰਤ ਦੇ ਮੋਸਟ ਵਾਂਟੇਡ ਅਪਰਾਧੀ ਰਹੇ ਹਰਦੀਪ ਸਿੰਘ ਨਿੱਝਰ ਦੇ ਨਾਲ ਅੱਤਵਾਦੀ ਡਾਲਾ ਦਾ ਖਾਸ ਕੁਨੈਕਸ਼ਨ ਰਹਿ ਚੁੱਕਿਆ ਹੈ। ਨਿੱਝਰ ਦੀ ਸ਼ਹਿ ਤੇ ਹੀ ਅੱਜ ਡਾਲਾ ਰਿਕਾਰਡ ਤੋੜ ਕ੍ਰਾਈਮ ਕਰ ਰਿਹਾ ਹੈ। ਅੱਤਵਾਦੀ ਗਤੀਵਿਧੀਆਂ ਤੋਂ ਲੈ ਕੇ ਕਤਲ, ਫਿਰੌਤੀ ਅਤੇ ਟਾਰਗੇਟ ਕਿਲਿੰਗ ਵਰਗੇ ਘਿਨਾਉਣੇ ਅਪਰਾਧਾਂ ਵਿੱਚ ਵੀ ਸ਼ਾਮਲ ਹੈ। ਇੰਨਾ ਹੀ ਨਹੀਂ ਡਾਲਾ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਅਤੇ ਅੱਤਵਾਦੀ ਫੰਡਿੰਗ ਵਿੱਚ ਵੀ ਸ਼ਾਮਲ ਹੈ। ਇਥੋਂ ਤੱਕ ਕਿ ਰਾਸ਼ਟਰੀ ਜਾਂਚ ਏਜੰਸੀ (NIA) ਦੀ ਚਾਰਜਸ਼ੀਟ 'ਚ ਡਾਲਾ ਨੂੰ ਲੈ ਕੇ ਇਹ ਵੀ ਖੁਲਾਸਾ ਹੋ ਚੁੱਕਿਆ ਹੈ ਕਿ ਉਹ ਤੇ ਹਰਦੀਪ ਸਿੰਘ ਨਿੱਝਰ ਸਾਂਝੇ ਤੌਰ ’ਤੇ ‘ਅੱਤਵਾਦੀ ਕੰਪਨੀ’ ਚਲਾ ਰਹੇ ਸਨ। ਚਾਰਜਸ਼ੀਟ ਦੇ ਮੁਤਾਬਿਕ ਅਰਸ਼ ਡਾਲਾ ਅਤੇ ਨਿੱਝਰ ਪੰਜਾਬ ਮਿਊਜ਼ਿਕ ਇੰਡਸਟਰੀ ਅਤੇ ਕਬੱਡੀ ਲੀਗ 'ਤੇ ਕਬਜ਼ਾ ਕਰਨ ਦੀ ਯੋਜਨਾ ਬਣਾ ਰਹੇ ਸਨ। ਡੱਲਾ ਅਤੇ ਨਿੱਝਰ ਟਾਰਗੇਟ ਕਿਲਿੰਗ, ਡਰੱਗਜ਼ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਵੀ ਸ਼ਾਮਲ ਸਨ। ਇਹ ਦੋਵੇਂ ਅੱਤਵਾਦੀ ਕੈਨੇਡਾ ਦਾ ਵੀਜ਼ਾ ਦਵਾ ਕੇ ਚੰਗੀ ਨੌਕਰੀ ਅਤੇ ਮੋਟੀ ਰਕਮ ਦਾ ਲਾਲਚ ਦੇ ਕੇ ਸ਼ੂਟਰ ਭਰਤੀ ਕਰਦੇ ਸਨ।

ਪੰਜਾਬ ਵਿੱਚ ਕਤਲ, ਡਕੈਤੀ, ਜਬਰੀ ਵਸੂਲੀ ਦੇ 35 ਤੋਂ ਵੱਧ ਕੇਸ ਦਰਜ਼

 

ਅਰਸ਼ਦੀਪ ਸਿੰਘ ਡਾਲਾ
ਅਰਸ਼ਦੀਪ ਸਿੰਘ ਡਾਲਾ

ਹੁਣ ਤੱਕ ਪੰਜਾਬ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਡਾਲਾ ਦੇ ਖ਼ਿਲਾਫ਼ ਸੂਬੇ ਦੇ ਵੱਖ-ਵੱਖ ਥਾਣਿਆਂ ਵਿੱਚ ਕਤਲ, ਡਕੈਤੀ, ਜਬਰੀ ਵਸੂਲੀ ਅਤੇ ਦਹਿਸ਼ਤ ਫੈਲਾਉਣ ਦੇ 35 ਕੇਸ ਦਰਜ ਹਨ। ਸਰਹੱਦੀ ਸੂਬੇ ਪੰਜਾਬ ਵਿੱਚ ਵੀ ਕਈ ਕਥਿਤ ਕਤਲਾਂ ਵਿੱਚ ਉਸ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਉਹ ਡਰੋਨ ਰਾਹੀਂ ਪਾਕਿਸਤਾਨ ਤੋਂ ਆਰਡੀਐਕਸ, ਆਈਈਡੀ, ਏਕੇ-47 ਅਤੇ ਹੋਰ ਹਥਿਆਰਾਂ ਦੀ ਗੈਰ-ਕਾਨੂੰਨੀ ਤਸਕਰੀ ਵਿੱਚ ਸ਼ਾਮਲ ਹੈ। ਪੰਜਾਬ ਸਰਕਾਰ ਪਹਿਲਾਂ ਹੀ ਅਰਸ਼ ਡਾਲਾ ਦੀ ਕੈਨੇਡਾ ਤੋਂ ਹਵਾਲਗੀ ਦੀ ਪ੍ਰਕਿਰਿਆ 'ਤੇ ਕੰਮ ਕਰ ਰਹੀ ਹੈ।

NIA ਦੇ ਕਈ ਮਾਮਲਿਆਂ ਵਿੱਚ ਦੋਸ਼ੀ, ਰੈਡ ਕਾਰਨਰ ਨੋਟਿਸ ਵੀ ਜਾਰੀ

ISI ਦੇ ਇਸ਼ਾਰੇ 'ਤੇ ਅੱਤਵਾਦੀ ਮਾਡਿਊਲ ਚਲਾਉਣ ਵਾਲੇ ਅਰਸ਼ਦੀਪ ਨੂੰ ਪਿਛਲੇ ਸਾਲ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਤਵਾਦੀ ਐਲਾਨ ਦਿੱਤਾ ਸੀ। ਅਰਸ਼ਦੀਪ ਸਿੰਘ ਗਿੱਲ ਨੂੰ ਯੂ.ਏ.ਪੀ.ਏ ਐਕਟ-1967 ਤਹਿਤ ਅੱਤਵਾਦੀ ਐਲਾਨਿਆ ਗਿਆ ਸੀ। ਗ੍ਰਹਿ ਮੰਤਰਾਲੇ ਦੇ ਮੁਤਾਬਿਕ ਅਰਸ਼ਦੀਪ ਸਿੰਘ ਗਿੱਲ ਕੌਮੀ ਜਾਂਚ ਏਜੰਸੀ ਵੱਲੋਂ ਦਰਜ ਕੀਤੇ ਜਾ ਰਹੇ ਵੱਖ-ਵੱਖ ਮਾਮਲਿਆਂ ਵਿੱਚ ਮੁਲਜ਼ਮ ਹੈ। ਇਸ ਵਿੱਚ ਭਾਰਤ ਦੇ ਪੰਜਾਬ ਰਾਜ ਵਿੱਚ ਟਾਰਗੇਟ ਕਿਲਿੰਗ, ਅੱਤਵਾਦੀ ਫੰਡਿੰਗ ਲਈ ਜਬਰੀ ਵਸੂਲੀ, ਕਤਲ ਦੀ ਕੋਸ਼ਿਸ਼, ਫਿਰਕੂ ਸਦਭਾਵਨਾ ਨੂੰ ਭੰਗ ਕਰਨਾ ਅਤੇ ਲੋਕਾਂ ਵਿੱਚ ਡਰ ਪੈਦਾ ਕਰਨਾ ਸ਼ਾਮਲ ਹੈ। ਅਰਸ਼ਦੀਪ ਵਿਰੁੱਧ ਮਈ 2022 ਵਿੱਚ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਹੈ।

Target Killing ਵਿੱਚ ਮਾਹਰ ਹੈ ਡਾਲਾ

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਟਾਰਗੇਟ ਕਿਲਿੰਗ (Target Killing) ਕਰਨ ਵਿੱਚ ਡਾਲਾ ਮਾਹਰ ਹੈ। ਇਸ ਵਿੱਚ ਉਸਦੀ ਕੋਈ ਵੀ ਬਰਾਬਰੀ ਨਹੀਂ ਕਰ ਸਕਦਾ। ਉਸ ਨੇ ਖਾਲਿਸਤਾਨ ਟਾਈਗਰ ਫੋਰਸ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਵਰਗੀਆਂ ਅੱਤਵਾਦੀ ਜਥੇਬੰਦੀਆਂ ਨਾਲ ਮਿਲ ਕੇ ਕਈ ਮਾਡਿਊਲ ਤਿਆਰ ਕੀਤੇ ਹਨ, ਜਿਨ੍ਹਾਂ ਨੂੰ ਚਲਾਉਣ ਅਤੇ ਇਸ ਦੀਆਂ ਸਾਜ਼ਿਸ਼ਾਂ ਨੂੰ ਅੰਜਾਮ ਦੇਣ ਲਈ ਅਰਸ਼ ਡਾਲਾ ਨੇ ਆਪਣੇ ਬਦਮਾਸ਼ ਲਾਏ ਹੋਏ ਹਨ। NIA ਪਹਿਲਾਂ ਹੀ ਅਰਸ਼ ਡਾਲਾ ਨੂੰ ਭਗੌੜਾ ਐਲਾਨ ਕਰ ਚੁੱਕੀ ਹੈ। NIA ਨੇ ਉਸ 'ਤੇ 5 ਲੱਖ ਰੁਪਏ ਦਾ ਇਨਾਮ ਰੱਖਿਆ ਹੈ। 

Canada-India Relations
Tension in Canada-India Relations 

ਭਾਰਤ-ਕੈਨੇਡਾ ਤਣਾਅ ਦੌਰਾਨ ਆਇਆ ਸੀ ਚਰਚਾ ਵਿੱਚ 

ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ-ਕੈਨੇਡਾ (India-Canada) ਵਿਚਾਲੇ ਵਧਦੇ ਤਣਾਅ ਦਰਮਿਆਨ ਖਾਲਿਸਤਾਨੀ ਅੱਤਵਾਦੀ ਅਰਸ਼ਦੀਪ ਡਾਲਾ ਚਰਚਾ 'ਚ ਆ ਗਿਆ ਸੀ। ਡਾਲਾ ਦਾ ਪਾਕਿਸਤਾਨ ਕਨੈਕਸ਼ਨ ਪਹਿਲੀ ਵਾਰ 2020 ਦੇ ਆਸ-ਪਾਸ ਪੰਜਾਬ ਵਿੱਚ ਸਾਹਮਣੇ ਆਏ ਟਾਰਗੇਟ ਕੀਲਿੰਗ ਦੇ ਮਾਮਲਿਆਂ ਨਾਲ ਜੁੜਿਆ ਸੀ। ਉਸਨੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਪਾਕਿਸਤਾਨ ਤੋਂ ਅੱਤਵਾਦੀ ਮਾਡਿਊਲਾਂ ਨੂੰ ਆਰਡੀਐਕਸ, ਆਈਈਡੀ, ਏਕੇ-47 ਅਤੇ ਹੋਰ ਹਥਿਆਰਾਂ ਅਤੇ ਗੋਲਾ ਬਾਰੂਦ ਸਮੇਤ ਹਾਰਡਵੇਅਰ ਦੀ ਸਪਲਾਈ ਵੀ ਕੀਤੀ।

ਇਹ ਵੀ ਪੜ੍ਹੋ