ਕਪੂਰਥਲਾ ਕਤਲਕਾਂਡ - ADGP ਦਾ ਖੁਲਾਸਾ, ਬੇਅਦਬੀ ਨਹੀਂ ਪਬਲੀਸਿਟੀ ਖਾਤਰ ਨਿਹੰਗ ਨੇ ਕੀਤਾ ਨੌਜਵਾਨ ਦਾ ਕਤਲ

ਮੁਲਜ਼ਮ ਨਿਹੰਗ ਦਾ ਪਿਛੋਕੜ ਵੀ ਅਪਰਾਧ ਦੇ ਨਾਲ ਜੁੜਿਆ ਹੈ। ਉਸਦੇ ਬੈਂਕ ਖਾਤਿਆਂ ਤੇ ਕਾਲ ਡਿਟੇਲ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਹੋਰ ਵੀ ਅਹਿਮ ਸੁਰਾਗ ਮਿਲਣ ਦੀ ਉਮੀਦ ਹੈ। 

Share:

ਹਾਈਲਾਈਟਸ

  • ਮੁਲਜ਼ਮ ਨੇ ਨਿਹੰਗ ਦਾ ਬਾਣਾ ਵੀ ਸਿਰਫ ਪੈਸਾ ਇਕੱਠਾ ਕਰਨ ਲਈ ਪਹਿਨਿਆ
  • ਅਦਾਲਤ ਵਿੱਚ ਪੇਸ਼ ਕਰਕੇ ਸੱਤ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ

ਕ੍ਰਾਇਮ ਨਿਊਜ਼। ਫਗਵਾੜਾ 'ਚ ਬੇਅਦਬੀ ਦੇ ਸ਼ੱਕ 'ਚ ਹੋਏ ਕਤਲ ਮਾਮਲੇ 'ਚ ਏਡੀਜੀਪੀ (ਲਾਅ ਐਂਡ ਆਰਡਰ) ਗੁਰਿੰਦਰ ਸਿੰਘ ਢਿੱਲੋਂ ਨੇ ਬੁੱਧਵਾਰ ਨੂੰ ਵੱਡਾ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਨਿਹੰਗ ਰਮਨਦੀਪ ਸਿੰਘ ਮੰਗੂਮੱਠ ਨੇ ਪਬਲੀਸਿਟੀ ਖਾਤਰ ਨੌਜਵਾਨ ਦਾ ਕਤਲ ਕੀਤਾ। ਮ੍ਰਿਤਕ ਦੀ ਪਛਾਣ ਵਿਸ਼ਾਲ ਕਪੂਰ ਵਜੋਂ ਹੋਈ।  ਏਡੀਜੀਪੀ ਢਿੱਲੋਂ ਨੇ ਦੱਸਿਆ ਕਿ ਨਿਹੰਗ ਰਮਨਦੀਪ ਸਿੰਘ ਮੰਗੂਮੱਠ ਪੇਸ਼ੇਵਰ ਅਪਰਾਧੀ ਹੈ। ਉਸਦੀ ਆਮਦਨ ਦੇ ਸਰੋਤ ਵੀ ਜਾਂਚ ਦਾ ਵਿਸ਼ਾ ਹਨ। ਨਿਹੰਗ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੈਸੇ ਇਕੱਠੇ ਕਰਨ ਲਈ ਬਣਿਆ ਨਿਹੰਗ 

ਨਿਹੰਗ ਸੋਸ਼ਲ ਮੀਡੀਆ 'ਤੇ ਅਜਿਹੀਆਂ ਵੀਡੀਓਜ਼ ਅਪਲੋਡ ਕਰਕੇ ਫੰਡ ਇਕੱਠਾ ਕਰਦਾ ਹੈ ਅਤੇ ਅਪਰਾਧਿਕ ਮਾਨਸਿਕਤਾ ਵਾਲਾ ਵਿਅਕਤੀ ਹੈ। ਇਸਦਾ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਏਡੀਜੀਪੀ ਨੇ ਦੱਸਿਆ ਕਿ ਮੁਲਜ਼ਮ ਨੇ ਨਿਹੰਗ ਦਾ ਬਾਣਾ ਵੀ ਸਿਰਫ ਪੈਸਾ ਇਕੱਠਾ ਕਰਨ ਲਈ ਪਹਿਨਿਆ ਹੈ। ਇਸ ਕੇਸ ਮਗਰੋਂ ਪੁਲਿਸ ਵੱਖ ਵੱਖ ਪਹਿਲੂਆਂ 'ਤੇ ਜਾਂਚ ਕਰ ਰਹੀ ਹੈ। ਮੁਲਜ਼ਮ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। 

ਨਿਹੰਗ ਦਾ 7 ਦਿਨਾਂ ਦਾ ਰਿਮਾਂਡ 

ਦੂਜੇ ਪਾਸੇ ਗ੍ਰਿਫਤਾਰੀ ਮਗਰੋਂ ਕਪੂਰਥਲਾ ਪੁਲਿਸ ਨੇ ਮੁਲਜ਼ਮ ਰਮਨਦੀਪ ਸਿੰਘ ਮੰਗੂਮੱਠ ਨੂੰ ਫਗਵਾੜਾ ਦੀ ਅਦਾਲਤ ਵਿੱਚ ਪੇਸ਼ ਕਰਕੇ ਸੱਤ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਉਸ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਫਗਵਾੜਾ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਚੌੜਾ ਖੂਹ 'ਚ ਬੇਅਦਬੀ ਦੇ ਸ਼ੱਕ 'ਚ ਮੰਗਲਵਾਰ ਸਵੇਰੇ ਇੱਕ ਨੌਜਵਾਨ ਦਾ ਤਲਵਾਰ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ ਸੀ। 

ਇਹ ਵੀ ਪੜ੍ਹੋ