ਕਲਯੁੱਗ - 14 ਸਾਲਾ ਦੀ ਲੜਕੀ ਨਾਲ ਮਾਮੇ ਦੇ ਮੁੰਡੇ ਨੇ ਕੀਤਾ ਜਬਰ-ਜਨਾਹ 

ਸ਼ਿਕਾਇਤਕਰਤਾ ਅਨੁਸਾਰ ਪਰਿਵਾਰਕ ਝਗੜੇ ਕਾਰਨ ਉਸਦੀ ਧੀ ਪਿੰਡ ਧਾਲੀਵਾਲ ਕਾਦੀਆਂ ਵਿਖੇ ਆਪਣੀ ਨਾਨੀ ਨਾਲ ਰਹਿ ਰਹੀ ਸੀ। ਲੜਕੀ ਦੇ ਮਾਮੇ ਦਾ ਮੁੰਡਾ ਵੀ ਉਸਦੇ ਨਾਲ ਹੀ ਰਹਿੰਦਾ ਸੀ। ਇਸ ਮੌਕੇ ਦਾ ਗਲਤ ਫ਼ਾਇਦਾ ਉਠਾਉਂਦੇ ਹੋਏ ਦੋਸ਼ੀ ਨੇ ਉਪਰੋਕਤ ਵਾਰਦਾਤ ਨੂੰ ਅੰਜਾਮ ਦਿੱਤਾ।

Courtesy: file photo

Share:

ਜਲੰਧਰ ਦੇ ਲਾਂਬੜਾ 'ਚ 14 ਸਾਲਾ ਨਾਬਾਲਗ ਲੜਕੀ ਨਾਲ ਉਸਦੇ ਮਾਮੇ ਦੇ ਮੁੰਡੇ ਨੇ ਹੀ ਜ਼ਬਰ-ਜਨਾਹ ਕੀਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਮਾਮਲੇ 'ਚ ਥਾਣਾ ਲਾਂਬੜਾ 'ਚ ਦੋਸ਼ੀ ਰਾਕੇਸ਼ ਕੁਮਾਰ ਵਾਸੀ ਪਿੰਡ ਫੋਲਦੀਵਾਲ ਦੇ ਖ਼ਿਲਾਫ਼ ਬੀ.ਐੱਨ.ਐੱਸ. ਦੀ ਧਾਰਾ 64 ਅਤੇ ਪੋਕਸੋ ਐਕਟ (4) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫ਼ਿਲਹਾਲ ਮਾਮਲੇ 'ਚ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਲਾਂਬੜਾ ਥਾਣੇ ਦੇ ਐਸਐਚਓ ਨੇ ਐਫ਼ਆਈਆਰ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ। ਪੁਲਿਸ ਪਾਰਟੀਆਂ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕਰ ਰਹੀਆਂ ਹਨ।

ਪਰਿਵਾਰਕ ਝਗੜੇ ਕਾਰਨ ਨਾਨੀ ਕੋਲ ਰਹਿੰਦੀ ਸੀ ਪੀੜਤਾ  

ਪੁਲਿਸ ਨੂੰ ਦਿੱਤੇ ਬਿਆਨਾਂ 'ਚ 14 ਸਾਲਾ ਨਾਬਾਲਗ ਪੀੜਤਾ ਦੇ ਪਿਤਾ ਨੇ ਦੱਸਿਆ ਕਿ ਪਰਿਵਾਰਕ ਝਗੜੇ ਕਾਰਨ ਉਸਦੀ ਧੀ ਪਿੰਡ ਧਾਲੀਵਾਲ ਕਾਦੀਆਂ ਵਿਖੇ ਆਪਣੀ ਨਾਨੀ ਨਾਲ ਰਹਿ ਰਹੀ ਸੀ। ਲੜਕੀ ਦੇ ਮਾਮੇ ਦਾ ਮੁੰਡਾ ਵੀ ਉਸਦੇ ਨਾਲ ਹੀ ਰਹਿੰਦਾ ਸੀ। ਇਸ ਮੌਕੇ ਦਾ ਗਲਤ ਫ਼ਾਇਦਾ ਉਠਾਉਂਦੇ ਹੋਏ ਦੋਸ਼ੀ ਨੇ ਉਪਰੋਕਤ ਵਾਰਦਾਤ ਨੂੰ ਅੰਜਾਮ ਦਿੱਤਾ। ਲਾਂਬੜਾ ਥਾਣਾ ਐਸਐਚਓ ਗੁਰਮੁੱਖ ਸਿੰਘ ਨੇ ਦੱਸਿਆ ਕਿ ਇਹ ਘਟਨਾ 5 ਫ਼ਰਵਰੀ ਦੀ ਹੈ। ਜਦੋਂ ਮੁਲਜ਼ਮ ਨੇ ਉਸ ਨਾਲ ਜਬਰ ਜਨਾਹ ਕੀਤਾ ਤਾਂ ਪੀੜਤ ਲੜਕੀ ਨੇ ਆਪਣੇ ਪਿਤਾ ਨੂੰ ਵਾਰਦਾਤ ਬਾਰੇ ਦੱਸਿਆ। ਪਿਤਾ ਨੇ ਲਾਂਬੜਾ ਪਹੁੰਚ ਕੇ ਮਾਮਲੇ ਦੀ ਸ਼ਿਕਾਇਤ ਕੀਤੀ। ਪੁਲਿਸ ਨੇ ਤੁਰੰਤ ਸਿਵਲ ਹਸਪਤਾਲ ਜਲੰਧਰ ਤੋਂ ਬੱਚੀ ਦਾ ਮੈਡੀਕਲ ਕਰਵਾਇਆ ਅਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ। ਪੁਲਿਸ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

ਇਹ ਵੀ ਪੜ੍ਹੋ