ਕਲਯੁੱਗੀ ਪਿਓ ਨੇ ਪੈਸਿਆਂ ਖਾਤਰ ਵੇਚੀ ਨਾਬਾਲਗ ਧੀ, ਕਰ ਦਿੱਤੀ ਮੰਗਣੀ

ਅੱਜ ਦੇ ਯੁੱਗ 'ਚ ਰਿਸ਼ਤਿਆਂ ਦੀ ਅਹਿਮੀਅਤ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ। ਕਿਸੇ ਹੋਰ ਮਹਿਲਾ ਦੇ ਨਾਲ ਮਿਲ ਕੇ ਪਿਓ ਨੇ ਆਪਣੀ 13 ਸਾਲਾ ਦੀ ਧੀ ਨੂੰ ਕਿਸੇ ਕੋਲ ਵੇਚ ਦਿੱਤਾ ਤੇ ਕਾਨੂੰਨ ਦੀ ਉਲੰਘਣਾ ਕਰਕੇ ਲੜਕੀ ਦੀ ਮੰਗਣੀ ਕਰ ਦਿੱਤੀ। ਪਰਿਵਾਰ ਨੇ ਹੁਣ ਪੁਲਿਸ ਕੋਲ ਇਨਸਾਫ ਦੀ ਗੁਹਾਰ ਲਗਾਈ ਹੈ। 

Courtesy: file photo

Share:

ਲੁਧਿਆਣਾ ਦੇ ਫੁੱਲਾਂਵਾਲ ਇਲਾਕੇ ਦੀ ਘਟਨਾ ਹੈ। ਇੱਥੇ ਇੱਕ ਵਿਅਕਤੀ ਨੇ ਆਪਣੀ 13 ਸਾਲਾ ਦੀ ਲੜਕੀ ਨੂੰ ਪੈਸਿਆਂ ਦੇ ਲਾਲਚ 'ਚ ਵੇਚ ਦਿੱਤਾ। ਕਿਸੇ ਹੋਰ ਮਹਿਲਾ ਨਾਲ ਮਿਲ ਕੇ ਬੱਚੀ ਦੀ ਮੰਗਣੀ ਤੱਕ ਕਰ ਦਿੱਤੀ ਗਈ। ਹੁਣ ਪਰਿਵਾਰ ਇਨਸਾਫ ਦੇ ਲਈ ਪੁਲਿਸ ਕੋਲ ਪੁੱਜਾ ਹੈ।  ਕਾਨੂੰਨ ਮੁਤਾਬਕ ਨਾਬਾਲਿਗ ਬੱਚੀ ਦਾ ਵਿਆਹ ਕਰਨਾ ਜੁਰਮ ਹੈ। ਇਸਨੂੰ ਲੈ ਕੇ ਪੀੜਤ ਪਰਿਵਾਰ ਕਮਿਸ਼ਨਰ ਦਫਤਰ ਇਨਸਾਫ਼ ਦੀ ਮੰਗ ਕਰਨ ਲਈ ਪਹੁੰਚਿਆ। ਜਿਸਤੋਂ ਬਾਅਦ  ਸਲੇਮ ਟਾਬਰੀ ਥਾਣਾ ਪੁਲਿਸ ਨੂੰ ਅਗਲੀ ਜਾਂਚ ਸੌਂਪੀ ਗਈ ਹੈ। 
 
ਧੀ ਨੂੰ ਪੜ੍ਹਾਉਣ ਦੀ ਗੱਲ ਆਖ ਨਾਲ ਲੈ ਗਿਆ 
 
ਇਸ ਸਬੰਧੀ ਲੜਕੀ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜਲੰਧਰ ਵਿੱਚ ਕਿਸੇ ਹੋਰ ਮਹਿਲਾ ਦੇ ਨਾਲ ਰਹਿ ਰਹੇ ਹਨ। ਕੁਝ ਸਮਾਂ ਪਹਿਲਾਂ ਉਹ ਉਹਨਾਂ ਛੱਡਕੇ ਘਰੋਂ ਚਲੇ ਗਏ ਸਨ ਅਤੇ ਉਹ ਕਿਸੇ ਹੋਰ ਔਰਤ ਨਾਲ ਰਹਿਣ ਲੱਗ ਗਏ ਸਨ। ਉਸਦੀ ਮਾਂ ਨੂੰ ਤਲਾਕ ਵੀ ਨਹੀਂ ਦਿੱਤਾ ਸੀ। ਅਜਿਹਾ ਕਰਨ ਤੋਂ ਬਾਅਦ ਉਹ ਕੁਝ ਸਮੇਂ ਬਾਅਦ ਉਹਨਾਂ ਕੋਲ ਆਏ। ਉਸਦੀ ਭੈਣ ਨੂੰ ਆਪਣੇ ਨਾਲ ਲੈ ਗਏ। ਉਸ ਸਮੇਂ ਉਹਨਾਂ ਨੇ ਲਿਖਵਾਇਆ ਸੀ ਕਿ ਉਹ ਆਪਣੇ ਧੀ ਨੂੰ ਪੜਾਉਣਗੇ ਅਤੇ ਉਸ ਦੀ ਦੇਖਰੇਖ ਵੀ ਕਰਨਗੇ। ਪਰ ਹੁਣ ਪੈਸੇ ਦੇ ਲਾਲਚ ਕਾਰਨ ਉਸਦੇ ਪਿਤਾ ਨੇ ਆਪਣੀ ਲੜਕੀ ਨੂੰ ਵੇਚ ਦਿੱਤਾ ਹੈ ਤੇ ਉਸਦਾ ਧੱਕੇ ਨਾਲ ਰਿਸ਼ਤਾ ਕੀਤਾ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ