Jalandhar: STF ਨੇ ਨਸ਼ੇ ਦੀ ਸਪਲਾਈ ਕਰਨ ਜਾ ਰਹੇ 3 ਤਸਕਰ ਕੀਤੇ ਕਾਬੂ, ਅੱਧਾ ਕਿੱਲੋ ਹੈਰੋਇਨ ਬਰਾਮਦ

ਸੂਚਨਾ ਮਿਲੀ ਸੀ ਕਿ ਜੰਡਿਆਲਾ ਵਾਸੀ ਪ੍ਰਿੰਸ ਪਾਲ ਸਿੰਘ, ਹਰਦੀਪ ਸਿੰਘ ਅਤੇ ਯੁਵਰਾਜ ਸਿੰਘ ਖੁਦ ਨਸ਼ੇ ਦਾ ਸੇਵਨ ਕਰਦੇ ਹਨ ਅਤੇ ਨਸ਼ੇ ਦੀ ਸਪਲਾਈ ਵੀ ਕਰਦੇ ਹਨ।

Share:

Punjab News: ਜਲੰਧਰ STF ਨੇ ਮੰਗਲਵਾਰ ਦੇਰ ਰਾਤ 3 ਦੋਸ਼ੀਆਂ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ ਅੱਧਾ ਕਿੱਲੋ ਹੈਰੋਇਨ ਅਤੇ ਇੱਕ ਐਕਟਿਵਾ ਸਕੂਟਰ ਬਰਾਮਦ ਹੋਇਆ ਹੈ। ਜਲੰਧਰ ਰੇਂਜ ਦੇ ਐਸਟੀਐਫ ਅਧਿਕਾਰੀ ਏਐਸਆਈ ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜੰਡਿਆਲਾ ਵਾਸੀ ਪ੍ਰਿੰਸ ਪਾਲ ਸਿੰਘ, ਹਰਦੀਪ ਸਿੰਘ ਅਤੇ ਯੁਵਰਾਜ ਸਿੰਘ ਖੁਦ ਨਸ਼ੇ ਦਾ ਸੇਵਨ ਕਰਦੇ ਹਨ ਅਤੇ ਨਸ਼ੇ ਦੀ ਸਪਲਾਈ ਵੀ ਕਰਦੇ ਹਨ। 

ਲਗਾਇਆ ਜਾ ਰਿਹਾ ਮੁਲਜ਼ਮਾਂ ਦੇ ਸਬੰਧਾਂ ਦਾ ਪਤਾ

ਸੂਚਨਾ ਮਿਲੀ ਸੀ ਕਿ ਅੱਜ ਵੀ ਉਹ ਦੇਰ ਰਾਤ ਜੰਡਿਆਲਾ ਦੇ ਭੱਦਰਕਾਲੀ ਮੰਦਰ ਨੇੜੇ ਨਸ਼ੇ ਦੀ ਸਪਲਾਈ ਕਰਨ ਲਈ ਆ ਰਹੇ ਹਨ। ਇਸ ਤੋਂ ਬਾਅਦ ਐਸਟੀਐਫ ਨੇ ਨਾਕਾਬੰਦੀ ਕਰ ਦਿੱਤੀ। ਇਸ ਦੌਰਾਨ 3 ਨੌਜਵਾਨ ਐਕਟਿਵਾ 'ਤੇ ਆਏ। ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਤਿੰਨਾਂ ਕੋਲੋਂ ਹੈਰੋਇਨ ਬਰਾਮਦ ਹੋਈ। ਜਾਂਚ ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ ਦੇ ਸਬੰਧਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਤਾਂ ਜੋ ਨੈੱਟਵਰਕ ਨੂੰ ਤੋੜਿਆ ਜਾ ਸਕੇ।

ਇਹ ਵੀ ਪੜ੍ਹੋ

Tags :