International Drug Racket :  ਬਠਿੰਡਾ ਪੁਲਿਸ ਨੂੰ ਮਿਲੀ ਕਾਮਯਾਬੀ, 1 ਕਰੋੜ 96 ਲੱਖ ਡਰੱਗ ਮਨੀ, ਲਗਜ਼ਰੀ ਕਾਰਾਂ, ਨਜਾਇਜ ਹਥਿਆਰ ਬਰਾਮਦ

International Drug Racket : ਇੱਕ ਸਾਬਕਾ ਮੰਤਰੀ ਦਾ ਕਰੀਬੀ ਵੀ ਪੁਲਿਸ ਨੇ ਕੀਤਾ ਗ੍ਰਿਫਤਾਰ। ਇਸ ਰੈਕੇਟ ਦੇ 8 ਜਣਿਆਂ ਨੂੰ ਕਾਬੂ ਕਰ ਲਿਆ ਗਿਆ। ਸਰਗਨਾ ਅਮਰੀਕਾ ਬੈਠ ਕੇ ਰੈਕੇਟ ਚਲਾ ਰਿਹਾ ਹੈ, ਉਸਦਾ ਨਾਂਅ ਮੁਕੱਦਮੇ 'ਚ ਸ਼ਾਮਲ ਕਰ ਲਿਆ ਗਿਆ। 

Share:

ਹਾਈਲਾਈਟਸ

  • ਸਰਗਨਾ ਅਮਰੀਕਾ ਵਿੱਚ ਰਹਿੰਦਿਆਂ ਇਸ ਡਰੱਗ ਰੈਕੇਟ ਨੂੰ ਚਲਾ ਰਿਹਾ ਹੈ
  • 270 ਗ੍ਰਾਮ ਹੈਰੋਇਨ, ਦੋ ਲਗਜ਼ਰੀ ਕਾਰਾਂ, ਇੱਕ 30 ਬੋਰ ਦਾ ਪਿਸਤੌਲ ਅਤੇ ਪੰਜ ਕਾਰਤੂਸ ਬਰਾਮਦ ਕੀਤੇ

International Drug Racket - ਬਠਿੰਡਾ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦਿਆਂ ਅੱਠ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 1 ਕਰੋੜ 96 ਲੱਖ 70 ਹਜ਼ਾਰ ਰੁਪਏ ਡਰੱਗ ਮਨੀ, 270 ਗ੍ਰਾਮ ਹੈਰੋਇਨ, ਦੋ ਲਗਜ਼ਰੀ ਕਾਰਾਂ, ਇੱਕ 30 ਬੋਰ ਦਾ ਪਿਸਤੌਲ ਅਤੇ ਪੰਜ ਕਾਰਤੂਸ ਬਰਾਮਦ ਕੀਤੇ ਹਨ। ਕਥਿਤ ਦੋਸ਼ੀਆਂ ਖਿਲਾਫ ਸੂਬੇ ਦੇ ਵੱਖ-ਵੱਖ ਥਾਣਿਆਂ 'ਚ ਕਰੀਬ 23 ਮਾਮਲੇ ਦਰਜ ਹਨ।

ਸਰਗਨਾ ਹਾਲੇ ਫਰਾਰ, ਵਿਦੇਸ਼ ਲੁਕਿਆ 

ਪੁਲਿਸ ਅਨੁਸਾਰ ਉਕਤ ਗਿਰੋਹ ਦਾ ਸਰਗਨਾ ਅਮਰੀਕਾ ਵਿੱਚ ਰਹਿੰਦਿਆਂ ਇਸ ਡਰੱਗ ਰੈਕੇਟ ਨੂੰ ਚਲਾ ਰਿਹਾ ਹੈ ਅਤੇ ਹਾਲੇ ਤੱਕ ਉਸਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਜ਼ਿਕਰਯੋਗ ਹੈ ਕਿ ਫੜੇ ਗਏ ਚਾਰ ਮੁਲਜ਼ਮਾਂ ਨੂੰ ਸੀਆਈਏ ਸਟਾਫ ਵਨ ਨੇ 13 ਜੁਲਾਈ 2023 ਨੂੰ 270 ਗ੍ਰਾਮ ਹੈਰੋਇਨ, 30 ਬੋਰ ਪਿਸਤੌਲ, ਪੰਜ ਕਾਰਤੂਸ ਅਤੇ 18 ਲੱਖ 70 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਸੀ, ਜਿਨ੍ਹਾਂ ਦੀ ਪਛਾਣ ਬਲਜਿੰਦਰ ਸਿੰਘ ਉਰਫ਼ ਬਿੰਦਰੀ, ਬਲਜਿੰਦਰ ਸਿੰਘ ਉਰਫ ਰੰਚ, ਮਨਪ੍ਰੀਤ ਸਿੰਘ ਉਰਫ ਮਨੀ, ਗੁਰਪ੍ਰੀਤ ਸਿੰਘ ਉਰਫ ਗੋਰਾ ਵਜੋਂ ਹੋਈ।  ਉਕਤ ਕਥਿਤ ਦੋਸ਼ੀਆਂ ਤੋਂ ਪੁੱਛਗਿੱਛ ਦੇ ਆਧਾਰ 'ਤੇ ਪੁਲਿਸ ਨੇ ਉਕਤ ਗਿਰੋਹ ਦੇ 4 ਹੋਰ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ 1 ਕਰੋੜ 78 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ |ਪੁਲਿਸ ਨੇ ਬਾਕੀ ਕਥਿਤ ਦੋਸ਼ੀਆਂ ਨੂੰ ਪ੍ਰੋਟੈਕਸ਼ਨ ਵਾਰੰਟ 'ਤੇ ਲਿਆਂਦਾ ਹੈ |

ਕਈ ਹੋਰ ਸੂਬਿਆਂ 'ਚ ਵੀ ਲਿੰਕ 

ਦੱਸਣਯੋਗ ਹੈ ਕਿ ਆਗਰਾ ਪੁਲਿਸ ਨੇ ਇੱਕ ਮੈਂਬਰ ਨੂੰ  ਚੋਰੀ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ, ਜਿਸਨੂੰ ਬਠਿੰਡਾ ਪੁਲਿਸ ਨੇ ਪ੍ਰੋਟੈਕਸ਼ਨ ਵਾਰੰਟ 'ਤੇ ਲਿਆਂਦਾ। ਕਥਿਤ ਦੋਸ਼ੀ ਦੀ ਪਛਾਣ ਬਿੱਕਰ ਸਿੰਘ ਵਾਸੀ ਪਰਸਰਾਮ ਨਗਰ ਵਜੋਂ ਹੋਈ।  ਕਥਿਤ ਦੋਸ਼ੀ ਇੱਕ ਸਾਬਕਾ ਮੰਤਰੀ ਦਾ ਵੀ ਕਾਫੀ ਕਰੀਬੀ ਦੱਸਿਆ ਜਾਂਦਾ ਹੈ। ਇਸੇ ਤਰ੍ਹਾਂ ਪੁੱਛਗਿੱਛ ਦੇ ਆਧਾਰ 'ਤੇ ਇਸ ਗਿਰੋਹ ਦੇ ਸਰਗਨਾ ਕਿੰਦਰਬੀਰ ਸਿੰਘ ਉਰਫ਼ ਸੰਨੀ ਵਾਸੀ ਪੱਟੀ ਜ਼ਿਲ੍ਹਾ ਤਰਨਤਾਰਨ ਹਾਲ ਵਾਸੀ ਅਮਰੀਕਾ  ਦਾ ਨਾਂਅ ਸਾਮਣੇ ਆਇਆ 

|

ਇਹ ਵੀ ਪੜ੍ਹੋ