ਪੈਨਸਿਲ ਨੂੰ ਲੈਕੇ ਹੋਏ ਝਗੜੇ 'ਚ 8ਵੀਂ ਜਮਾਤ ਦੇ ਵਿਦਿਆਰਥੀ ਨੇ ਦਾਤਰੀ ਨਾਲ ਸਹਿਪਾਠੀ ਉਪਰ ਕੀਤਾ ਹਮਲਾ, ਅਧਿਆਪਕ ਵੀ ਹੋਇਆ ਜਖ਼ਮੀ 

ਕੁੱਝ ਦਿਨ ਪਹਿਲਾਂ ਦੋਵਾਂ ਵਿਦਿਆਰਥੀਆਂ ਵਿਚਕਾਰ ਪੈਨਸਿਲ ਸਾਂਝੀ ਕਰਨ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਵਿਚਕਾਰ ਗੱਲਬਾਤ ਬੰਦ ਹੋ ਗਈ ਸੀ। ਇਸਤੋਂ ਬਾਅਦ ਹਮਲਾ ਕਰਨ ਵਾਲੇ ਵਿਦਿਆਰਥੀ ਨੇ ਆਪਣੇ ਮਨ 'ਚ ਰੋਸ ਰੱਖਿਆ ਤੇ ਅੱਜ ਸਕੂਲ 'ਚ ਦਾਤਰੀ ਲਿਆ ਕੇ ਸਹਿਪਾਠੀ ਉਪਰ ਹਮਲਾ ਕਰ ਦਿੱਤਾ। 

Courtesy: file photo

Share:

ਤਾਮਿਲਨਾਡੂ ਦੇ ਤਿਰੂਨੇਲਵੇਲੀ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਅੱਠਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਆਪਣੀ ਹੀ ਜਮਾਤ ਦੇ ਇੱਕ ਵਿਦਿਆਰਥੀ 'ਤੇ ਦਾਤਰੀ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਸਹਿਪਾਠੀ ਗੰਭੀਰ ਜ਼ਖਮੀ ਹੋ ਗਿਆ। ਇੱਕ ਅਧਿਆਪਕ ਬਚਾਅ ਕਰਨ ਵੇਲੇ ਦਾਤਰੀ ਲੱਗਣ ਨਾਲ ਜ਼ਖਮੀ ਹੋ ਗਿਆ। ਦੋਵੇਂ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕੁੱਝ ਦਿਨ ਪਹਿਲਾਂ ਦੋਵਾਂ ਵਿਦਿਆਰਥੀਆਂ ਵਿਚਕਾਰ ਪੈਨਸਿਲ ਸਾਂਝੀ ਕਰਨ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਵਿਚਕਾਰ ਗੱਲਬਾਤ ਬੰਦ ਹੋ ਗਈ ਸੀ। ਇਸਤੋਂ ਬਾਅਦ ਹਮਲਾ ਕਰਨ ਵਾਲੇ ਵਿਦਿਆਰਥੀ ਨੇ ਆਪਣੇ ਮਨ 'ਚ ਰੋਸ ਰੱਖਿਆ ਤੇ ਅੱਜ ਸਕੂਲ 'ਚ ਦਾਤਰੀ ਲਿਆ ਕੇ ਸਹਿਪਾਠੀ ਉਪਰ ਹਮਲਾ ਕਰ ਦਿੱਤਾ। 

ਵਿਦਿਆਰਥੀ ਨੂੰ ਕਈ ਥਾਵਾਂ 'ਤੇ ਸੱਟਾਂ ਲੱਗੀਆਂ

ਦਰਅਸਲ, ਇਹ ਪੂਰਾ ਮਾਮਲਾ ਤਿਰੂਨੇਲਵੇਲੀ ਜ਼ਿਲ੍ਹੇ ਦੇ ਪਲਯਮਕੋਟਈ ਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇੱਥੇ ਇੱਕ ਵਿਦਿਆਰਥੀ ਨੇ ਆਪਣੇ ਸਹਿਪਾਠੀ 'ਤੇ ਦਾਤਰੀ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਵਿਦਿਆਰਥੀ ਨੂੰ ਕਈ ਥਾਵਾਂ 'ਤੇ ਸੱਟਾਂ ਲੱਗੀਆਂ। ਇਸ ਤੋਂ ਇਲਾਵਾ, ਸਕੂਲ ਵਿੱਚ ਮੌਜੂਦ ਇੱਕ ਅਧਿਆਪਕ ਦਖਲ ਦੇਣ ਆਇਆ ਅਤੇ ਉਸਨੂੰ ਵੀ ਦਾਤਰੀ ਨਾਲ ਕਈ ਥਾਵਾਂ 'ਤੇ ਸੱਟਾਂ ਲੱਗੀਆਂ। ਪੁਲਿਸ ਨੇ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਵਿਦਿਆਰਥੀ 8ਵੀਂ ਜਮਾਤ ਵਿੱਚ ਪੜ੍ਹਦਾ ਸੀ। ਕੁਝ ਦਿਨ ਪਹਿਲਾਂ ਉਸਦਾ ਆਪਣੇ ਸਹਿਪਾਠੀ ਨਾਲ ਪੈਨਸਿਲ ਸਾਂਝੀ ਕਰਨ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਤੋਂ ਬਾਅਦ ਦੋਵਾਂ ਵਿਚਕਾਰ ਗੱਲਬਾਤ ਬੰਦ ਹੋ ਗਈ ਸੀ।

ਬੈਗ 'ਚ ਦਾਤਰੀ ਲੈ ਗਿਆ ਵਿਦਿਆਰਥੀ

ਪੁਲਿਸ ਨੇ ਦੱਸਿਆ ਕਿ ਦੋਸ਼ੀ ਵਿਦਿਆਰਥੀ ਮੰਗਲਵਾਰ ਨੂੰ ਆਪਣੇ ਸਕੂਲ ਬੈਗ ਵਿੱਚ ਦਾਤਰੀ ਲੈ ਕੇ ਸਕੂਲ ਪਹੁੰਚਿਆ ਸੀ। ਉਸਨੇ ਸਕੂਲ ਵਿੱਚ ਇੱਕ ਹੋਰ ਵਿਦਿਆਰਥੀ 'ਤੇ ਹਮਲਾ ਕੀਤਾ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਵਿਦਿਆਰਥੀ ਦੇ ਸਰੀਰ 'ਤੇ ਦੋ ਜਾਂ ਤਿੰਨ ਥਾਵਾਂ 'ਤੇ ਦਾਤਰੀ ਦੇ ਜ਼ਖ਼ਮ ਹਨ ਅਤੇ ਉਸਦੀ ਹਾਲਤ ਖਤਰੇ ਤੋਂ ਬਾਹਰ ਹੈ। ਇਸ ਵੇਲੇ, ਜ਼ਖਮੀ ਵਿਦਿਆਰਥੀ ਅਤੇ ਦਖਲ ਦੇਣ ਵਾਲੇ ਅਧਿਆਪਕ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਦੋਵਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਦੋਸ਼ੀ ਵਿਦਿਆਰਥੀ ਨੂੰ ਬਾਲ ਭਲਾਈ ਕਮੇਟੀ ਦੇ ਹਵਾਲੇ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੀੜਤ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੇ ਇਸ ਪੂਰੀ ਘਟਨਾ 'ਤੇ ਚਿੰਤਾ ਪ੍ਰਗਟ ਕੀਤੀ ਹੈ ਕਿ ਸਕੂਲ ਵਿੱਚ ਇੱਕ ਵਿਦਿਆਰਥੀ ਨੇ ਇਸ ਤਰੀਕੇ ਨਾਲ ਹਮਲਾ ਕੀਤਾ।

ਇਹ ਵੀ ਪੜ੍ਹੋ

Tags :