ਮੱਧ ਪ੍ਰਦੇਸ਼ ਤੋਂ ਪੰਜਾਬ ਨਜਾਇਜ ਅਸਲੇ ਦੀ ਸਪਲਾਈ, ਖੰਨਾ 'ਚ ਫੜੇ ਗਏ ਮੋਗਾ ਦੇ ਤਿੰਨ ਬਦਮਾਸ਼ 

ਮੰਨਿਆ ਜਾ ਰਿਹਾ ਹੈ ਕਿ ਪੰਜਾਬ ਅੰਦਰ ਇਹ ਅਸਲਾ ਸਪਲਾਈ ਕੀਤਾ ਜਾਣਾ ਸੀ। ਇਹਨਾਂ ਦੇ ਸਬੰਧ ਵੱਡੇ ਗੈਂਗਸਟਰਾਂ ਨਾਲ ਹੋ ਸਕਦੇ ਹਨ। ਪੁਲਿਸ ਨੇ ਰਿਮਾਂਡ ਹਾਸਿਲ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। 

Share:

ਹਾਈਲਾਈਟਸ

  • ਤਿੰਨ ਬਦਮਾਸ਼ਾਂ ਨੂੰ ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ
  • 2023 ਵਿੱਚ ਨਜਾਇਜ਼ ਹਥਿਆਰ ਬਣਾਉਣ ਵਾਲੀਆਂ ਫੈਕਟਰੀ ਫੜੀਆਂ ਸਨ

ਪੰਜਾਬ ਨਿਊਜ। ਖੰਨਾ ਪੁਲਿਸ ਨੇ ਮੋਗਾ ਦੇ ਰਹਿਣ ਵਾਲੇ ਤਿੰਨ ਬਦਮਾਸ਼ਾਂ ਨੂੰ ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਇੰਦੌਰ (ਮੱਧ ਪ੍ਰਦੇਸ਼) ਤੋਂ ਨਜਾਇਜ਼ ਹਥਿਆਰ ਲੈ ਕੇ ਆਏ ਸਨ ਅਤੇ ਪੰਜਾਬ ਵਿੱਚ ਸਪਲਾਈ ਕੀਤੇ ਜਾਣੇ ਸਨ। ਇਨ੍ਹਾਂ ਦੇ ਵੱਡੇ ਗੈਂਗਸਟਰਾਂ ਨਾਲ ਸਬੰਧ ਹੋਣ ਦਾ ਸ਼ੱਕ ਹੈ। ਜਿਸ ਕਾਰਨ ਤਿੰਨਾਂ ਦਾ ਰਿਮਾਂਡ ਹਾਸਿਲ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਪਛਾਣ ਅਰਸ਼ਦੀਪ ਸਿੰਘ ਬਿੱਲਾ ਵਾਸੀ ਜੈ ਸਿੰਘ ਵਾਲਾ ਜ਼ਿਲ੍ਹਾ ਬਾਘਾਪੁਰਾਣਾ, ਜਗਸੀਰ ਸਿੰਘ ਉਰਫ਼ ਅਜੇ ਉਰਫ਼ ਕਾਟਾ ਵਾਸੀ ਮੁਹੱਲਾ ਬਾਵਾ ਰੋਡੂ ਬਸਤੀ ਗਲੀ ਨੰਬਰ 13 ਬਾਘਾਪੁਰਾਣਾ ਅਤੇ ਡਿਪਟੀ ਸ਼ਰਮਾ ਉਰਫ਼ ਜਾਨੂ ਵਾਸੀ ਬਾਘਾ ਪੱਤੀ ਬਾਘਾਪੁਰਾਣਾ ਵਜੋਂ ਹੋਈ ਹੈ।

ਹਥਿਆਰ ਲੈ ਕੇ ਪੈਦਲ ਘੁੰਮ ਰਹੇ ਸਨ

ਜਾਣਕਾਰੀ ਅਨੁਸਾਰ ਸਬ-ਇੰਸਪੈਕਟਰ ਜਗਤਾਰ ਸਿੰਘ ਪੁਲਸ ਪਾਰਟੀ ਸਮੇਤ ਸਮਾਧੀ ਚੌਕ ਤੋਂ ਪ੍ਰਿਸਟਾਇਨ ਮਾਲ ਵੱਲ ਜਾ ਰਹੇ ਸਨ ਤਾਂ ਫੋਕਲ ਪੁਆਇੰਟ ਨੇੜੇ ਗੋਬਿੰਦਗੜ੍ਹ ਵੱਲੋਂ ਉਕਤ ਤਿੰਨੋਂ ਨੌਜਵਾਨਾਂ ਨੂੰ ਆਉਂਦੇ ਦੇਖਿਆ ਗਿਆ। ਪੁਲਿਸ ਨੂੰ ਦੇਖ ਕੇ ਤਿੰਨੋਂ ਮਾਰਕਫੈੱਡ ਵੱਲ ਮੁੜ ਗਏ। ਸ਼ੱਕ ਹੋਣ ਕਾਰਨ ਉਨ੍ਹਾਂ ਨੂੰ ਰੋਕਿਆ ਗਿਆ। ਤਲਾਸ਼ੀ ਲੈਣ 'ਤੇ ਤਿੰਨਾਂ ਕੋਲੋਂ 32 ਬੋਰ ਦਾ ਇੱਕ ਦੇਸੀ ਪਿਸਤੌਲ ਅਤੇ ਮੈਗਜ਼ੀਨ ਬਰਾਮਦ ਹੋਏ। 1 ਵਾਧੂ ਮੈਗਜ਼ੀਨ ਵੀ ਮਿਲਿਆ। ਜਿਸਦੇ ਚੱਲਦੇ ਇਨ੍ਹਾਂ ਖਿਲਾਫ ਥਾਣਾ ਸਿਟੀ ਖੰਨਾ 'ਚ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ।

ਮੱਧ ਪ੍ਰਦੇਸ਼ 'ਚ ਹਨ ਨਜਾਇਜ਼ ਫੈਕਟਰੀਆਂ 
ਖੰਨਾ ਪੁਲਿਸ ਨੇ 2023 ਵਿੱਚ ਨਜਾਇਜ਼ ਹਥਿਆਰ ਬਣਾਉਣ ਵਾਲੀਆਂ ਫੈਕਟਰੀ ਫੜੀਆਂ ਸਨ। ਇਹ ਫੈਕਟਰੀਆਂ ਮੱਧ ਪ੍ਰਦੇਸ਼ ਵਿੱਚ ਹੀ ਘਰ ਅੰਦਰ ਚਲਾਈਆਂ ਜਾ ਰਹੀਆਂ ਸਨ। ਐਸਐਸਪੀ ਅਮਨੀਤ ਕੌਂਡਲ ਅਤੇ ਐਸਪੀ (ਆਈ) ਡਾ: ਪ੍ਰਗਿਆ ਜੈਨ ਦੇ ਸਾਂਝੇ ਯਤਨਾਂ ਸਦਕਾ ਖੰਨਾ ਪੁਲਿਸ ਨੇ ਪਿਛਲੇ ਸਾਲ ਹਥਿਆਰਾਂ ਦੀ ਤਸਕਰੀ ਦੇ 38 ਕੇਸ ਦਰਜ ਕੀਤੇ ਸਨ। 91 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 139 ਪਿਸਤੌਲ, 3 ਬੰਦੂਕਾਂ ਬਰਾਮਦ ਹੋਈਆਂ ਸੀ। 257 ਕਾਰਤੂਸ ਸਮੇਤ 100 ਮੈਗਜ਼ੀਨ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਸੀ। 

ਇਹ ਵੀ ਪੜ੍ਹੋ