ਫਤਿਹਗੜ੍ਹ ਸਾਹਿਬ 'ਚ ਭਿਆਨਕ ਹਾਦਸਾ - ਟਰੱਕ ਨੇ ਮਾਂ-ਧੀ ਨੂੰ ਕੁਚਲਿਆ, ਮੌਕੇ 'ਤੇ ਹੀ ਮੌਤ

ਹਾਦਸੇ 'ਚ ਬੱਚੀ ਦਾ ਪਿਤਾ ਵਾਲ-ਵਾਲ ਬਚਿਆ। ਡੇਢ ਸਾਲ ਦੀ ਮਾਸੂਮ ਆਲੀਆ ਦੀ ਮੌਤ ਹੋਈ। ਉਸਦੀ ਮਾਂ ਨੇ ਵੀ ਮੌਕੇ 'ਤੇ ਹੀ ਦਮ ਤੋੜ ਦਿੱਤਾ।

Courtesy: ਮ੍ਰਿਤਕ ਮਾਂ ਧੀ ਦੀ ਫਾਇਲ ਫੋਟੋ

Share:

ਫਤਿਹਗੜ੍ਹ  ਸਾਹਿਬ ਦੇ ਮੰਡੀ ਗੋਬਿੰਦਗੜ੍ਹ 'ਚ ਰਾਸ਼ਟਰੀ ਰਾਜਮਾਰਗ 'ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਟਰੱਕ ਨੇ ਸਕੂਟਰੀ ਸਵਾਰ ਮਾਂ ਅਤੇ ਧੀ ਨੂੰ ਕੁਚਲ ਦਿੱਤਾ। ਜਿਸ ਕਾਰਨ ਉਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਬੱਚੀ ਦਾ ਪਿਤਾ ਵਾਲ-ਵਾਲ ਬਚ ਗਿਆ। ਉਸਨੂੰ ਗੰਭੀਰ ਸੱਟਾਂ ਲੱਗੀਆਂ। ਮ੍ਰਿਤਕਾਂ ਦੀ ਪਛਾਣ ਖੰਨਾ ਦੀ ਰਹਿਣ ਵਾਲੀ ਸੁਖਵਿੰਦਰ ਕੌਰ ਕੀਰਤੀ ਅਤੇ ਉਸਦੀ ਡੇਢ ਸਾਲ ਦੀ ਮਾਸੂਮ ਧੀ ਆਲੀਆ ਵਜੋਂ ਹੋਈ। ਇਸ ਹਾਦਸੇ ਵਿੱਚ ਤਰੁਣ ਕੁਮਾਰ ਜ਼ਖਮੀ ਹੋ ਗਿਆ। ਉਸਨੂੰ ਮੰਡੀ ਗੋਬਿੰਦਗੜ੍ਹ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।

ਔਰਤ ਆਪਣੇ ਪੇਕੇ ਘਰ ਤੋਂ ਵਾਪਸ ਆ ਰਹੀ ਸੀ

ਸੁਨੀਤਾ ਰਾਣੀ ਨੇ ਦੱਸਿਆ ਕਿ ਉਸਦਾ ਪੁੱਤਰ ਤਰੁਣ ਕੁਮਾਰ ਆਪਣੀ ਪਤਨੀ ਸੁਖਵਿੰਦਰ ਕੌਰ ਅਤੇ ਧੀ ਆਲੀਆ ਨਾਲ ਸਰਹਿੰਦ ਸਥਿਤ ਆਪਣੇ ਸਹੁਰੇ ਘਰ ਗਿਆ ਹੋਇਆ ਸੀ। ਸੁਖਵਿੰਦਰ ਕੌਰ ਆਪਣੇ ਪੇਕੇ ਘਰੋਂ ਵਾਪਸ ਆ ਰਹੀ ਸੀ। ਪਤੀ-ਪਤਨੀ ਸਕੂਟਰੀ 'ਤੇ ਸਵਾਰ ਸਨ। ਉਹਨਾਂ ਦੇ ਨਾਲ ਇੱਕ ਮਾਸੂਮ ਧੀ ਵੀ ਸੀ। ਮੰਡੀ ਗੋਬਿੰਦਗੜ੍ਹ ਦੇ ਚੌੜਾ ਬਾਜ਼ਾਰ ਨੇੜੇ ਸਰਵਿਸ ਰੋਡ 'ਤੇ ਇੱਕ ਟਰੱਕ ਨੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਸੁਖਵਿੰਦਰ ਕੌਰ ਆਪਣੀ ਧੀ ਸਮੇਤ ਸੜਕ 'ਤੇ ਡਿੱਗ ਪਈ। ਟਰੱਕ ਉਨ੍ਹਾਂ ਦੇ ਉੱਪਰੋਂ ਲੰਘ ਗਿਆ। ਤਰੁਣ ਕੁਮਾਰ ਦੂਜੇ ਪਾਸੇ ਡਿੱਗ ਪਿਆ ਅਤੇ ਜ਼ਖਮੀ ਹੋ ਗਿਆ। ਸੁਖਵਿੰਦਰ ਕੌਰ ਦੇ ਜੀਜੇ ਗਗਨਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਫੋਨ 'ਤੇ ਹਾਦਸੇ ਦੀ ਜਾਣਕਾਰੀ ਮਿਲੀ ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚ ਗਏ। ਆਲੀਆ ਦਾ ਜਨਮਦਿਨ 12 ਫਰਵਰੀ ਨੂੰ ਹੀ ਮਨਾਇਆ ਗਿਆ ਸੀ ਅਤੇ ਅਗਲੇ ਹੀ ਦਿਨ ਉਸਦੀ ਅਤੇ ਉਸਦੀ ਮਾਂ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ। ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ