ਆਨਰ ਕਿਲਿੰਗ - ਪ੍ਰੇਮ ਵਿਆਹ ਮਗਰੋਂ ਧੀ-ਜਵਾਈ ਨੂੰ ਮਾਰੀਆਂ ਗੋਲੀਆਂ, ਧੀ ਦੀ ਮੌਤ, ਜਵਾਈ ਜਖ਼ਮੀ

ਦੋਵੇਂ ਆਪਣੇ ਵਿਆਹ ਤੋਂ ਬਾਅਦ ਹੀ ਪੂਨੇ ਸ਼ਹਿਰ ਵਿੱਚ ਰਹਿ ਰਹੇ ਸਨ। ਇਸ ਪ੍ਰੇਮ ਵਿਆਹ ਤੋਂ ਦੋਸ਼ੀ ਪਿਤਾ ਖੁਸ਼ ਨਹੀਂ ਸੀ

Courtesy: ਪਿਤਾ ਨੇ ਧੀ ਅਤੇ ਜਵਾਈ ਤੇ ਚਲਾਈਆਂ ਗੋਲੀਆਂ

Share:

ਮਹਾਰਾਸ਼ਟਰ ਦੇ ਜਲਗਾਓਂ ਵਿੱਚ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਪਿੰਡ 'ਚ ਇੱਕ ਪਿਤਾ ਆਪਣੀ ਧੀ ਦੇ ਪ੍ਰੇਮ ਵਿਆਹ ਤੋਂ ਇੰਨਾ ਪਰੇਸ਼ਾਨ ਸੀ ਕਿ ਗੁੱਸੇ 'ਚ ਉਸਨੇ ਆਪਣੀ ਹੀ ਧੀ 'ਤੇ ਗੋਲੀ ਚਲਾ ਦਿੱਤੀ। ਦੋਸ਼ੀ ਨੇ ਆਪਣੇ ਜਵਾਈ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ। ਭਾਵੇਂ ਜਵਾਈ ਦੀ ਜਾਨ ਬਚ ਗਈ, ਪਰ ਉਸਦੀ ਧੀ ਦੀ ਮੌਤ ਹੋ ਗਈ। ਇਹ ਘਟਨਾ ਜਲਗਾਓਂ ਦੀ ਚੋਪੜਾ ਤਹਿਸੀਲ ਵਿੱਚ ਵਾਪਰੀ। ਇੱਕ ਸਾਲ ਪਹਿਲਾਂ, ਸੇਵਾਮੁਕਤ ਸੀਆਰਪੀਐਫ ਪੀਐਸਆਈ ਕਿਰਨ ਮੰਗਲੇ ਦੀ ਧੀ ਤ੍ਰਿਪਤੀ ਦਾ ਅਵਿਨਾਸ਼ ਨਾਮ ਦੇ ਲੜਕੇ ਨਾਲ ਪ੍ਰੇਮ ਵਿਆਹ ਹੋਇਆ ਸੀ। ਦੋਵੇਂ ਆਪਣੇ ਵਿਆਹ ਤੋਂ ਬਾਅਦ ਹੀ ਪੂਨੇ ਸ਼ਹਿਰ ਵਿੱਚ ਰਹਿ ਰਹੇ ਸਨ। ਇਸ ਪ੍ਰੇਮ ਵਿਆਹ ਤੋਂ ਦੋਸ਼ੀ ਪਿਤਾ ਖੁਸ਼ ਨਹੀਂ ਸੀ।

ਗੁੱਸੇ 'ਚ ਆ ਕੇ ਗੋਲੀਬਾਰੀ ਕੀਤੀ 

ਧੀ ਅਤੇ ਜਵਾਈ ਨੂੰ ਦੇਖਦਿਆਂ ਹੀ ਗੋਲੀਬਾਰੀ ਕੀਤੀ ਗਈ। ਤ੍ਰਿਪਤੀ ਅਤੇ ਅਵਿਨਾਸ਼ ਚੋਪੜਾ ਸ਼ਹਿਰ ਵਿੱਚ ਇੱਕ ਰਿਸ਼ਤੇਦਾਰ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਏ ਸਨ। ਜਿਵੇਂ ਹੀ ਪਿਤਾ ਨੂੰ ਇਸ ਬਾਰੇ ਪਤਾ ਲੱਗਿਆ, ਉਹ ਪਿਸਤੌਲ ਲੈ ਕੇ ਵਿਆਹ ਸਮਾਗਮ ਵਿੱਚ ਪਹੁੰਚ ਗਿਆ ਤੇ ਆਪਣੀ ਧੀ ਨੂੰ ਦੇਖਦੇ ਹੀ ਗੋਲੀ ਮਾਰ ਦਿੱਤੀ। ਦੋਸ਼ੀ ਪਿਤਾ ਨੇ ਆਪਣੇ ਜਵਾਈ 'ਤੇ ਵੀ ਗੋਲੀਆਂ ਚਲਾਈਆਂ। ਇਸ ਗੋਲੀਬਾਰੀ ਵਿੱਚ ਤ੍ਰਿਪਤੀ ਦੀ ਮੌਤ ਹੋ ਗਈ ਹੈ, ਅਵਿਨਾਸ਼ ਵੀ ਗੰਭੀਰ ਜ਼ਖਮੀ ਹੈ। ਗੋਲੀਬਾਰੀ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਦੋਸ਼ੀ ਪਿਤਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਜਾਰੀ ਹੈ। ਹਾਲਾਂਕਿ, ਪਿੰਡ ਵਿੱਚ ਪ੍ਰੇਮ ਵਿਆਹ ਕਰਨ ਵਾਲੇ ਲੋਕਾਂ ਦੇ ਕਤਲ ਦਾ ਇਹ ਪਹਿਲਾ ਮਾਮਲਾ ਨਹੀਂ ਹੈ।

ਇਹ ਵੀ ਪੜ੍ਹੋ

Tags :