Hit & Run : ਪਰਿਵਾਰ ਦੇ ਇਕਲੌਤੇ ਪੁੱਤ ਦੀ ਮੌਤ, ਹਾਲੇ 12 ਦਿਨ ਪਹਿਲਾਂ ਪਿਤਾ ਦੀ ਚਿਖਾ ਨੂੰ ਦਿੱਤੀ ਸੀ ਅਗਨੀ 

ਇੱਕ ਪਾਸੇ ਹਿੱਟ ਐਂਡ ਰਨ ਦੇ ਨਵੇਂ ਕਾਨੂੰਨ ਨੂੰ ਲੈ ਕੇ ਦੇਸ਼ ਭਰ ਅੰਦਰ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਇਸ ਪ੍ਰਕਾਰ ਦੇ ਹਾਦਸੇ ਲਗਾਤਾਰ ਜਾਨ ਲੈ ਰਹੇ ਹਨ। 

Share:

ਹਾਈਲਾਈਟਸ

  • ਰਾਮ ਰਤਨ ਬਾਈਕ 'ਤੇ ਖੰਨਾ ਤੋਂ ਆਪਣੇ ਪਿੰਡ ਜਾ ਰਿਹਾ ਸੀ
  • ਰਾਮ ਰਤਨ ਦੇ ਪਿਤਾ ਦੀ ਕਰੀਬ 12 ਦਿਨ ਪਹਿਲਾਂ ਮੌਤ ਹੋ ਗਈ ਸੀ

Hit & Run : ਖੰਨਾ 'ਚ ਹਿੱਟ ਐਂਡ ਰਨ ਮਾਮਲੇ 'ਚ ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਖੰਨਾ ਤੋਂ ਖਮਾਣੋਂ ਨੂੰ ਜਾਂਦੇ ਰਸਤੇ 'ਤੇ ਪਿੰਡ ਸਲੌਦੀ ਨੇੜੇ ਵਾਪਰਿਆ। ਨੌਜਵਾਨ ਦੀ ਲਾਸ਼ ਸੂਏ ਤੋਂ ਮਿਲੀ। ਮ੍ਰਿਤਕ ਰਾਮ ਰਤਨ (28) ਪਿੰਡ ਸੰਗਤਪੁਰਾ ਦਾ ਰਹਿਣ ਵਾਲਾ ਸੀ। 

ਟੱਕਰ ਮਾਰ ਕੇ ਭੱਜ ਗਿਆ ਵਾਹਨ ਚਾਲਕ 

ਜਾਣਕਾਰੀ ਅਨੁਸਾਰ ਰਾਮ ਰਤਨ ਬਾਈਕ 'ਤੇ ਖੰਨਾ ਤੋਂ ਆਪਣੇ ਪਿੰਡ ਜਾ ਰਿਹਾ ਸੀ। ਰਸਤੇ ਵਿੱਚ ਉਸਨੂੰ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ ਤਾਂ ਉਹ ਸੂਏ ਵਿੱਚ ਡਿੱਗ ਗਿਆ। ਕਿਉਂਕਿ ਦੇਰ ਸ਼ਾਮ ਤੱਕ ਇਸ ਮਾਰਗ 'ਤੇ ਆਵਾਜਾਈ ਕਾਫੀ ਘੱਟ ਜਾਂਦੀ ਹੈ। ਜਿਸ ਕਾਰਨ ਕਾਫੀ ਦੇਰ ਤੱਕ ਸੂਏ 'ਚ ਡਿੱਗੇ ਨੌਜਵਾਨ ਨੂੰ ਕਿਸੇ ਨੇ ਨਹੀਂ ਦੇਖਿਆ। ਕਿਸੇ ਰਾਹਗੀਰ ਨੇ 108 'ਤੇ ਫੋਨ ਕਰਕੇ ਐਂਬੂਲੈਂਸ ਬੁਲਾਈ। ਜਦੋਂ ਤੱਕ ਐਂਬੂਲੈਂਸ ਕਰਮਚਾਰੀ ਜ਼ਖਮੀ ਨੌਜਵਾਨ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੇ, ਉਦੋਂ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ। 

12 ਦਿਨ ਪਹਿਲਾਂ ਪਿਤਾ ਦੀ ਮੌਤ 

ਰਾਮ ਰਤਨ ਦੇ ਪਿਤਾ ਦੀ ਕਰੀਬ 12 ਦਿਨ ਪਹਿਲਾਂ ਮੌਤ ਹੋ ਗਈ ਸੀ। ਹਾਲੇ ਪਿਛਲੇ ਐਤਵਾਰ ਨੂੰ ਭੋਗ ਪਾਇਆ ਗਿਆ ਸੀ। ਹੁਣ ਇਸ ਹਾਦਸੇ ਨੇ ਪਰਿਵਾਰ ਦਾ ਇੱਕੋ ਇੱਕ ਸਹਾਰਾ ਖੋਹ ਲਿਆ। ਰਾਮ ਰਤਨ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਹ ਆਪਣੇ ਪਿੱਛੇ ਮਾਂ ਅਤੇ ਦੋ ਭੈਣਾਂ ਛੱਡ ਗਿਆ ਹੈ। ਇਸ ਹਾਦਸੇ ਸਬੰਧੀ ਥਾਣਾ ਸਦਰ ਵਿਖੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਸੀ। 

ਇਹ ਵੀ ਪੜ੍ਹੋ