Gurdaspur : ਨਜਾਇਜ ਅਸਲੇ ਨਾਲ ਫੜੇ 6 ਮੁਲਜ਼ਮ, ਸ਼ਿਵ ਸੈਨਾ ਆਗੂ ਦੇ ਭਰਾ ਨੂੰ ਮਾਰਨ ਵਾਲਾ ਵੀ ਆਇਆ ਅੜਿੱਕੇ 

ਪੁਲਿਸ ਨੇ ਇੱਕ ਲੜਕੀ ਨੂੰ ਵੀ ਗ੍ਰਿਫਤਾਰ ਕੀਤਾ ਹੈ ਜੋ ਇਸ ਗਿਰੋਹ ਦੇ ਨਾਲ ਸਬੰਧ ਰੱਖਦੀ ਹੈ। ਵੱਖ-ਵੱਖ ਮੁਲਜ਼ਮਾਂ ਕੋਲੋਂ ਕਰੀਬ 9 ਪਿਸਤੌਲ, 10 ਮੈਗਜ਼ੀਨ, 35 ਪਿਸਤੌਲ, 1.5 ਗ੍ਰਾਮ ਹੈਰੋਇਨ ਅਤੇ 15 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।

Share:

ਹਾਈਲਾਈਟਸ

  • ਮਹਾਰਾਸ਼ਟਰ ਦੇ ਕਿਸੇ ਅਣਪਛਾਤੇ ਵਿਅਕਤੀ ਤੋਂ 9 ਪਿਸਤੌਲ ਸਮੇਤ ਕਾਰਤੂਸ ਲੈ ਕੇ ਆਇਆ ਸੀ।
  • ਇਸਤੋਂ ਇਲਾਵਾ  ਪੰਜ ਹੋਰ ਸਾਥੀਆਂ ਦੇ ਨਾਂ ਸਾਹਮਣੇ ਆਏ ਹਨ

Gurdaspur (ਗੁਰਦਾਸਪੁਰ) ਪੁਲਿਸ ਨੇ ਸ਼ਿਵ ਸੈਨਾ ਆਗੂ ਦੇ ਭਰਾ ਦਾ ਕਤਲ ਕਰਨ ਵਾਲੇ ਮੁਲਜ਼ਮ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਕੋਲੋਂ 9 ਪਿਸਤੌਲ, 10 ਮੈਗਜ਼ੀਨ, 35 ਪਿਸਤੌਲ, 1.5 ਗ੍ਰਾਮ ਹੈਰੋਇਨ ਅਤੇ 15 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਦੱਸ ਦਈਏ ਕਿ ਗ੍ਰਿਫ਼ਤਾਰ ਮੁਲਜ਼ਮ ਮਨੀ ਸਿੰਘ ਨੇ ਸਾਲ 2020 ਵਿੱਚ ਸ਼ਿਵ ਸੈਨਾ ਆਗੂ ਦੇ ਭਰਾ ਮੁਕੇਸ਼ ਨਈਅਰ ਦਾ ਕਤਲ ਕੀਤਾ ਸੀ। ਰੰਜਿਸ਼ ਕਾਰਨ ਉਸਨੇ ਇਹ ਕਤਲ ਕੀਤਾ ਸੀ। ਉਸ ਵਿਰੁੱਧ ਕਤਲ ਦਾ ਕੇਸ ਦਰਜ ਹੋਣ ਤੋਂ ਬਾਅਦ ਉਸਨੇ ਚਾਰ ਸਾਲ ਜੇਲ੍ਹ ਵਿਚ ਬਿਤਾਏ।  ਅਗਸਤ 2023 ਵਿੱਚ ਜਮਾਨਤ ਲੈ ਕੇ ਬਾਹਰ ਆਇਆ ਸੀ। 

11 ਜਨਵਰੀ ਤੋਂ ਸ਼ੁਰੂ ਹੋਇਆ ਆਪ੍ਰੇਸ਼ਨ

ਐਸਐਸਪੀ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਦੱਸਿਆ ਕਿ 11 ਜਨਵਰੀ ਨੂੰ ਪਠਾਨਕੋਟ ਵਾਲੇ ਪਾਸੇ ਤੋਂ ਇੱਕ ਵਰਨਾ ਕਾਰ ਚੋਂ ਕੰਵਲਜੀਤ ਸਿੰਘ ਵਾਸੀ ਜੌੜਾ (ਤਰਨਤਾਰਨ), ਰੁਪਿੰਦਰ ਸਿੰਘ ਵਾਸੀ ਸੱਗੋ ਬੂੜਾ ਥਾਣਾ ਝਬਾਲ ਜ਼ਿਲ੍ਹਾ ਤਰਨਤਾਰਨ ਹਾਲ ਰਾਏਪੁਰ ਵੀਰ ਸਵਰਕਾ ਨਗਰ ਤਾਤੀਵੰਡ ਰਾਏਪੁਰ ਛੱਤੀਸਗੜ੍ਹ ਅਤੇ ਪੇਮਾ ਡੋਮਾ ਭੂਟੀਆ ਵਾਸੀ ਦਰਾਜ਼ੂਗ ਨੂੰ ਕਾਬੂ ਕੀਤਾ ਗਿਆ। ਇਹ ਕਾਰ 'ਚ ਸੈਕਟਰ ਸੋਇਆ ਦੁਰਗਾ ਬਾਜ਼ਾਰ ਪੱਛਮੀ ਬੰਗਾਲ ਜਾ ਰਹੇ ਸਨ। ਕਾਰ ਦੀ ਤਲਾਸ਼ੀ ਦੌਰਾਨ 4 ਪਿਸਤੌਲ, 1.5 ਗ੍ਰਾਮ ਹੈਰੋਇਨ ਅਤੇ 15,000 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਸੀ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਫੜੇ ਗਏ ਮੁਲਜ਼ਮਾਂ ਨੇ ਮਨੀ ਸਿੰਘ ਉਰਫ ਬਾਊ ਵਾਸੀ ਭੰਡਾਰੀ ਮੁਹੱਲਾ ਜੂਲੀਆ ਵਾਲੀ ਗਲੀ ਬਟਾਲਾ ਤੋਂ ਹਥਿਆਰ ਲਏ ਸਨ। ਪੁਲਿਸ ਨੇ ਮਨੀ ਨੂੰ ਗ੍ਰਿਫਤਾਰ ਕੀਤਾ ਤਾਂ ਉਸਨੇ ਕਬੂਲ ਕੀਤਾ ਕਿ ਉਹ ਮਹਾਰਾਸ਼ਟਰ ਦੇ ਕਿਸੇ ਅਣਪਛਾਤੇ ਵਿਅਕਤੀ ਤੋਂ 9 ਪਿਸਤੌਲ ਸਮੇਤ ਕਾਰਤੂਸ ਲੈ ਕੇ ਆਇਆ ਸੀ।

5 ਹੋਰ ਸਾਥੀ ਹਾਲੇ ਫਰਾਰ, ਭਾਲ ਜਾਰੀ 

ਬਾਅਦ ਵਿੱਚ ਪੁਲਿਸ ਨੇ ਮਨੀ ਸਿੰਘ ਦੇ ਸਾਥੀਆਂ ਮਹਿਤਾਬ ਸਿੰਘ ਵਾਸੀ ਜੌੜਾ ਥਾਣਾ ਸਰਾਂਵਾਲੀ ਜ਼ਿਲ੍ਹਾ ਤਰਨਤਾਰਨ ਅਤੇ ਬਲਰਾਜ ਸਿੰਘ ਵਾਸੀ ਸੁਰ ਸਿੰਘ ਜ਼ਿਲ੍ਹਾ ਭਿੱਖੀਵਿੰਡ ਜ਼ਿਲ੍ਹਾ ਤਰਨਤਾਰਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਇਹਨਾਂ ਕੋਲੋਂ 2 ਪਿਸਤੌਲ ਸਮੇਤ ਮੈਗਜ਼ੀਨ ਅਤੇ 13 ਕਾਰਤੂਸ ਬਰਾਮਦ ਹੋਏ। ਮੁਲਜ਼ਮਾਂ ਕੋਲੋਂ ਵੱਖ-ਵੱਖ ਥਾਵਾਂ ’ਤੇ 5 ਪਿਸਤੌਲ ਅਤੇ 20 ਕਾਰਤੂਸ ਬਰਾਮਦ ਕੀਤੇ ਗਏ ਹਨ। ਇਸਤੋਂ ਇਲਾਵਾ  ਪੰਜ ਹੋਰ ਸਾਥੀਆਂ ਦੇ ਨਾਂ ਸਾਹਮਣੇ ਆਏ ਹਨ। ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਵੱਖ-ਵੱਖ ਮੁਲਜ਼ਮਾਂ ਕੋਲੋਂ ਕਰੀਬ 9 ਪਿਸਤੌਲ, 10 ਮੈਗਜ਼ੀਨ, 35 ਪਿਸਤੌਲ, 1.5 ਗ੍ਰਾਮ ਹੈਰੋਇਨ ਅਤੇ 15 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।

ਇਹ ਵੀ ਪੜ੍ਹੋ