ਅੰਮ੍ਰਿਤਸਰ 'ਚ ਦਿਨਦਿਹਾੜੇ ਚੱਲੀਆਂ ਗੋਲੀਆਂ, 2 ਨੌਜਵਾਨ ਜਖ਼ਮੀ, ਲੋਕਾਂ 'ਚ ਡਰ 

ਇਹ ਘਟਨਾ ਰਾਮਬਲੀ ਚੌਕ 'ਤੇ ਵਾਪਰੀ, ਜੋ ਕਿ ਸ਼ਹਿਰ ਦਾ ਹਮੇਸ਼ਾਂ ਬਿਜੀ ਰਹਿਣ ਵਾਲਾ ਚੌਕ ਹੈ। ਉਸੇ ਸਮੇਂ ਘਟਨਾ ਵਿੱਚ ਜ਼ਖਮੀ ਹੋਏ ਨੌਜਵਾਨਾਂ ਨੂੰ ਨੇੜੇ ਦੇ ਲੋਕਾਂ ਦੀ ਮਦਦ ਨਾਲ ਇਲਾਜ ਲਈ ਹਸਪਤਾਲ ਲਿਜਾਇਆ ਗਿਆ। 

Courtesy: file photo

Share:

ਅੰਮ੍ਰਿਤਸਰ 'ਚ ਸ਼ਿਵਰਾਤਰੀ ਵਾਲੇ ਦਿਨ ਰਾਮਬਲੀ ਚੌਕ ਨੇੜੇ ਕੁੱਝ ਬਦਮਾਸ਼ਾਂ ਵੱਲੋਂ ਗੋਲੀਬਾਰੀ ਕਰਨ 'ਤੇ ਹੰਗਾਮਾ ਹੋ ਗਿਆ। ਗੋਲੀਬਾਰੀ ਵਿੱਚ ਦੋ ਲੋਕ ਗੰਭੀਰ ਜ਼ਖਮੀ ਹੋ ਗਏ। ਬਚਾਅ ਰਿਹਾ ਕਿ ਗੋਲੀਆਂ ਕਿਸੇ ਹੋਰ ਵਿਅਕਤੀ ਨੂੰ ਨਹੀਂ ਲੱਗੀਆਂ। ਇਹ ਘਟਨਾ ਰਾਮਬਲੀ ਚੌਕ 'ਤੇ ਵਾਪਰੀ, ਜੋ ਕਿ ਸ਼ਹਿਰ ਦਾ ਹਮੇਸ਼ਾਂ ਬਿਜੀ ਰਹਿਣ ਵਾਲਾ ਚੌਕ ਹੈ। ਉਸੇ ਸਮੇਂ ਘਟਨਾ ਵਿੱਚ ਜ਼ਖਮੀ ਹੋਏ ਨੌਜਵਾਨਾਂ ਨੂੰ ਨੇੜੇ ਦੇ ਲੋਕਾਂ ਦੀ ਮਦਦ ਨਾਲ ਇਲਾਜ ਲਈ ਹਸਪਤਾਲ ਲਿਜਾਇਆ ਗਿਆ। 

ਲੋਕਾਂ 'ਚ ਫੈਲਿਆ ਡਰ 

ਇਸ ਸਬੰਧ ਵਿੱਚ ਇਲਾਕੇ ਦੇ ਇੱਕ ਵਾਸੀ ਤਿਲਕ ਰਾਜ ਨੇ ਦੱਸਿਆ ਕਿ  ਉਸਨੇ ਉੱਚੀ ਆਵਾਜ਼ ਸੁਣੀ ਅਤੇ ਬਾਅਦ ਵਿੱਚ ਪਤਾ ਲੱਗਾ ਕਿ ਗੋਲੀ ਚੱਲੀ ਹੈ। ਗੋਲੀਆਂ ਲੱਗਣ ਨਾਲ ਦੋ ਨੌਜਵਾਨ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਪੁਲਿਸ ਤੇ ਲੋਕਾਂ ਦੀ ਮਦਦ ਨਾਲ ਨੇੜਲੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਗੋਲੀਬਾਰੀ ਕਰਨ ਵਾਲਿਆਂ ਅਤੇ ਗੋਲੀ ਲੱਗਣ ਵਾਲੇ ਲੋਕਾਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਸੀ। ਹਾਲਾਂਕਿ, ਇੱਕ ਦਾ ਨਾਮ ਅਮਰ ਦੱਸਿਆ ਜਾ ਰਿਹਾ ਹੈ। ਇੱਕ ਨੌਜਵਾਨ ਦੇ ਹੱਥ 'ਤੇ ਅਤੇ ਦੂਜੇ ਦੇ ਪੇਟ 'ਤੇ ਗੋਲੀ ਲੱਗੀ। 

ਪੁਲਿਸ ਜਾਂਚ 'ਚ ਜੁਟੀ 

ਇਸ ਘਟਨਾ ਸਬੰਧੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੀੜਤਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਰਾਮਬਲੀ ਚੌਕ 'ਤੇ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਉਹ ਆਪਣੀ ਟੀਮ ਨਾਲ ਜਾਂਚ ਲਈ ਉੱਥੇ ਪਹੁੰਚ ਗਏ। ਫਿਲਹਾਲ ਮੌਕੇ 'ਤੇ ਗੋਲੀ ਦਾ ਨਿਸ਼ਾਨ ਮਿਲਿਆ ਹੈ। ਇਲਾਜ ਅਧੀਨ ਨੌਜਵਾਨਾਂ ਤੋਂ ਹਸਪਤਾਲ ਜਾ ਕੇ ਪੁੱਛਗਿੱਛ ਕੀਤੀ ਜਾਵੇਗੀ। ਜਿਸ ਰਾਹੀਂ ਇਹ ਪਤਾ ਲਗਾਇਆ ਜਾਵੇਗਾ ਕਿ ਉਕਤ ਅਪਰਾਧ ਕਿਸਨੇ ਕੀਤਾ ਹੈ ਤੇ ਕਿਉਂ ਕੀਤਾ ਹੈ। ਜਲਦੀ ਹੀ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਜਾਵੇਗੀ ਅਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ