ਅੱਧੀ ਰਾਤ ਨੂੰ ਪਰਿਵਾਰ ਨੂੰ ਬੰਧਕ ਬਣਾ ਕੇ Gold Jewelery ਲੁੱਟੀ, ਪੀੜਿਤ ਨੇ ਦੋ ਘੰਟੇ ਕੀਤਾ ਲੁਟੇਰਿਆਂ ਦਾ ਮੁਕਾਬਲਾ

ਡੀਐੱਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕਾਫ਼ੀ ਹੱਦ ਤੱਕ ਪੁਲਿਸ ਮੁਲਜ਼ਮਾਂ ਦਾ ਪਤਾ ਲਗਾ ਚੁੱਕੀ ਹੈ। ਜਲਦੀ ਹੀ ਉਨ੍ਹਾਂ ਨੂੰ ਫੜ ਲਿਆ ਜਾਵੇਗਾ।

Share:

ਹਾਈਲਾਈਟਸ

  • ਘਰ ਵਿੱਚ 7 ​​ਲੱਖ ਰੁਪਏ ਸਨ, ਪਰ ਇਹ ਰਕਮ ਲੁਟੇਰਿਆਂ ਦੇ ਹੱਥ ਨਹੀਂ ਲੱਗੀ

Khanna ਦੇ ਕਪਾਸ ਫੈਕਟਰੀ ਰੋਡ 'ਤੇ ਲੁਟੇਰਿਆਂ ਨੇ ਅੱਧੀ ਰਾਤ ਨੂੰ ਪਰਿਵਾਰ ਨੂੰ ਬੰਧਕ ਬਣਾ ਕੇ ਸੋਨੇ ਦੇ ਗਹਿਣੇ ਲੁੱਟ ਲਏ। ਮਾਮਲੇ ਦੀ ਜਾਂਚ ਕਰ ਰਹੇ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕਾਫ਼ੀ ਹੱਦ ਤੱਕ ਪੁਲਿਸ ਮੁਲਜ਼ਮਾਂ ਦਾ ਪਤਾ ਲਗਾ ਚੁੱਕੀ ਹੈ। ਜਲਦੀ ਹੀ ਉਨ੍ਹਾਂ ਨੂੰ ਫੜ ਲਿਆ ਜਾਵੇਗਾ। ਲੁਟੇਰਿਆਂ ਨੇ ਪਹਿਲਾਂ ਘਰ ਵਿੱਚ ਮੌਜੂਦ ਮਾਂ-ਬੇਟੇ ਨੂੰ ਬੰਨ੍ਹ ਕੇ ਮੂੰਹ 'ਤੇ ਟੇਪ ਲਗਾ ਦਿੱਤੀ ਅਤੇ ਫਿਰ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ ਲੁਟੇਰਿਆਂ ਦੇ ਹੱਥ ਜਿਆਦਾ ਸਮਾਨ ਨਹੀਂ ਲੱਗਿਆ।

ਤੇਜ਼ਧਾਰ ਹਥਿਆਰਾਂ ਨਾਲ ਸਨ ਲੈਸ

ਪੀੜਿਤ ਤਾਲਿਫ਼ ਨੇ ਦੱਸਿਆ ਕਿ ਉਹ ਖੇਤੀ ਕਰਦਾ ਹੈ। ਅੱਧੀ ਰਾਤ ਨੂੰ ਲੁਟੇਰੇ ਤੇਜ਼ਧਾਰ ਹਥਿਆਰਾਂ ਨਾਲ ਘਰ ਅੰਦਰ ਦਾਖਲ ਹੋਏ। ਉਨ੍ਹਾਂ ਨੇ ਆਉਂਦਿਆਂ ਹੀ ਉਸ 'ਤੇ ਹਮਲਾ ਕਰ ਦਿੱਤਾ। ਉਸ ਨੇ 2 ਘੰਟੇ ਤੱਕ ਲੁਟੇਰਿਆਂ ਦਾ ਮੁਕਾਬਲਾ ਕੀਤਾ। ਪਰ, ਬਾਅਦ ਵਿੱਚ ਉਨ੍ਹਾਂ ਉਸਦੇ ਹੱਥ ਬੰਨ੍ਹ ਦਿੱਤੇ ਗਏ ਅਤੇ ਮੂੰਹ 'ਤੇ ਟੇਪ ਲਗਾ ਦਿੱਤੀ ਗਈ। ਫਿਰ ਉਨ੍ਹਾਂ ਨੇ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਤਾਲਿਫ਼ ਨੇ ਦੱਸਿਆ ਕਿ ਘਰ ਵਿੱਚ 7 ​​ਲੱਖ ਰੁਪਏ ਸਨ। ਪਰ, ਇਹ ਰਕਮ ਲੁਟੇਰਿਆਂ ਦੇ ਹੱਥ ਨਹੀਂ ਲੱਗੀ। ਉਸ ਤੋਂ ਇਲਾਵਾ ਘਰ ਵਿੱਚ ਮਾਂ, ਅਪਾਹਜ ਭਰਾ ਅਤੇ 11 ਸਾਲ ਦੀ ਬੇਟੀ ਸੀ। ਲੁਟੇਰਿਆਂ ਨੇ ਭਰਾ-ਧੀ ਨੂੰ ਕੁਝ ਨਹੀਂ ਕਿਹਾ। ਉਨ੍ਹਾਂ ਨੇ ਕੁਝ ਸੋਨੇ ਦੇ ਗਹਿਣੇ ਲੁੱਟ ਲਏ। 

ਇਹ ਵੀ ਪੜ੍ਹੋ