ਵਿਆਹ ਦੀ ਸ਼ਾਪਿੰਗ ਕਰਕੇ ਪਰਤ ਰਹੀ ਪ੍ਰੇਮਿਕਾ ਨੂੰ ਪ੍ਰੇਮੀ ਨੇ ਮਾਰੀ ਗੋਲੀ, ਪਰਿਵਾਰ ਨੇ ਲਵ-ਮੈਰਿਜ ਤੋਂ ਕੀਤਾ ਸੀ ਇਨਕਾਰ 

ਵਿਆਹ ਤੈਅ ਹੋਣ ਤੋਂ ਬਾਅਦ ਨਿਸ਼ੂ ਦੇ ਪਰਿਵਾਰ ਨੇ ਉਸਨੂੰ ਸ਼ਿਵਾਨ ਨਾਲ ਮਿਲਣ ਤੋਂ ਮਨ੍ਹਾ ਕਰ ਦਿੱਤਾ ਸੀ। ਪਿੰਡ ਦੇ ਲੋਕਾਂ ਨੇ ਕਈ ਵਾਰ ਦੋਵਾਂ ਪਰਿਵਾਰਾਂ ਵਿਚਕਾਰ ਪ੍ਰੇਮ ਸਬੰਧਾਂ ਨੂੰ ਲੈ ਕੇ ਸਮਝੌਤਾ ਕਰਵਾਉਣ ਦੀ ਗੱਲ ਕੀਤੀ ਸੀ ਪਰ ਕੋਈ ਹੱਲ ਨਹੀਂ ਨਿਕਲ ਸਕਿਆ ਸੀ ਅਤੇ ਨਿਸ਼ੂ ਦਾ ਵਿਆਹ ਕਿਤੇ ਹੋਰ ਤੈਅ ਕਰ ਦਿੱਤਾ ਗਿਆ ਸੀ।

Courtesy: ਮ੍ਰਿਤਕਾ ਨਿਸ਼ੂ ਦੀ ਫਾਇਲ ਫੋਟੋ

Share:

ਇੱਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਵਿਆਹ ਤੋਂ ਇਨਕਾਰ ਕਰਨ 'ਤੇ ਮੌਤ ਦੀ ਸਜ਼ਾ ਦਿੱਤੀ। ਕਿਸੇ ਹੋਰ ਨਾਲ ਵਿਆਹ ਤੈਅ ਹੋਣ ਤੋਂ ਬਾਅਦ ਪ੍ਰੇਮਿਕਾ ਖਰੀਦਦਾਰੀ ਕਰਕੇ ਘਰ ਵਾਪਸ ਆ ਰਹੀ ਸੀ। ਗੁੱਸੇ ਵਿੱਚ ਆਏ ਪ੍ਰੇਮੀ ਨੇ ਸੜਕ ਦੇ ਵਿਚਕਾਰ ਉਸਨੂੰ ਗੋਲੀ ਮਾਰ ਦਿੱਤੀ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਆਪਣੀ ਪ੍ਰੇਮਿਕਾ ਨੂੰ ਮਾਰਨ ਤੋਂ ਬਾਅਦ ਪ੍ਰੇਮੀ ਨੇ ਪੁਲਿਸ ਸਟੇਸ਼ਨ ਪਹੁੰਚ ਕੇ ਆਤਮ ਸਮਰਪਣ ਕੀਤਾ। ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਪ੍ਰੇਮੀ ਖ਼ਿਲਾਫ਼ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਦਿੱਤੀ ਸੀ। ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਹੁਣ ਕਾਤਲ ਪ੍ਰੇਮੀ ਨੂੰ ਜੇਲ੍ਹ ਭੇਜਣ ਦੀ ਪ੍ਰਕਿਰਿਆ ਵਿੱਚ ਰੁੱਝੀ ਹੋਈ ਸੀ।

ਯੂ.ਪੀ ਦੇ ਬਿਜਨੌਰ ਜਿਲ੍ਹੇ ਦੀ ਘਟਨਾ 

ਇਹ ਘਟਨਾ ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਵਿੱਚ ਵਾਪਰੀ। ਆਪਣੀ ਪ੍ਰੇਮਿਕਾ ਦਾ ਵਿਆਹ ਤੈਅ ਹੋਣ ਤੋਂ ਗੁੱਸੇ ਵਿੱਚ ਪ੍ਰੇਮੀ ਸ਼ਿਵਾਨ ਨੇ ਆਪਣੀ ਪ੍ਰੇਮਿਕਾ ਨਿਸ਼ੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਨਿਸ਼ੂ ਜੋ ਆਪਣੇ ਪਿਤਾ ਅਤੇ ਭੈਣ ਨਾਲ ਬਾਈਕ 'ਤੇ ਜਾ ਰਹੀ ਸੀ। ਉਸ ਸਮੇਂ ਸ਼ਿਵਾਨ ਨੇ ਗੋਲੀ ਮਾਰੀ। ਇਸ ਕਤਲ ਤੋਂ ਬਾਅਦ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਹ ਖੁਲਾਸਾ ਹੋਇਆ ਹੈ ਕਿ ਸ਼ਿਵਨ ਨਿਸ਼ੂ ਨਾਲ ਲੰਬੇ ਸਮੇਂ ਤੋਂ ਪਿਆਰ ਕਰਦਾ ਸੀ। ਪਰ ਪਰਿਵਾਰ ਵੱਲੋਂ ਨਿਸ਼ੂ ਦਾ ਵਿਆਹ ਕਿਤੇ ਹੋਰ ਤੈਅ ਕਰ ਦਿੱਤਾ ਗਿਆ ਸੀ, ਜਿਸ ਕਾਰਨ ਸ਼ਿਵਾਨ ਨਿਸ਼ੂ ਤੋਂ ਨਾਰਾਜ਼ ਸੀ।

ਕਿਤੇ ਹੋਰ ਹੋ ਰਿਹਾ ਸੀ ਵਿਆਹ 

ਵਿਆਹ ਤੈਅ ਹੋਣ ਤੋਂ ਬਾਅਦ ਨਿਸ਼ੂ ਦੇ ਪਰਿਵਾਰ ਨੇ ਉਸਨੂੰ ਸ਼ਿਵਾਨ ਨਾਲ ਮਿਲਣ ਤੋਂ ਮਨ੍ਹਾ ਕਰ ਦਿੱਤਾ ਸੀ। ਪਿੰਡ ਦੇ ਲੋਕਾਂ ਨੇ ਕਈ ਵਾਰ ਦੋਵਾਂ ਪਰਿਵਾਰਾਂ ਵਿਚਕਾਰ ਪ੍ਰੇਮ ਸਬੰਧਾਂ ਨੂੰ ਲੈ ਕੇ ਸਮਝੌਤਾ ਕਰਵਾਉਣ ਦੀ ਗੱਲ ਕੀਤੀ ਸੀ ਪਰ ਕੋਈ ਹੱਲ ਨਹੀਂ ਨਿਕਲ ਸਕਿਆ ਸੀ ਅਤੇ ਨਿਸ਼ੂ ਦਾ ਵਿਆਹ ਕਿਤੇ ਹੋਰ ਤੈਅ ਕਰ ਦਿੱਤਾ ਗਿਆ ਸੀ। ਨਿਸ਼ੂ ਆਪਣੀ ਭੈਣ ਅਕਾਂਕਸ਼ਾ ਅਤੇ ਆਪਣੇ ਪਿਤਾ ਨਾਲ ਵਿਆਹ ਲਈ ਕੱਪੜੇ ਖਰੀਦਣ ਲਈ ਬਾਈਕ 'ਤੇ ਜਾ ਰਹੀ ਸੀ। ਫਿਰ ਸ਼ਿਵਾਨ ਨੇੜੇ ਆਇਆ ਅਤੇ ਨਿਸ਼ੂ ਉਪਰ ਫਾਇਰਿੰਗ ਕੀਤੀ। ਗੋਲੀ ਸਿਰ ਵਿੱਚ ਲੱਗਣ ਕਰਕੇ ਨਿਸ਼ੂ ਦੀ ਮੌਤ ਹੋ ਗਈ। ਸ਼ਿਵਾਨ ਨੇ ਪੁਲਿਸ ਸਟੇਸ਼ਨ ਜਾ ਕੇ ਆਤਮ ਸਮਰਪਣ ਕੀਤਾ।

ਪੁਲਿਸ ਕਰ ਰਹੀ ਅਗਲੇਰੀ ਕਾਰਵਾਈ  

ਕਤਲ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਕਰਦੇ ਹੋਏ ਕਿਹਾ ਕਿ ਪ੍ਰੇਮੀ ਸ਼ਿਵਾਨ, ਜੋ ਪ੍ਰੇਮ ਸਬੰਧਾਂ ਦੇ ਚੱਲਦਿਆਂ ਵਿਆਹ ਨਾ ਹੋਣ ਤੋਂ ਨਾਰਾਜ਼ ਸੀ, ਨੇ ਨਿਸ਼ੂ ਨੂੰ ਗੋਲੀ ਮਾਰ ਕੇ ਪੁਲਿਸ ਸਟੇਸ਼ਨ ਆਤਮ ਸਮਰਪਣ ਕਰ ਦਿੱਤਾ। ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਪ੍ਰੇਮੀ ਨੂੰ ਜੇਲ੍ਹ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ