ਲੁਧਿਆਣਾ 'ਚ ਗੈਂਗਵਾਰ, ਦੋ ਸਕੇ ਭਰਾਵਾਂ ਨੂੰ ਮਾਰੀਆਂ ਗੋਲੀਆਂ

ਰਾਜ਼ੀਨਾਮਾ ਕਰਨ ਲਈ ਬੁਲਾਇਆ ਗਿਆ ਸੀ। ਇਸ ਦੌਰਾਨ ਪਹਿਲਾਂ ਹੀ ਯੋਜਨਾ ਬਣਾ ਕੇ ਬੈਠੀ ਦੂਜੀ ਧਿਰ ਨੇ ਗੋਲੀਆਂ ਚਲਾ ਦਿੱਤੀਆਂ। ਮੌਕੇ ਤੋਂ 5 ਤੋਂ 6 ਰਾਉਂਡ ਫਾਇਰ ਕਰਨ ਦੀ ਖ਼ਬਰ ਹੈ।

Share:

ਕ੍ਰਾਇਮ ਨਿਊਜ਼। ਲੁਧਿਆਣਾ ਦੇ ਡਾਬਾ ਰੋਡ 'ਤੇ ਸਥਿਤ ਜੈਨ ਕਲੋਨੀ ਦੇ ਬਾਹਰ ਗੈਂਗਵਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਥੇ ਦੋ ਗੁੱਟਾਂ ਵਿਚਕਾਰ ਗੋਲੀਬਾਰੀ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਦੋ ਗੁੱਟਾਂ ਵਿਚਕਾਰ ਲੜਾਈ ਹੋਈ ਸੀ। ਉਨ੍ਹਾਂ ਦਾ ਝਗੜਾ ਸੁਲਝਾਉਣ ਲਈ ਰਾਜ਼ੀਨਾਮਾ ਕਰਾਇਆ ਜਾਣਾ ਸੀ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਸਵੇਰੇ ਦੋਵੇਂ ਗੁੱਟ ਜੈਨ ਕਲੋਨੀ ਦੇ ਬਾਹਰ ਇਕੱਠੇ ਹੋਏ ਸਨ। ਇਸੇ ਦੌਰਾਨ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ।  ਦੋਵਾਂ ਨੇ ਗੋਲੀਆਂ ਚਲਾ ਦਿੱਤੀਆਂ। ਇੱਕ ਧਿਰ ਦੇ ਦੋ ਵਿਅਕਤੀਆਂ ਦੇ ਗੋਲੀ ਲੱਗਣ ਦੀ ਖ਼ਬਰ ਹੈ। ਪੁਲਿਸ ਨੇ ਇਸਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਗੈਂਗਵਾਰ 'ਚ ਦੋ ਭਰਾ ਜ਼ਖਮੀ


ਰਣਵੀਰ ਸਿੰਘ ਅਤੇ ਮਨਿੰਦਰ ਸਿੰਘ ਦੋਵੇਂ ਸਕੇ ਭਰਾ ਲੁਧਿਆਣਾ ਗੈਂਗਵਾਰ ਵਿੱਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਮੌਕੇ ’ਤੇ ਪੁੱਜੇ ਜ਼ਖ਼ਮੀਆਂ ਦੇ ਪਿਤਾ ਬੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਘਰ ਸੂਚਨਾ ਮਿਲੀ ਕਿ ਗੋਲੀਬਾਰੀ ਹੋਈ ਹੈ। ਇੱਥੇ ਆ ਕੇ ਪਤਾ ਲੱਗਾ ਕਿ ਉਸਦੇ ਵੱਡੇ ਬੇਟੇ ਮਨਿੰਦਰ ਅਤੇ ਛੋਟੇ ਰਣਵੀਰ ਦੋਵਾਂ ਨੂੰ ਗੋਲੀ ਲੱਗੀ ਹੈ। ਤੇਜ਼ਧਾਰ ਹਥਿਆਰਾਂ ਨਾਲ ਹਮਲੀ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਹਰਸ਼ ਮਹਾਜਨ ਨੇ ਪਹਿਲਾਂ ਹੀ ਯੋਜਨਾ ਬਣਾਈ ਸੀ। ਉਹ ਆਪਣੇ ਦੋਸਤਾਂ ਨਾਲ ਸਾਰੀ ਰਾਤ ਉਡੀਕ ਕਰਦਾ ਰਿਹਾ। ਸਵੇਰੇ ਸਾਢੇ 11 ਵਜੇ ਦੇ ਕਰੀਬ ਬੁਲਾ ਕੇ ਗੋਲੀਆਂ ਮਾਰੀਆਂ ਗਈਆਂ।

ਗੱਲਬਾਤ ਲਈ ਬੁਲਾਇਆ ਸੀ

ਜ਼ਖਮੀ ਦੇ ਦੋਸਤ ਇੰਦਰਜੀਤ ਨੇ ਦੱਸਿਆ ਕਿ ਉਹਨਾਂ  ਨੂੰ ਗੱਲਬਾਤ ਲਈ ਬੁਲਾਇਆ ਗਿਆ ਸੀ। ਪਰ ਦੂਸਰਾ ਗੁੱਟ ਪਹਿਲਾਂ ਹੀ ਹਮਲਾ ਕਰਨ ਦੀ ਤਿਆਰੀ  ਵਿੱਚ ਸੀ। ਜਦੋਂ ਉਨ੍ਹਾਂ ਕਿਹਾ ਕਿ ਉਹ ਗੱਲਬਾਤ ਨਹੀਂ ਕਰਨਗੇ ਅਤੇ ਜਾਣ ਲੱਗੇ ਤਾਂ ਗੋਲੀਆਂ ਚਲਾ ਦਿੱਤੀਆਂ ਗਈਆਂ। 5 ਤੋਂ 6 ਰਾਉਂਡ ਫਾਇਰ ਕੀਤੇ ਗਏ। ਰਣਬੀਰ ਦੀ ਛਾਤੀ 'ਤੇ ਗੋਲੀ ਲੱਗੀ ਸੀ। ਮਨਿੰਦਰ ਦੀ ਬਾਂਹ ਅਤੇ ਲੱਤ 'ਤੇ ਗੋਲੀ ਲੱਗੀ ਹੈ।

 

 

ਇਹ ਵੀ ਪੜ੍ਹੋ