Gangsters of Punjab : ਲਾਰੈਂਸ ਬਿਸ਼ਨੋਈ ਨੇ ਬਣਨਾ ਸੀ IPS, ਬਣ ਗਿਆ ਖ਼ਤਰਨਾਕ ਗੈਂਗਸਟਰ, ਅਚਾਨਕ ਕਿਵੇਂ ਬਦਲ ਗਈ ਜ਼ਿੰਦਗੀ, ਜਾਣੋ ਇਕੱਲੀ-ਇਕੱਲੀ ਗੱਲ

ਪਿਤਾ ਦੀ ਪੰਜਾਬ ਵਿੱਚ ਬਹੁਤ ਜ਼ਮੀਨ-ਜਾਇਦਾਦ ਸੀ। ਘਰ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਸੀ। ਲਾਰੈਂਸ ਦੇ ਸਾਰੇ ਸ਼ੌਕ ਬਚਪਨ ਤੋਂ ਹੀ ਪੂਰੇ ਹੁੰਦੇ ਗਏ। ਬ੍ਰਾਂਡੇਡ ਕੱਪੜੇ, ਲਗਜ਼ਰੀ ਲਾਈਫ ਸਟਾਇਲ, ਮਾਪਿਆਂ ਨੇ ਲਾਰੈਂਸ ਨੂੰ ਸਭ ਕੁੱਝ ਦਿੱਤਾ। ਅਚਾਨਕ ਹੀ ਇੱਕ ਘਟਨਾ ਨੇ ਉਸਦੀ ਜ਼ਿੰਦਗੀ ਬਦਲ ਦਿੱਤੀ ਤੇ ਅੱਜ ਲਾਰੈਂਸ ਅਪਰਾਧ ਦੀ ਦੁਨੀਆਂ ਦਾ ਸਭ ਤੋਂ ਖ਼ਤਰਨਾਕ ਗੈਂਗਸਟਰ ਮੰਨਿਆ ਜਾ ਰਿਹਾ ਹੈ।

Share:

ਹਾਈਲਾਈਟਸ

  • ਉਹ ਜੇਲ੍ਹ ਵਿੱਚ ਬੈਠ ਕੇ ਵੀ ਆਪਣਾ ਨੈੱਟਵਰਕ ਚਲਾ ਰਿਹਾ ਹੈ। ਼
  • ਲਾਰੈਂਸ ਕਦੇ ਵੀ ਕਿਸੇ ਨੂੰ ਆਹਮੋ-ਸਾਹਮਣੇ ਨਹੀਂ ਮਿਲਿਆ।

Lawrence Bishnoi :ਪੰਜਾਬ ਦੇ ਫਾਜ਼ਿਲਕਾ 'ਚ ਇੱਕ ਪੁਲਿਸ ਮੁਲਾਜ਼ਮ ਦੇ ਘਰ ਖੂਬਸੂਰਤ ਬੱਚੇ ਨੇ ਜਨਮ ਲਿਆ। ਮਾਂ ਨੇ ਬੱਚੇ ਦਾ ਗੋਰਾ ਰੰਗ ਦੇਖ ਕੇ ਨਾਂਅ ਰੱਖ ਦਿੱਤਾ ਲਾਰੈਂਸ। ਭਾਵੇਂ ਕਿ ਲਾਰੈਂਸ ਇੱਕ ਈਸਾਈ ਨਾਮ ਹੈ, ਪਰ ਲਾਰੈਂਸ ਦਾ ਮਤਲਬ ਹੈ ਖੂਬਸੂਰਤ, ਇਸ ਲਈ ਲਾਰੈਂਸ ਦੀ ਮਾਂ ਨੂੰ ਇਹ ਨਾਮ ਆਪਣੇ ਪੁੱਤਰ ਲਈ ਸਭ ਤੋਂ ਚੰਗਾ ਲੱਗਿਆ। ਪਿਤਾ ਦੀ ਪੰਜਾਬ ਵਿੱਚ ਬਹੁਤ ਜ਼ਮੀਨ-ਜਾਇਦਾਦ ਸੀ। ਘਰ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਸੀ। ਲਾਰੈਂਸ ਦੇ ਸਾਰੇ ਸ਼ੌਕ ਬਚਪਨ ਤੋਂ ਹੀ ਪੂਰੇ ਹੁੰਦੇ ਗਏ। ਬ੍ਰਾਂਡੇਡ ਕੱਪੜੇ, ਲਗਜ਼ਰੀ ਲਾਈਫ ਸਟਾਇਲ, ਮਾਪਿਆਂ ਨੇ ਲਾਰੈਂਸ ਨੂੰ ਸਭ ਕੁਝ ਦਿੱਤਾ।

ਫੋਟੋ
ਕਾਨਵੈਂਟ ਸਕੂਲ ਪੜ੍ਹਾ ਕੇ ਪਿਤਾ ਆਈਪੀਐਸ ਬਣਾਉਣਾ ਚਾਹੁੰਦੇ ਸੀ। ਫੋਟੋ ਕ੍ਰੇਡਿਟ - ਫੇਸਬੁੱਕ

ਕਾਨਵੈਂਟ ਸਕੂਲ ਦੀ ਪੜ੍ਹਾਈ 
ਲਾਰੈਂਸ ਬਿਸ਼ਨੋਈ ਨੇ ਅਬੋਹਰ ਦੇ ਕਾਨਵੈਂਟ ਸਕੂਲ ਤੋਂ ਪੜ੍ਹਾਈ ਕੀਤੀ। ਉਸਦੇ ਪਿਤਾ ਚਾਹੁੰਦੇ ਸਨ ਕਿ ਪੁੱਤ ਵੀ ਪੁਲਿਸ ਦੀ ਨੌਕਰੀ ਕਰੇ। ਉਹ ਉਸਨੂੰ ਆਈਪੀਐਸ ਅਫਸਰ ਬਣਾਉਣਾ ਚਾਹੁੰਦਾ ਸੀ, ਪਰ ਆਪਣੀ ਮਾਂ ਦੇ ਲਾਡ-ਪਿਆਰ ਹੇਠ ਲਾਰੈਂਸ ਇੱਕ ਵੱਖਰੀ ਦਿਸ਼ਾ ਲੈ ਰਿਹਾ ਸੀ। ਲਾਰੈਂਸ ਨੇ ਕਾਲਜ ਤੋਂ ਹੀ ਲੀਡਰ ਬਣਨਾ ਸ਼ੁਰੂ ਕਰ ਦਿੱਤਾ ਸੀ। ਉਸ ਵਿੱਚ ਬਚਪਨ ਤੋਂ ਹੀ ਲੀਡਰ ਦਾ ਗੁਣ ਸੀ। ਕਾਲਜ ਵਿੱਚ ਉਸਨੇ SOPU ਦੇ ਨਾਮ ਨਾਲ ਇੱਕ ਵਿਦਿਆਰਥੀ ਯੂਨੀਅਨ ਸੰਗਠਨ ਬਣਾਇਆ। ਉਸਨੇ ਆਪਣੇ ਕਾਲਜ ਦੇ ਦਿਨਾਂ ਵਿੱਚ ਇੱਕ ਰਿਵਾਲਵਰ ਵੀ ਖਰੀਦ ਲਿਆ ਸੀ।

photo
ਲਾਰੈਂਸ ਬਿਸ਼ਨੋਈ ਨੇ ਸਟੂਡੈਂਟ ਯੂਨੀਅਨ ਬਣਾਈ। ਫੋਟੋ ਕ੍ਰੇਡਿਟ - ਫੇਸਬੁੱਕ

ਵਿਦਿਆਰਥੀਆਂ ਦਾ ਆਈਕਨ 

ਪਹਿਲਾਂ ਉਸਨੇ ਕਾਲਜ ਵਿੱਚ ਗੁੰਡਾਗਰਦੀ, ਵਿਰੋਧੀ ਗੁੱਟਾਂ ਨਾਲ ਝੜਪਾਂ, ਹਮਲਾ, ਹਵਾਈ ਫਾਇਰਿੰਗ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਆਪਣੇ ਆਪ ਨੂੰ ਲਾਈਮਲਾਈਟ ਵਿੱਚ ਲਿਆਂਦਾ।  ਉਸਦਾ ਸਟਾਈਲ ਨੌਜਵਾਨਾਂ ਵਿੱਚ ਕਾਫੀ ਮਸ਼ਹੂਰ ਹੋ ਗਿਆ। ਉਹ ਡੀਏਵੀ ਕਾਲਜ ਚੰਡੀਗੜ੍ਹ ਵਿੱਚ ਵਿਦਿਆਰਥੀਆਂ ਵਿੱਚ ਇੱਕ ਆਈਕਨ ਬਣ ਗਿਆ ਸੀ। ਇਸਤੋਂ ਬਾਅਦ ਉਸਨੇ ਆਪਣੀ ਲੋਕਪ੍ਰਿਅਤਾ ਵਧਾਉਣ ਲਈ ਸੋਸ਼ਲ ਸਾਈਟਸ ਦਾ ਸਹਾਰਾ ਲਿਆ। ਬਹੁਤੇ ਲੋਕ ਆਪਣਾ ਜੁਰਮ ਲੁਕਾਉਂਦੇ ਹਨ ਪਰ ਪੰਜਾਬ ਦੇ ਇਸ ਮੁੰਡੇ ਨੇ ਜੁਰਮ ਦੀ ਨਵੀਂ ਕਹਾਣੀ ਲਿਖਣੀ ਸ਼ੁਰੂ ਕਰ ਦਿੱਤੀ। ਜਿਵੇਂ ਹੀ ਉਹ ਕੋਈ ਜੁਰਮ ਕਰਦਾ, ਉਹ ਇਸਨੂੰ ਫੇਸਬੁੱਕ, ਇੰਸਟਾਗ੍ਰਾਮ, ਟਵਿਟਰ ਵਰਗੀਆਂ ਸੋਸ਼ਲ ਸਾਈਟਾਂ 'ਤੇ ਅਪਲੋਡ ਕਰ ਦਿੰਦਾ। ਨੌਜਵਾਨ ਇਸਦੀ ਸ਼ੈਲੀ ਤੋਂ ਪ੍ਰਭਾਵਿਤ ਹੋਣ ਲੱਗੇ। ਇੱਕ ਪਾਸੇ ਇਸਦੇ ਅਪਰਾਧ ਦਾ ਪੱਧਰ ਵਧ ਰਿਹਾ ਸੀ ਅਤੇ ਦੂਜੇ ਪਾਸੇ ਇਸਦੀ ਫੈਨ ਫਾਲੋਇੰਗ ਵਧ ਰਹੀ ਸੀ।

photo
ਵਿਦੇਸ਼ਾਂ ਚ ਬੈਠੇ ਗੈਂਗਸਟਰਾਂ ਨਾਲ ਸਬੰਧ ਬਣਾਏ ਤੇ ਐਨਆਈਏ ਦੀ ਰਡਾਰ ਤੇ ਆਇਆ। ਫੋਟ ਕ੍ਰੇਡਿਟ - ਫੇਸਬੁੱਕ

ਵਿਦੇਸ਼ਾਂ 'ਚ ਬਣਾ ਲਏ ਸਬੰਧ 
ਕਈ ਨੌਜਵਾਨ ਲਾਰੈਂਸ ਨਾਲ ਉਸਦੇ ਸੋਸ਼ਲ ਸਾਈਟਸ ਅਕਾਊਂਟਸ ਰਾਹੀਂ ਜੁੜਨ ਲੱਗੇ।  ਲਾਰੈਂਸ ਨੇ ਵੀ ਆਪਣੇ ਨੈੱਟਵਰਕ ਦਾ ਵਿਸਥਾਰ ਕਰਨਾ ਸ਼ੁਰੂ ਕਰ ਦਿੱਤਾ। ਉਸਦੇ ਨਾਲ ਉਸਦੇ ਕੁਝ ਦੋਸਤ ਵੀ ਸਨ। ਲਾਰੈਂਸ ਦੇ ਵਿਦੇਸ਼ਾਂ ਖਾਸ ਕਰਕੇ ਮਲੇਸ਼ੀਆ ਅਤੇ ਥਾਈਲੈਂਡ ਦੇ ਗੈਂਗਸਟਰਾਂ ਨਾਲ ਵੀ ਸਬੰਧ ਸਨ। ਹੁਣ ਵੀ ਲਾਰੈਂਸ ਸਿਰਫ਼ ਵਿਦੇਸ਼ੀ ਨੰਬਰ ਹੀ ਵਰਤਦਾ ਹੈ। ਹਥਿਆਰਾਂ ਦੀ ਸਪਲਾਈ ਕਰਨ ਵਾਲੇ ਡੀਲਰਾਂ ਨੇ ਵੀ ਲਾਰੈਂਸ ਨਾਲ ਉਸ ਦੀਆਂ ਸੋਸ਼ਲ ਸਾਈਟਾਂ ਰਾਹੀਂ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ। ਸਾਰੇ ਸੌਦੇ ਕੋਡਵਰਡਸ ਵਿੱਚ ਕੀਤੇ ਗਏ ਸਨ।ਖਾਸ ਗੱਲ ਇਹ ਸੀ ਕਿ ਲਾਰੈਂਸ ਕਦੇ ਵੀ ਕਿਸੇ ਨੂੰ ਆਹਮੋ-ਸਾਹਮਣੇ ਨਹੀਂ ਮਿਲਿਆ। ਸਭ ਕੁਝ ਸੋਸ਼ਲ ਸਾਈਟਾਂ ਰਾਹੀਂ ਹੀ ਹੁੰਦਾ ਸੀ। ਆਪਣੇ ਨੈੱਟਵਰਕ ਵਿੱਚ ਲੜਕਿਆਂ ਨੂੰ ਜੋੜਨਾ ਸ਼ੁਰੂ ਕਰ ਦਿੱਤਾ ਜੋ ਇਸ ਤੋਂ ਪ੍ਰਭਾਵਿਤ ਸਨ। ਕਈ ਨਾਬਾਲਗ ਲੜਕੇ ਵੀ ਉਸਦੇ ਗੈਂਗ ਦਾ ਹਿੱਸਾ ਬਣਨ ਲੱਗੇ। ਉਹ ਆਪਣੇ ਸਾਥੀਆਂ ਦੀ ਮਦਦ ਨਾਲ ਸਕੂਲ-ਕਾਲਜ ਦੇ ਮੁੰਡਿਆਂ ਨੂੰ ਪਿਸਤੌਲ ਅਤੇ ਗੋਲੀਆਂ ਪਹੁੰਚਾਉਂਦਾ ਸੀ ਅਤੇ ਲੜਕੇ ਲਾਰੈਂਸ ਗੈਂਗ ਉਨ੍ਹਾਂ ਨੂੰ ਜੋ ਵੀ ਕਰਨ ਲਈ ਕਹਿੰਦੇ ਸਨ, ਉਹ ਕਰਨ ਲਈ ਤਿਆਰ ਹੋ ਜਾਂਦੇ ਸਨ। ਪੰਜਾਬ ਹੀ ਨਹੀਂ ਸਗੋਂ ਆਸ-ਪਾਸ ਦੇ ਰਾਜਾਂ ਦੇ ਮੁੰਡੇ ਵੀ ਇਸਦੇ ਗੈਂਗ ਦਾ ਹਿੱਸਾ ਬਣਨ ਲੱਗੇ।

ਫੋਟੋ
ਸ਼ੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਦੇ ਸੰਪਰਕ ਚ ਰਿਹਾ। ਫੋਟੋ ਕ੍ਰੇਡਿਟ - ਫੇਸਬੁੱਕ

ਸ਼ੋਸ਼ਲ ਮੀਡੀਆ ਦਾ ਸਟਾਰ

ਲੜਕਿਆਂ ਨੂੰ ਵਟਸਐਪ, ਟੈਲੀਗ੍ਰਾਮ ਜਾਂ ਫੇਸਬੁੱਕ ਸੰਦੇਸ਼ਾਂ ਰਾਹੀਂ ਹੀ ਹੁਕਮ ਦਿੱਤੇ ਜਾਂਦੇ ਸਨ। ਇਹ ਕਮਾਂਡ ਕੋਡ ਵਰਲਡ ਵਿੱਚ ਹੁੰਦੀ ਰਹੀ। ਇਹ ਲੜਕੇ ਖੁਦ ਲਾਰੈਂਸ ਗੈਂਗ ਦੀ ਕਮਾਨ ਹੇਠ ਆ ਕੇ ਹਥਿਆਰਾਂ ਦੀ ਸਪਲਾਈ ਕਰਨ ਵਾਲਿਆਂ ਨੂੰ ਮਿਲਦੇ ਸਨ, ਹਥਿਆਰ ਲੈ ਕੇ ਕੰਮ ਨੂੰ ਅੰਜਾਮ ਦਿੰਦੇ ਸਨ ਅਤੇ ਫਿਰ ਕੰਮ ਪੂਰਾ ਹੋਣ ਤੋਂ ਬਾਅਦ ਹਥਿਆਰ ਵਾਪਸ ਕਰ ਦਿੰਦੇ ਸਨ। ਇਸੇ ਤਰ੍ਹਾਂ ਲਾਰੈਂਸ ਗੈਂਗ ਨੇ ਕਤਲ, ਅਗਵਾ ਅਤੇ ਫਿਰੌਤੀ ਵਰਗੀਆਂ ਗਤੀਵਿਧੀਆਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਲਾਰੈਂਸ ਨੂੰ ਗ੍ਰਿਫਤਾਰ ਕਰ ਲਿਆ। ਉਹ ਜੇਲ੍ਹ ਵਿੱਚ ਬੈਠ ਕੇ ਵੀ ਆਪਣਾ ਨੈੱਟਵਰਕ ਚਲਾ ਰਿਹਾ ਹੈ। ਼

photo
ਲਾਰੈਂਸ ਦੇ ਗੈਂਗ ਚ 600 ਤੋਂ ਵੱਧ ਸ਼ੂਟਰ ਹਨ। ਫੋਟੋ ਕ੍ਰੇਡਿਟ - ਫੇਸਬੁੱਕ

600 ਤੋਂ ਵੱਧ ਸ਼ੂਟਰ 
ਲਾਰੈਂਸ ਦਾ ਨਾਮ ਕਦੇ ਵੀ ਸਿੱਧੇ ਤੌਰ 'ਤੇ ਅਪਰਾਧ ਵਿੱਚ ਸ਼ਾਮਲ ਨਹੀਂ ਹੁੰਦਾ ਹੈ। ਪੁਲਿਸ ਨੂੰ ਸਭ ਕੁਝ ਪਤਾ ਸੀ, ਪਰ ਉਹ ਚਾਹੁੰਦੇ ਹੋਏ ਵੀ ਲਾਰੈਂਸ ਦਾ ਕੁਝ ਨਹੀਂ ਕਰ ਸਕੇ। ਲਾਰੈਂਸ ਦਾ ਅਪਰਾਧ ਸਿੰਡੀਕੇਟ ਵਧ ਰਿਹਾ ਸੀ। ਲਾਰੈਂਸ ਦੇ ਗੈਂਗ ਵਿੱਚ 600 ਤੋਂ ਵੱਧ ਸ਼ੂਟਰ ਹਨ। ਇਸ ਗਰੋਹ ਨੂੰ ਸਾਰੇ ਆਧੁਨਿਕ ਹਥਿਆਰ ਵਿਦੇਸ਼ਾਂ ਤੋਂ ਸਪਲਾਈ ਕੀਤੇ ਜਾਂਦੇ ਹਨ। ਵੱਖ-ਵੱਖ ਰਾਜਾਂ ਦੇ ਕਈ ਗੈਂਗਸਟਰ ਵੀ ਲਾਰੈਂਸ ਗੈਂਗ ਨਾਲ ਮਿਲ ਕੇ ਕੰਮ ਕਰਦੇ ਹਨ। ਕਾਲਾ ਰਾਣਾ ਅਤੇ ਗੋਲਡੀ ਬਰਾੜ ਲਾਰੈਂਸ ਦੇ ਸਭ ਤੋਂ ਚੰਗੇ ਦੋਸਤਾਂ ਵਿੱਚੋਂ ਹਨ।

ਫੋਟੋ
ਲਾਰੈਂਸ ਤੇ ਜੱਗੂ ਦੀ ਚੰਗੀ ਦੋਸਤੀ ਰਹੀ। ਫੋਟੋ ਕ੍ਰੇਡਿਟ - ਫੇਸਬੁੱਕ

ਕਾਲਾ ਜਠੇੜੀ, ਜੱਗੂ ਭਗਵਾਨਪੁਰੀਆ ਨਾਲ ਸਬੰਧ
ਇਸਤੋਂ ਇਲਾਵਾ ਕਾਲਾ ਜਠੇੜੀ, ਜੱਗੂ ਭਗਵਾਨਪੁਰੀਆ ਵਰਗੇ ਗੈਂਗਸਟਰਾਂ ਨਾਲ ਲਾਰੈਂਸ ਸਰਗਰਮ ਰਹਿੰਦਾ ਸੀ ਪਰ ਸਿੰਗਰ ਮੂਸੇਵਾਲਾ ਕੇਸ ਤੋਂ ਬਾਅਦ ਲਾਰੈਂਸ ਗੈਂਗ ਦੀ ਜੱਗੂ ਭਗਵਾਨਪੁਰੀਆ ਗੈਂਗ ਨਾਲ ਵੀ ਲੜਾਈ ਹੋ ਗਈ। ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਵੀ ਲਾਰੈਂਸ ਗੈਂਗ ਨੇ ਅੰਜਾਮ ਦਿੱਤਾ ਸੀ ਅਤੇ ਲਾਰੈਂਸ ਦੇ ਜਿਗਰੀ ਦੋਸਤ ਗੋਲਡੀ ਬਰਾੜ ਨੇ  ਇਸਦੀ ਜ਼ਿੰਮੇਵਾਰੀ ਲਈ। ਉਸ ਸਮੇਂ ਤੱਕ ਜੱਗੂ ਭਗਵਾਨਪੁਰੀਆ ਵੀ ਲਾਰੈਂਸ ਦੇ ਨਾਲ ਸੀ ਅਤੇ ਉਸਨੇ ਹੀ ਮੂਸੇਵਾਲਾ ਦੇ ਕਤਲ ਲਈ ਹਥਿਆਰ ਅਤੇ ਗੱਡੀਆਂ ਮੁਹੱਈਆ ਕਰਵਾਈਆਂ ਸਨ। ਇਸ ਕਤਲ ਲਈ ਲਾਰੈਂਸ ਗੈਂਗ ਤੋਂ ਇਲਾਵਾ ਜੱਗੂ ਭਗਵਾਨਪੁਰੀਆ ਗੈਂਗ ਦੇ ਸ਼ੂਟਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ।

photo
ਲਾਰੈਂਸ ਦੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ ਗਿਆ ਸੀ। ਫੋਟੋ ਕ੍ਰੇਡਿਟ - ਫੇਸਬੁੱਕ

ਚੋਣਾਂ 'ਚ ਹਾਰ ਤੇ ਗਰਲਫ੍ਰੈਂਡ ਦਾ ਕਤਲ ਵਜ੍ਹਾ

ਲਾਰੈਂਸ ਬਿਸ਼ਨੋਈ ਨੇ ਡੀਏਵੀ ਸਕੂਲ ਚੰਡੀਗੜ੍ਹ ਤੋਂ 12ਵੀਂ ਦੀ ਪੜ੍ਹਾਈ ਕੀਤੀ। 2008 ਵਿੱਚ, ਉਸਨੇ ਸੋਪੂ ਦੀ ਤਰਫੋਂ ਸਕੂਲ ਵਿੱਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲੜੀਆਂ, ਜਿਸ ਵਿੱਚ ਉਹ ਹਾਰ ਗਿਆ। ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਹਾਰਨ ਤੋਂ ਬਾਅਦ, ਲਾਰੈਂਸ ਬਿਸ਼ਨੋਈ ਨੇ ਦੂਜੀ ਪਾਰਟੀ ਨਾਲ ਦੁਸ਼ਮਣੀ ਪੈਦਾ ਕਰ ਲਈ, ਜਿਸਨੇ ਉਸਨੂੰ ਚੋਣਾਂ ਵਿੱਚ ਹਰਾਇਆ ਸੀ। ਇੱਕ ਵਾਰ ਦੋਵੇਂ ਧਿਰਾਂ ਆਹਮੋ-ਸਾਹਮਣੇ ਆ ਗਈਆਂ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਘਟਨਾ ਨੇ ਲਾਰੈਂਸ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਵਿਰੋਧੀ ਧਿਰ ਨਾਲ ਡੂੰਘੀ ਦੁਸ਼ਮਣੀ ਕਾਰਨ ਲਾਰੈਂਸ ਨੂੰ ਆਪਣਾ ਪਿਆਰ ਗੁਆਉਣਾ ਪਿਆ। ਲਾਰੇਂਸ ਨੂੰ ਜਾਣਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਨੇ ਇੱਕ ਸਾਜ਼ਿਸ਼ ਦੇ ਤਹਿਤ ਲਾਰੇਂਸ ਦੀ ਪ੍ਰੇਮਿਕਾ ਦਾ ਕਤਲ ਕੀਤਾ ਸੀ। ਜਿਸਤੋਂ ਬਾਅਦ ਲਾਰੈਂਸ ਅਪਰਾਧੀ ਬਣ ਗਿਆ। 

ਫੋਟੋ
ਸਲਖਾਨ ਖਾਨ ਸਮੇਤ ਕਈ ਨਾਮੀ ਚਿਹਰੇ ਲਾਰੈਂਸ ਦੇ ਨਿਸ਼ਾਨੇ ਤੇ ਹਨ। ਫੋਟੋ ਕ੍ਰੇਡਿਟ - ਫੇਸਬੁੱਕ

ਸਲਮਾਨ ਸਮੇਤ ਕਈ ਨਿਸ਼ਾਨੇ 'ਤੇ

ਇੱਕ ਸੂਤਰ ਅਨੁਸਾਰ ਅਪਰਾਧੀਆਂ ਦਾ ਇਹ ਸਮੂਹ ਮੈਕਸੀਕੋ, ਇਟਲੀ ਅਤੇ ਥਾਈਲੈਂਡ ਸਥਿਤ ਆਪਣੇ ਸਾਥੀਆਂ ਨਾਲ ਮਿਲ ਕੇ ਫਿਰੌਤੀ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਜ਼ਮੀਨ ਹੜੱਪਣ ਅਤੇ ਕਤਲਾਂ ਨੂੰ ਅੰਜਾਮ ਦਿੰਦਾ ਹੈ। ਉਨ੍ਹਾਂ ਦੇ ਨਿਸ਼ਾਨੇ 'ਤੇ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ, ਪੰਜਾਬੀ ਗਾਇਕ ਅਤੇ ਅਭਿਨੇਤਰੀਆਂ ਹਨ। ਇਹਨਾਂ ਚੋਂ ਹਿੱਟ ਲਿਸਟ ਚ ਸਲਖਾਨ ਖਾਨ ਦਾ ਨਾਮ ਹੈ। ਲਾਰੈਂਸ ਬਿਸ਼ਨੋਈ ਦੇ ਕਥਿਤ ਤੌਰ 'ਤੇ ਅੰਤਰਰਾਸ਼ਟਰੀ ਨਸ਼ਾ ਤਸਕਰ ਅਮਨਦੀਪ ਮੁਲਤਾਨੀ ਨਾਲ ਸਬੰਧ ਹਨ। ਮੁਲਤਾਨੀ ਦਾ ਸਬੰਧ ਮੈਕਸੀਕਨ ਡਰੱਗ ਕਾਰਟੇਲ ਨਾਲ ਹੈ। ਉਸਨੂੰ ਪਿਛਲੇ ਸਾਲ ਅਪ੍ਰੈਲ 'ਚ ਅਮਰੀਕੀ ਏਜੰਸੀ ਨੇ ਗ੍ਰਿਫਤਾਰ ਕੀਤਾ ਸੀ। ਬਿਸ਼ਨੋਈ ਦਾ ਦੂਜਾ ਅੰਤਰਰਾਸ਼ਟਰੀ ਸੰਪਰਕ ਯੂਕੇ ਵਿੱਚ ਰਹਿ ਰਿਹਾ ਮੌਂਟੀ ਸੀ, ਜਿਸਦੇ ਇਟਾਲੀਅਨ ਮਾਫੀਆ ਨਾਲ ਸਬੰਧ ਸਨ।

ਇਹ ਵੀ ਪੜ੍ਹੋ