ਗੈਂਗਸਟਰ ਅਰਸ਼ ਡੱਲਾ ਦੇ ਜੇਲ੍ਹ 'ਚ ਬੈਠੇ ਸਾਥੀ ਨੇ ਜ਼ਮੀਨ ਹੇਠਾਂ ਦੱਬੇ ਸੀ ਹਥਿਆਰ, ਜਾਣੋ ਪੁਲਿਸ ਨੇ ਕਿਵੇਂ ਫੜੇ

ਅਰਸ਼ ਡੱਲਾ ਗੈਂਗ ਨਾਲ ਸਬੰਧਤ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਪੁੱਛ ਪੜਤਾਲ ਦੇ ਆਧਾਰ 'ਤੇ 04 ਹੋਰ ਨਾਜਾਇਜ਼ ਹਥਿਆਰ ਬਰਾਮਦ ਕੀਤੇ ਹਨ। ਜਿਸ ਨਾਲ ਇਸ ਮਾਮਲੇ ਵਿੱਚ ਮੁਲਜ਼ਮਾਂ ਪਾਸੋਂ ਕੁੱਲ 09 ਕੰਟਰੀ ਮੇਡ ਪਿਸਟਲ .32 ਬੋਰ ਸਮੇਤ 05 ਰੌਂਦ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।

Courtesy: ਫਤਹਿਗੜ੍ਹ ਸਾਹਿਬ ਪੁਲਿਸ ਨੇ ਹਥਿਆਰ ਬਰਾਮਦ ਕੀਤੇ

Share:

ਫਤਹਿਗੜ੍ਹ ਸਾਹਿਬ ਪੁਲਿਸ ਨੇ ਗੈਂਗਸਟਰ ਅਰਸ਼ ਡੱਲਾ ਦੇ ਸਾਥੀ ਨੂੰ ਜਦੋਂ ਜੇਲ੍ਹ ਚੋਂ ਲਿਆ ਕੇ ਪੁੱਛਗਿੱਛ ਕੀਤੀ ਤਾਂ ਹੈਰਾਨੀਜਨਕ ਖੁਲਾਸੇ ਹੋਏ। ਡਾ. ਰਵਜੋਤ ਗਰੇਵਾਲ ਫਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਸੀ.ਆਈ.ਆਈ. ਸਰਹਿੰਦ ਦੀ ਪੁਲਿਸ ਟੀਮ ਨੇ ਮੁਕੱਦਮਾ ਨੰਬਰ 12 ਮਿਤੀ 11.02.25 ਅ/ਧ 25 ਅਸਲਾ ਐਕਟ ਥਾਣਾ ਸਰਹਿੰਦ ਤਹਿਤ ਪਹਿਲਾਂ ਅਰਸ਼ ਡੱਲਾ ਗੈਂਗ ਨਾਲ ਸਬੰਧਤ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਪੁੱਛ ਪੜਤਾਲ ਦੇ ਆਧਾਰ 'ਤੇ 04 ਹੋਰ ਨਾਜਾਇਜ਼ ਹਥਿਆਰ ਬਰਾਮਦ ਕੀਤੇ ਹਨ। ਜਿਸ ਨਾਲ ਇਸ ਮਾਮਲੇ ਵਿੱਚ ਮੁਲਜ਼ਮਾਂ ਪਾਸੋਂ ਕੁੱਲ 09 ਕੰਟਰੀ ਮੇਡ ਪਿਸਟਲ .32 ਬੋਰ ਸਮੇਤ 05 ਰੌਂਦ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।

ਪੁਲਿਸ ਨੇ ਵੱਡੀ ਵਾਰਦਾਤ ਹੋਣੋਂ ਰੋਕੀ 

ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮਿਤੀ 11.02.2025 ਨੂੰ ਸੀ.ਆਈ.ਏ. ਦੀ ਟੀਮ ਨੇ ਸਾਹਿਲ ਅਤੇ ਗੁਰਕੀਰਤ ਸਿੰਘ ਵਾਸੀਆਨ ਅੰਮ੍ਰਿਤਸਰ ਨੂੰ ਸਰਹਿੰਦ ਵਿੱਚੋਂ ਕਾਬੂ ਕਰ ਕੇ ਉਹਨਾਂ ਪਾਸੋਂ 05 ਕੰਟਰੀ ਮੇਡ ਪਿਸਟਲ .32 ਬੋਰ ਸਮੇਤ 05 ਰੌਂਦ ਬਰਾਮਦ ਕੀਤੇ ਸਨ। ਇਹ ਮੁਲਜ਼ਮ ਪਟਿਆਲਾ ਜੇਲ੍ਹ ਵਿੱਚ ਬੰਦ ਮੁਲਜ਼ਮ ਤੇਜਬੀਰ ਸਿੰਘ ਉਰਫ ਸਾਬੂ ਵਾਸੀ ਅੰਮ੍ਰਿਤਸਰ ਦੇ ਲਿੰਕ ਵਿੱਚ ਸਨ, ਜੋ ਕਿ ਕਤਲ ਅਤੇ ਨਜ਼ਾਇਜ਼ ਅਸਲਿਆਂ ਦੇ ਮੁਕੱਦਮਿਆਂ ਵਿੱਚ ਜੇਲ੍ਹ ਵਿੱਚ ਬੰਦ ਸੀ। ਤੇਜਬੀਰ ਸਿੰਘ ਉਰਫ ਸਾਬੂ ਗੈਂਗਸਟਰ ਅਰਸ਼ ਡੱਲੇ ਦਾ ਐਸੋਸੀਏਟ ਹੈ, ਜਿਸ ਨੇ ਅੰਮ੍ਰਿਤਸਰ ਵਿੱਚ ਇੱਕ ਕਤਲ ਦੀ ਵਾਰਦਾਤ ਅਤੇ ਹੋਰ ਵੱਡੀਆਂ ਵਾਰਦਾਤਾਂ ਤੇ ਫਿਰੋਤੀਆਂ ਨੂੰ ਅੰਜਾਮ ਦੇਣ ਲਈ ਇਹਨਾਂ ਮੁਲਜ਼ਮਾਂ ਨੂੰ ਇਹ ਅਸਲੇ ਮੁਹੱਈਆ ਕਰਵਾਏ ਸਨ।

ਫਿਰੌਤੀਆਂ ਤੇ ਟਾਰਗੇਟ ਮੁੱਖ ਧੰਦਾ 

ਤਫਤੀਸ਼ ਦੌਰਾਨ ਮਿਤੀ 12.02.2025 ਨੂੰ ਪਟਿਆਲਾ ਜੇਲ੍ਹ ਵਿੱਚ ਬੰਦ ਮੁਲਜ਼ਮ ਤੇਜਬੀਰ ਸਿੰਘ ਨੂੰ ਜੇਲ੍ਹ ਵਿਚੋਂ ਲਿਆ ਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਗਈ, ਜਿਸ ਨੇ ਆਪਣੀ ਪੁੱਛ ਗਿੱਛ ਦੌਰਾਨ ਦੱਸਿਆ ਕਿ, ਉਸ ਨੇ 05 ਪਿਸਟਲ ਸਮੇਤ ਰੋਂਦ ਵਿਸ਼ਨੂੰ ਵਾਸੀ ਮੱਧ ਪ੍ਰਦੇਸ਼ ਤੋਂ ਮੰਗਵਾਏ ਸਨ। ਮੁਲਜ਼ਮ ਤੇਜਬੀਰ ਸਿੰਘ ਨੇ ਪੁਲਿਸ ਰਿਮਾਂਡ ਦੌਰਾਨ ਇਹ ਗੱਲ ਵੀ ਕਬੂਲੀ ਕਿ ਇਸ ਤੋਂ ਇਲਾਵਾ ਉਸ ਨੇ 04 ਪਿਸਟਲ ਹੋਰ ਮੱਧ ਪ੍ਰਦੇਸ਼ ਤੋਂ ਮੰਗਵਾਏ ਸਨ, ਜੋ ਉਸ ਨੇ ਦਾਣਾ ਮੰਡੀ ਸਰਹਿੰਦ ਵਿੱਚ ਹੀ ਦਬਾ ਕੇ ਰਖਵਾਏ ਹੋਏ ਹਨ। ਇਹਨਾਂ ਪਿਸਤੌਲਾਂ ਦੀ ਵਰਤੋਂ ਉਸ ਨੇ ਆਪਣੇ ਹੋਰ ਬੰਦਿਆਂ ਨੂੰ ਸ਼ਾਮਲ ਕਰ ਕੇ ਫਿਰੋਤੀਆਂ ਅਤੇ ਟਾਰਗੇਟ ਦੇ ਹੋਰ ਗੈਰ ਕਾਨੂੰਨੀ ਕੰਮਾਂ ਲਈ ਕਰਨੀ ਸੀ। ਫਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਇਹਨਾਂ ਅਸਲਿਆਂ ਦੀ ਬਰਾਮਦਗੀ ਕਰ ਕੇ ਕਿਸੇ ਵੱਡੀ ਵਾਰਦਾਤ ਨੂੰ ਹੋਣ ਤੋਂ ਰੋਕਿਆ ਗਿਆ ਹੈ।

ਇਹ ਵੀ ਪੜ੍ਹੋ