Chandigarh: ਈਵੀ ਚਾਰਜਿੰਗ ਸਟੇਸ਼ਨ ਦਾ ਸਾਮਾਨ ਚੋਰੀ ਕਰਨ ਵਾਲਾ ਗਰੋਹ ਕੀਤਾ ਕਾਬੂ, ਦੋਸ਼ੀਆਂ ਵਿੱਚ 5 ਨਾਬਾਲਿਗ ਵੀ ਸ਼ਾਮਲ

Chandigarh: ਸਾਮਾਨ ਚੋਰੀ ਕਰਨ ਵਾਲੇ ਗਰੋਹ ਨੂੰ ਜ਼ਿਲ੍ਹਾ ਕਰਾਈਮ ਸੈੱਲ ਅਤੇ ਥਾਣਾ-36 ਦੀ ਸਾਂਝੀ ਟੀਮ ਨੇ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 7 ਮਦਰਬੋਰਡ, ਐਮਸੀਬੀ, ਬਿਜਲੀ ਮੀਟਰ, ਲੋਹੇ ਦਾ ਢੱਕਣ, ਚਾਰਜਰ ਬਰਾਮਦ ਕੀਤੇ ਗਏ ਹਨ।

Share:

Chandigarh: ਚੰਡੀਗੜ੍ਹ ਸੈਕਟਰ-42 ਦੇ ਪਾਮ ਗਾਰਡਨ ਨਿਊ ਲੇਕ ਦੀ ਪਾਰਕਿੰਗ ਵਿੱਚ ਬਣੇ ਈਵੀ ਚਾਰਜਿੰਗ ਸਟੇਸ਼ਨ ਦਾ ਸਾਮਾਨ ਚੋਰੀ ਕਰਨ ਵਾਲੇ ਗਰੋਹ ਨੂੰ ਜ਼ਿਲ੍ਹਾ ਕਰਾਈਮ ਸੈੱਲ ਅਤੇ ਥਾਣਾ-36 ਦੀ ਸਾਂਝੀ ਟੀਮ ਨੇ ਕਾਬੂ ਕੀਤਾ ਹੈ। ਮੁਲਜ਼ਮਾਂ ਵਿੱਚ 5 ਨਾਬਾਲਗਾਂ ਤੋਂ ਇਲਾਵਾ ਸੈਕਟਰ-41 ਵਾਸੀ ਪਿੰਡ ਝਾਮਪੁਰ ਗੰਗਾ ਰਾਮ ਅਤੇ ਮੁਕੇਸ਼ ਕੁਮਾਰ ਸ਼ਾਮਲ ਹਨ। ਪੁਲਿਸ ਨੇ ਪੰਜਾਂ ਨਾਬਾਲਗ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਦੋ ਮੁਲਜ਼ਮ ਬਾਲ ਘਰ ਵਿੱਚ ਹਨ। ਮੁਲਜ਼ਮਾਂ ਕੋਲੋਂ 7 ਮਦਰਬੋਰਡ, ਐਮਸੀਬੀ, ਬਿਜਲੀ ਮੀਟਰ, ਲੋਹੇ ਦਾ ਢੱਕਣ, ਚਾਰਜਰ ਬਰਾਮਦ ਕੀਤੇ ਗਏ ਹਨ।

ਨਾਬਾਲਗ ਚੋਰਾਂ ਨੇ ਕੀਤੀ ਸੀ ਵਾਰਦਾਤ

ਪਰਵਾਰਨ ਭਵਨ ਸੈਕਟਰ-19 ਦੇ ਟੀਸੀ ਨੌਟਿਆਲ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਜਿਸ ਤੋਂ ਬਾਅਦ ਡੀਸੀ ਅਤੇ ਥਾਣਾ ਪੁਲਿਸ ਨੇ ਮਾਮਲੇ ਦੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਇਹ ਨਾਬਾਲਗ ਚੋਰਾਂ ਦਾ ਕੰਮ ਸੀ। ਜਿਸ ਤੋਂ ਬਾਅਦ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸੈਕਟਰ-54 ਆਦਰਸ਼ ਕਲੋਨੀ ਤੋਂ 5 ਨਾਬਾਲਗਾਂ ਨੂੰ ਕਾਬੂ ਕੀਤਾ। ਪੁਲਸ ਨੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਚੋਰੀ ਦੀ ਗੱਲ ਕਬੂਲ ਕਰ ਲਈ। ਪੁਲਿਸ ਪੁੱਛਗਿੱਛ ਦੌਰਾਨ ਪੰਜ ਨਾਬਾਲਗਾਂ ਨੇ ਦੱਸਿਆ ਕਿ ਉਨ੍ਹਾਂ ਨੇ ਚੋਰੀ ਦਾ ਸਮਾਨ ਸਕਰੈਪ ਡੀਲਰ ਮੁਕੇਸ਼ ਅਤੇ ਗੰਗਾ ਰਾਮ ਨੂੰ ਵੇਚਿਆ ਸੀ। ਇਸ ਮਗਰੋਂ ਪੁਲੀਸ ਨੇ ਛਾਪਾ ਮਾਰ ਕੇ ਦੋਵਾਂ ਸਕਰੈਪ ਡੀਲਰਾਂ ਕੋਲੋਂ ਚੋਰੀ ਦਾ ਸਾਮਾਨ ਬਰਾਮਦ ਕਰ ਲਿਆ।

1 ਕਰੋੜ ਤੋਂ ਉਪਰ ਦੀ ਕੀਮਤ ਦਾ ਸੀ ਸਮਾਨ

ਪਾਮ ਗਾਰਡਨ ਨਿਊ ਲੇਕ ਚੰਡੀਗੜ੍ਹ ਸੈਕਟਰ-42 ਦੀ ਪਾਰਕਿੰਗ ਵਿੱਚ ਸਥਿਤ ਈਵੀ ਚਾਰਜਿੰਗ ਸਟੇਸ਼ਨ ਤੋਂ ਸਾਮਾਨ ਚੋਰੀ ਹੋ ਗਿਆ ਸੀ। ਇਸ ਦੀ ਕੀਮਤ 1 ਕਰੋੜ ਤੋਂ ਉਪਰ ਦੱਸੀ ਜਾ ਰਹੀ ਹੈ। ਇੱਕ ਮਸ਼ੀਨ ਦੀ ਕੀਮਤ 20 ਲੱਖ ਰੁਪਏ ਤੋਂ ਉੱਪਰ ਹੈ, ਇਸ ਤੋਂ ਇਲਾਵਾ ਹਰ ਮਸ਼ੀਨ ਦੀ ਚਾਰਜਿੰਗ ਗਨ ਦੀ ਕੀਮਤ 1 ਲੱਖ ਰੁਪਏ ਤੋਂ ਉੱਪਰ ਹੈ। ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਕੁਝ ਦਿਨ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ 31 ਮਾਰਚ ਤੋਂ ਪਹਿਲਾਂ ਚੰਡੀਗੜ੍ਹ ਵਿੱਚ 53 ਨਵੇਂ ਚਾਰਜਿੰਗ ਸਟੇਸ਼ਨ ਸ਼ੁਰੂ ਕਰ ਦਿੱਤੇ ਜਾਣਗੇ। ਪਰ ਜਿਸ ਤਰ੍ਹਾਂ ਚੋਰ ਚਾਰਜਿੰਗ ਸਰਵਿਸ ਸਟੇਸ਼ਨਾਂ ਤੋਂ ਸਾਮਾਨ ਚੋਰੀ ਕਰ ਰਹੇ ਹਨ, ਇਹ ਟੀਚਾ ਕਿਵੇਂ ਹਾਸਲ ਹੋਵੇਗਾ?

ਇਹ ਵੀ ਪੜ੍ਹੋ

Tags :