ਹਵਸ 'ਚ ਅੰਨ੍ਹੇ ਦਾਰਿੰਦਿਆਂ ਨੇ 19 ਸਾਲਾ ਦੀ ਲੜਕੀ ਨਾਲ ਕੀਤਾ ਸਮੂਹਿਕ ਜ਼ਬਰ-ਜਨਾਹ, 23 ਚੋਂ 9 ਜਣੇ ਗ੍ਰਿਫ਼ਤਾਰ 

ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਇੱਕ 19 ਸਾਲਾ ਲੜਕੀ ਨਾਲ ਕਥਿਤ ਸਮੂਹਿਕ ਜ਼ਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 23 ਵਿੱਚੋਂ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Courtesy: file photo

Share:

ਵਾਰਾਣਸੀ ਦੇ ਲਾਲਪੁਰ ਪਾਂਡੇਪੁਰ ਇਲਾਕੇ ਵਿੱਚ 19 ਸਾਲਾ ਲੜਕੀ ਨਾਲ ਹੋਏ ਕਥਿਤ ਸਮੂਹਿਕ ਜ਼ਬਰ ਜਨਾਹ ਦੇ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ 23 ਵਿੱਚੋਂ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਸਾਰਿਆਂ ਨੂੰ ਰਿਮਾਂਡ 'ਤੇ ਲਿਆ ਗਿਆ। ਇਹ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਸਹਾਇਕ ਪੁਲਿਸ ਕਮਿਸ਼ਨਰ ਵਿਦੁਸ਼ ਸਕਸੈਨਾ ਨੇ ਇਹ ਜਾਣਕਾਰੀ ਦਿੱਤੀ। 

ਪੀੜਤ ਦੀ ਮਾਂ ਨੇ ਬੋਲਣ ਤੋਂ ਇਨਕਾਰ ਕੀਤਾ

ਵਿਦੁਸ਼ ਸਕਸੈਨਾ ਨੇ ਕਿਹਾ ਕਿ ਪੀੜਤ ਲੜਕੀ ਠੀਕ ਹੈ ਅਤੇ ਪੁਲਿਸ ਲਗਾਤਾਰ ਉਸਦੇ ਪਰਿਵਾਰ ਦੇ ਸੰਪਰਕ ਵਿੱਚ ਹੈ। ਜਦੋਂ ਇੱਕ ਮੀਡੀਆ ਨੇ ਪੀੜਤ ਦੀ ਮਾਂ ਨੂੰ ਫ਼ੋਨ ਕੀਤਾ ਤਾਂ ਉਹਨਾਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਲੜਕੀ 29 ਮਾਰਚ ਨੂੰ ਕੁੱਝ ਨੌਜਵਾਨਾਂ ਨਾਲ ਕਿਤੇ ਗਈ ਸੀ ਅਤੇ ਜਦੋਂ ਉਹ ਘਰ ਵਾਪਸ ਨਹੀਂ ਆਈ ਤਾਂ ਉਸਦੇ ਪਰਿਵਾਰ ਨੇ 4 ਅਪ੍ਰੈਲ ਨੂੰ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਜਦੋਂ ਪੁਲਿਸ ਨੇ ਲੜਕੀ ਨੂੰ ਬਰਾਮਦ ਕੀਤਾ ਤਾਂ ਉਸਨੇ ਜ਼ਬਰ ਜਨਾਹ ਬਾਰੇ ਕੁੱਝ ਨਹੀਂ ਦੱਸਿਆ। ਲੜਕੀ ਦੇ ਪਰਿਵਾਰ ਨੇ 6 ਅਪ੍ਰੈਲ ਨੂੰ ਸ਼ਿਕਾਇਤ ਦਰਜ ਕਰਵਾਈ, ਜਿਸ ਵਿੱਚ ਲੜਕੀ ਨਾਲ ਸਮੂਹਿਕ ਜ਼ਬਰ ਜਨਾਹ ਦਾ ਦੋਸ਼ ਲਗਾਇਆ ਗਿਆ।

12 ਨੌਜਵਾਨਾਂ ਨੇ ਪੀੜਤਾ ਨਾਲ ਜ਼ਬਰ ਜਨਾਹ ਕੀਤਾ

ਇਸ ਮਾਮਲੇ ਵਿੱਚ ਬੀਐਨਐਸ ਦੀਆਂ ਸਬੰਧਤ ਧਾਰਾਵਾਂ ਤਹਿਤ 12 ਨਾਮਜ਼ਦ ਅਤੇ 11 ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਨਾਮਜ਼ਦ ਮੁਲਜ਼ਮਾਂ ਦੀ ਪਛਾਣ ਰਾਜ ਵਿਸ਼ਵਕਰਮਾ, ਸਮੀਰ, ਆਯੁਸ਼, ਸੋਹੇਲ, ਦਾਨਿਸ਼, ਅਨਮੋਲ, ਸਾਜਿਦ, ਜ਼ਹੀਰ, ਇਮਰਾਨ, ਜ਼ੈਬ, ਅਮਨ ਅਤੇ ਰਾਜ ਖਾਨ ਵਜੋਂ ਹੋਈ ਹੈ। ਪੀੜਤਾ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ, ਪੁਲਿਸ ਨੇ ਕਿਹਾ ਕਿ 29 ਮਾਰਚ ਤੋਂ 4 ਅਪ੍ਰੈਲ ਦੇ ਵਿਚਕਾਰ ਦੋਸ਼ੀ ਉਸਨੂੰ ਕਈ ਹੋਟਲਾਂ ਅਤੇ ਹੁੱਕਾ ਬਾਰਾਂ ਵਿੱਚ ਲੈ ਗਏ ਅਤੇ ਉਸ ਨਾਲ ਸਮੂਹਿਕ ਜ਼ਬਰ ਜਨਾਹ ਕੀਤਾ। ਪੀੜਤਾ ਦੀ ਮਾਂ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਉਸਦੀ ਧੀ 29 ਮਾਰਚ ਨੂੰ ਆਪਣੇ ਦੋਸਤ ਦੇ ਘਰ ਗਈ ਸੀ।

ਇਹ ਵੀ ਪੜ੍ਹੋ