ਸ਼ਰਾਬ ਪੀਂਦੇ ਲੜ ਪਏ ਦੋਸਤ, ਛਾਤੀ 'ਚ ਕੈਂਚੀ ਮਾਰ ਕੇ ਮੌਤ ਦੇ ਘਾਟ ਉਤਾਰਿਆ

ਜ਼ਖਮੀ ਮਨੋਜ ਕੁਮਾਰ ਲਹੂਲੁਹਾਨ ਹਾਲਤ 'ਚ ਪੁਲਿਸ ਥਾਣੇ ਪਹੁੰਚ ਗਿਆ। ਉਸਦੀ ਹਾਲਤ ਦੇਖ ਕੇ ਪੁਲਿਸ ਨੇ ਉਸਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ। ਪਰ ਕੁੱਝ ਮਿੰਟਾਂ ਬਾਅਦ ਹੀ ਮਨੋਜ ਦੀ ਮੌਤ ਹੋ ਗਈ।

Courtesy: file photo

Share:

ਲੁਧਿਆਣਾ ਜ਼ਿਲ੍ਹੇ ਦੇ ਸ਼ਹਿਰ ਖੰਨਾ ਦੇ ਪ੍ਰੇਮ ਭੰਡਾਰੀ ਪਾਰਕ ਵਿੱਚ ਇੱਕ ਦੋਸਤ ਨੇ ਦੂਜੇ ਦੋਸਤ ਦਾ ਕਤਲ ਕਰ ਦਿੱਤਾ। ਦੋਵੇਂ ਇਕੱਠੇ ਬੈਠੇ ਸ਼ਰਾਬ ਪੀ ਰਹੇ ਸਨ। ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਉਸੇ ਪਲ, ਦੂਜੇ ਵਿਅਕਤੀ ਨੇ ਆਪਣੇ ਦੋਸਤ 'ਤੇ ਕੈਂਚੀ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨੋਜ ਕੁਮਾਰ ਵਜੋਂ ਹੋਈ ਹੈ, ਜੋ ਕਿ ਆਜ਼ਾਦ ਨਗਰ ਦਾ ਰਹਿਣ ਵਾਲਾ ਸੀ। ਘਟਨਾ ਤੋਂ ਬਾਅਦ ਦੋਸ਼ੀ ਫੌਜੀ ਵਾਸੀ ਖੰਨਾ ਫਰਾਰ ਹੋ ਗਿਆ ਸੀ। ਜਿਸਨੂੰ ਪੁਲਿਸ ਨੇ ਰਾਤ ਨੂੰ ਫੜ ਲਿਆ।

ਬੂਟ ਪਾਲਿਸ਼ ਕਰਦਾ ਸੀ ਮ੍ਰਿਤਕ 

ਜਾਣਕਾਰੀ ਅਨੁਸਾਰ ਮਨੋਜ ਕੁਮਾਰ ਬੂਟ ਪਾਲਿਸ਼ ਕਰਨ ਦਾ ਕੰਮ ਕਰਦਾ ਸੀ। ਉਸਦਾ ਦੋਸਤ ਫੌਜੀ ਫੇਰੀ ਲਾ ਕੇ ਕੰਨਾਂ ਦੀ ਸਫ਼ਾਈ ਕਰਦਾ ਸੀ। ਪ੍ਰੇਮ ਭੰਡਾਰੀ ਪਾਰਕ ਅੰਦਰ ਐਤਵਾਰ ਸ਼ਾਮ ਨੂੰ ਦੋਵੇਂ ਸ਼ਰਾਬ ਪੀ ਰਹੇ ਸੀ। ਦੋਵਾਂ ਦੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ। ਲੜਾਈ ਦੌਰਾਨ ਮਨੋਜ ਕੁਮਾਰ ਦੀ ਛਾਤੀ 'ਤੇ ਕੈਂਚੀ ਨਾਲ ਹਮਲਾ ਕੀਤਾ ਗਿਆ। ਸਿਟੀ ਥਾਣਾ 2 ਅਪਰਾਧ ਵਾਲੀ ਥਾਂ ਦੇ ਨੇੜੇ ਹੈ। ਜ਼ਖਮੀ ਮਨੋਜ ਕੁਮਾਰ ਲਹੂਲੁਹਾਨ ਹਾਲਤ 'ਚ ਪੁਲਿਸ ਥਾਣੇ ਪਹੁੰਚ ਗਿਆ। ਉਸਦੀ ਹਾਲਤ ਦੇਖ ਕੇ ਪੁਲਿਸ ਨੇ ਉਸਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ। ਪਰ ਕੁੱਝ ਮਿੰਟਾਂ ਬਾਅਦ ਹੀ ਮਨੋਜ ਦੀ ਮੌਤ ਹੋ ਗਈ। ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ ਅਤੇ ਪੋਸਟਮਾਰਟਮ ਸੋਮਵਾਰ ਨੂੰ ਕੀਤਾ ਜਾਵੇਗਾ। ਸਿਟੀ ਪੁਲਿਸ ਸਟੇਸ਼ਨ 2 ਦੇ ਐਸਐਚਓ ਜਗਜੀਵਨ ਰਾਮ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ 'ਤੇ ਮੁਲਜ਼ਮ ਫੌਜੀ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। 

ਇਹ ਵੀ ਪੜ੍ਹੋ