ਪਹਿਲੇ ਕੰਧ ਨਾਲ ਮਾਰਿਆ ਸਿਰ, ਫਿਰ ਚਾਕੂ ਨਾਲ ਕਰ ਦਿੱਤੀ ਸੱਸ ਦੀ ਹੱਤਿਆ, ਲਾਸ਼ ਨੂੰ ਛੱਡ ਕੇ ਫਰਾਰ ਹੋਈ ਨੂੰਹ

ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ਵਿੱਚ ਘਰੇਲੂ ਵਿਵਾਦ ਕਾਰਨ ਨੂੰਹ ਨੇ ਆਪਣੀ ਸੱਸ ਦੀ ਹੱਤਿਆ ਕਰ ਦਿੱਤੀ। ਫਿਰ ਲਾਸ਼ ਨੂੰ ਸੁੱਟਣ ਲਈ ਇੱਕ ਬੈਗ ਵਿੱਚ ਪਾ ਦਿੱਤਾ, ਪਰ ਲਾਸ਼ ਦਾ ਭਾਰ ਜਿਆਦਾ ਹੋਣ ਕਰਕੇ ਉਸਨੂੰ ਘਟਨਾ ਸਥਲ 'ਤੇ ਛੱਡ ਕੇ ਫਰਾਰ ਹੋ ਗਈ। ਘਰ ਦੇ ਮਾਲਕ ਨੇ ਬੈਗ ਵਿੱਚ ਲਾਸ਼ ਨੂੰ ਦੇਖਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਔਰਤ ਦੀ ਤਲਾਸ਼ ਕਰਦੇ ਹੋਏ ਉਸ ਨੂੰ ਉਸਦੇ ਜੱਦੀ ਸ਼ਹਿਰ ਵਿੱਚੋਂ ਗ੍ਰਿਫਤਾਰ ਕੀਤਾ ਗਿਆ।

Share:

ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ਵਿੱਚ ਇੱਕ 22 ਸਾਲਾ ਔਰਤ ਨੇ ਝਗੜੇ ਤੋਂ ਬਾਅਦ ਘਰ ਵਿੱਚ ਆਪਣੀ ਸੱਸ ਦੀ ਕਥਿਤ ਤੌਰ 'ਤੇ ਹੱਤਿਆ ਕਰ ਦਿੱਤੀ। ਫਿਰ ਉਸਨੇ ਲਾਸ਼ ਨੂੰ ਸੁੱਟਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਜਦੋਂ ਉਹ ਅਜਿਹਾ ਨਹੀਂ ਕਰ ਸਕੀ, ਤਾਂ ਉਹ ਘਟਨਾ ਵਾਲੀ ਥਾਂ ਤੋਂ ਭੱਜ ਗਈ। ਹਾਲਾਂਕਿ ਬਾਅਦ ਵਿੱਚ ਪੁਲਿਸ ਨੇ ਮੁਲਜ਼ਮ ਔਰਤ ਪ੍ਰਤੀਕਸ਼ਾ ਸ਼ਿੰਗਾਰੇ ਨੂੰ ਗੁਆਂਢੀ ਪ੍ਰਭਾਨੀ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ।

ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ ਮ੍ਰਿਤਕ ਮਹਿਲ

ਵਧੀਕ ਪੁਲਿਸ ਸੁਪਰਡੈਂਟ ਆਯੁਸ਼ ਨੋਪਾਨੀ ਨੇ ਦੱਸਿਆ ਕਿ ਦੋਸ਼ੀ ਔਰਤ ਦਾ ਵਿਆਹ 6 ਮਹੀਨੇ ਪਹਿਲਾਂ ਲਾਤੂਰ ਦੀ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਨ ਵਾਲੇ ਆਕਾਸ਼ ਸ਼ਿੰਗਾਰੇ ਨਾਲ ਹੋਇਆ ਸੀ। ਦੋਸ਼ੀ ਔਰਤ ਆਪਣੀ ਸੱਸ ਸਵਿਤਾ ਸ਼ਿੰਗਾਰੇ (45) ਨਾਲ ਜਾਲਨਾ ਦੀ ਪ੍ਰਿਯਦਰਸ਼ਨੀ ਕਲੋਨੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ।

ਦੋ ਔਰਤਾਂ ਵਿਚਕਾਰ ਹੋਇਆ ਸੀ ਝਗੜਾ

ਪੁਲਿਸ ਸਬ-ਇੰਸਪੈਕਟਰ ਰਾਜੇਂਦਰ ਵਾਘ ਨੇ ਕਿਹਾ ਕਿ ਮੰਗਲਵਾਰ ਨੂੰ ਦੋ ਔਰਤਾਂ ਵਿਚਕਾਰ ਝਗੜਾ ਹੋ ਗਿਆ, ਜਿਸ ਤੋਂ ਬਾਅਦ ਦੋਸ਼ੀ ਨੇ ਕਥਿਤ ਤੌਰ 'ਤੇ ਉਸਦੀ ਸੱਸ ਦਾ ਸਿਰ ਕੰਧ ਨਾਲ ਮਾਰਿਆ ਅਤੇ ਬਾਅਦ ਵਿੱਚ ਰਸੋਈ ਦੇ ਚਾਕੂ ਨਾਲ ਉਸ 'ਤੇ ਹਮਲਾ ਕਰ ਦਿੱਤਾ। ਇਸ ਕਾਰਨ ਉਸਦੀ ਮੌਤ ਹੋ ਗਈ। ਦੋਸ਼ੀ ਨੇ ਫਿਰ ਲਾਸ਼ ਨੂੰ ਸੁੱਟਣ ਲਈ ਇੱਕ ਬੈਗ ਵਿੱਚ ਪਾ ਦਿੱਤਾ ਪਰ ਉਹ ਲਾਸ਼ ਦੇ ਭਾਰ ਕਾਰਨ ਉਸਨੂੰ ਹਿਲਾ ਨਹੀਂ ਸਕੀ ਅਤੇ ਘਰੋਂ ਭੱਜ ਗਈ।  ਬਾਅਦ ਵਿੱਚ ਘਰ ਦੇ ਮਾਲਕ ਨੇ ਬੈਗ ਵਿੱਚ ਲਾਸ਼ ਦੇਖੀ ਅਤੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। ਵਾਘ ਨੇ ਕਿਹਾ ਕਿ ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਉਸਨੂੰ ਪਰਭਾਣੀ ਤੋਂ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪੀੜਤ ਦੀ ਮੌਤ ਸਿਰ ਵਿੱਚ ਸੱਟ ਲੱਗਣ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।

Tags :