Gangrape: ਪਹਿਲੇ ਫੇਸਬੁੱਕ 'ਤੇ ਵਿਆਹੁਤਾ ਨਾਲ ਕੀਤੀ ਦੋਸਤੀ, ਫਿਰ ਅਗਵਾ ਕਰਕੇ ਪਠਾਨਕੋਟ ਦੇ ਹੋਟਲ ਵਿੱਚ ਦੋਸਤਾਂ ਨਾਲ ਮਿਲ ਕੇ ਕੀਤਾ ਸਮੂਹਿਕ ਜਬਰ-ਜ਼ਨਾਹ

Gangrape: ਮੁਲਜ਼ਮ ਕੁਝ ਦਿਨਾਂ ਬਾਅਦ ਆਪਣੇ ਦੋਸਤਾਂ ਨਾਲ ਕਾਰ ਵਿੱਚ ਔਰਤ ਦੇ ਘਰ ਪਹੁੰਚਿਆ ਅਤੇ ਉਸ ਨੂੰ ਅਗਵਾ ਕਰਕੇ ਪਠਾਨਕੋਟ ਲੈ ਗਏ। ਉੱਥੇ ਮੁਲਜ਼ਮਾਂ ਨੇ ਮਿਲ ਕੇ ਵਿਆਹੁਤਾ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ।

Share:

Gangrape: ਨੌਜਵਾਨ ਨੇ ਫੇਸਬੁੱਕ 'ਤੇ ਵਿਆਹੁਤਾ ਔਰਤ ਨਾਲ ਦੋਸਤੀ ਕਰ ਲਈ। ਫਿਰ ਉਸਨੇ ਵਿਆਹੁਤਾ ਔਰਤ ਦੇ ਬਾਰੇ ਪੂਰੀ ਜਾਣਕਾਰੀ ਵੀ ਹਾਸਲ ਕਰ ਲਈ। ਮੁਲਜ਼ਮ ਕੁਝ ਦਿਨਾਂ ਬਾਅਦ ਆਪਣੇ ਦੋਸਤਾਂ ਨਾਲ ਕਾਰ ਵਿੱਚ ਔਰਤ ਦੇ ਘਰ ਪਹੁੰਚਿਆ ਅਤੇ ਉਸ ਨੂੰ ਅਗਵਾ ਕਰਕੇ ਪਠਾਨਕੋਟ ਲੈ ਗਏ। ਉੱਥੇ ਮੁਲਜ਼ਮਾਂ ਨੇ ਮਿਲ ਕੇ ਵਿਆਹੁਤਾ ਨਾਲ ਸਮੂਹਿਕ ਬਲਾਤਕਾਰ ਕੀਤਾ। ਪੀੜਤਾ ਦੀ ਸ਼ਿਕਾਇਤ 'ਤੇ ਲੁਧਿਆਣਾ ਦੇ ਥਾਣਾ ਜਮਾਲਪੁਰ ਪੁਲਿਸ ਨੇ ਤਰਨਤਾਰਨ ਦੇ ਪਿੰਡ ਬਿਹਾਰੀਪੁਰ ਨਿਵਾਸੀ ਮਸਕੀਨ, ਗੁੱਗੂ, ਸ਼ਰੀਫ ਅਤੇ ਹੋਰਾਂ ਖਿਲਾਫ ਸਮੂਹਿਕ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮਾਂ ਦੀ ਭਾਲ ਵਿੱਚ ਲੱਗੀ ਹੋਈ ਹੈ। ਇਸ ਦੌਰਾਨ ਪੁਲਿਸ ਨੇ ਪੀੜਤਾ ਦਾ ਮੈਡੀਕਲ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਐਸਆਈ ਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਡੇਢ ਮਹੀਨੇ ਤੱਕ ਦੋਵਾਂ ਵਿਚਾਲੇ ਹੁੰਦੀ ਰਹੀ ਸੀ ਗੱਲਬਾਤ 

ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਦੋ ਬੱਚੇ ਹਨ। ਫੇਸਬੁੱਕ 'ਤੇ ਮੁਲਜ਼ਮ ਮਸਕੀਨ ਨਾਲ ਉਸ ਦੀ ਦੋਸਤੀ ਹੋ ਗਈ ਸੀ। ਕਰੀਬ ਡੇਢ ਮਹੀਨੇ ਤੱਕ ਦੋਵਾਂ ਵਿਚਾਲੇ ਗੱਲਬਾਤ ਹੁੰਦੀ ਰਹੀ। 29 ਜਨਵਰੀ ਰਾਤ 11.30 ਵਜੇ ਮੁਲਜ਼ਮ ਆਪਣੇ ਸਾਥੀਆਂ ਗੱਗੂ, ਸ਼ਰੀਫ ਅਤੇ ਹੋਰ ਅਣਪਛਾਤੇ ਵਿਅਕਤੀਆਂ ਨਾਲ ਉਸ ਦੇ ਘਰ ਆਏ ਅਤੇ ਉਸ ਨੂੰ ਅਗਵਾ ਕਰਕੇ ਕਾਰ ਵਿੱਚ ਪਠਾਨਕੋਟ ਲੈ ਗਏ। ਮੁਲਜ਼ਮਾਂ ਨੇ ਉਸ ਨੂੰ ਹੋਟਲ ਵਿੱਚ ਰੱਖਿਆ। ਜਿੱਥੇ ਉਸ ਨਾਲ ਸਰੀਰਕ ਸਬੰਧ ਬਣਾਏ। ਇਸ ਤੋਂ ਬਾਅਦ ਦੋਸ਼ੀ ਨੇ ਉਸ ਨੂੰ ਫਿਰ ਧਮਕੀ ਦਿੱਤੀ ਅਤੇ ਕੁਝ ਦਿਨ ਪਹਿਲਾਂ ਉਸ ਨਾਲ ਦੁਬਾਰਾ ਬਲਾਤਕਾਰ ਕੀਤਾ। ਕਿਸੇ ਤਰ੍ਹਾਂ ਪੀੜਤ ਨੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਪੁਲਿਸ ਨੂੰ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਪੀੜਤ ਪਰਿਵਾਰ ਵਲੋਂ ਦੱਸੀ ਗਈ ਥਾਂ 'ਤੇ ਪਹੁੰਚ ਕੇ ਪੀੜਤਾ ਨੂੰ ਦੋਸ਼ੀਆਂ ਦੇ ਚੁੰਗਲ 'ਚੋਂ ਛੁਡਵਾਇਆ। ਹਾਲਾਂਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਦੋਸ਼ੀ ਉਥੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ