Youtuber ਭਾਨਾ ਸਿੱਧੂ ਦੇ ਹੱਕ ਵਿੱਚ ਹਾਈਵੇਅ ਜਾਮ ਕਰਨ ਦੇ ਦੋਸ਼ ਵਿੱਚ ਪਿਤਾ, ਭੈਣ-ਭਰਾ ਸਣੇ 17 ਲੋਕਾਂ 'ਤੇ FIR 

ਪੁਲਿਸ ਨੇ ਇਸ FIR ਵਿੱਚ ਭਾਨਾ ਸਿੱਧੂ (Bhana Sidhu) ਦੇ ਪਿਤਾ, ਭਰਾ, ਭੈਣ ਅਤੇ ਲੱਖਾ ਸਿਡਾਨਾ ਦੇ ਨਾਮ ਵੀ ਦਰਜ ਕੀਤੇ ਹਨ ਅਤੇ ਕਤਲ ਦੀ ਕੋਸ਼ਿਸ਼ ਦੀ ਧਾਰਾ ਵੀ ਜੋੜ ਦਿੱਤੀ ਹੈ। ਦੋਸ਼ ਹੈ ਕਿ ਇਹ ਸਾਰੇ ਆਪਣੇ ਨਾਲ ਕਰੀਬ 200 ਲੋਕਾਂ ਨੂੰ ਲੈ ਕੇ ਆਏ ਅਤੇ ਹਾਈਵੇਅ ਜਾਮ ਕਰ ਦਿੱਤਾ।

Share:

ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦਾ ਘਿਰਾਓ ਕਰਨ ਦੇ ਇਰਾਦੇ ਨਾਲ ਯੂਟਿਊਬਰ (Youtuber) ਭਾਨਾ ਸਿੱਧੂ ਦੇ ਹੱਕ ਵਿੱਚ ਨੈਸ਼ਨਲ ਹਾਈਵੇਅ ਜਾਮ ਕਰਨ ਦੇ ਦੋਸ਼ ਵਿੱਚ ਬਰਨਾਲਾ ਵਿੱਚ 17 ਵਿਅਕਤੀਆਂ ਖ਼ਿਲਾਫ਼ FIR ਦਰਜ ਕੀਤੀ ਗਈ ਹੈ। ਪੁਲਿਸ ਨੇ ਇਸ FIR ਵਿੱਚ ਭਾਨਾ ਸਿੱਧੂ (Bhana Sidhu) ਦੇ ਪਿਤਾ, ਭਰਾ, ਭੈਣ ਅਤੇ ਲੱਖਾ ਸਿਡਾਨਾ ਦੇ ਨਾਮ ਵੀ ਦਰਜ ਕੀਤੇ ਹਨ ਅਤੇ ਕਤਲ ਦੀ ਕੋਸ਼ਿਸ਼ ਦੀ ਧਾਰਾ ਵੀ ਜੋੜ ਦਿੱਤੀ ਹੈ। ਦੋਸ਼ ਹੈ ਕਿ ਇਹ ਸਾਰੇ ਆਪਣੇ ਨਾਲ ਕਰੀਬ 200 ਲੋਕਾਂ ਨੂੰ ਲੈ ਕੇ ਆਏ ਅਤੇ ਹਾਈਵੇਅ ਜਾਮ ਕਰ ਦਿੱਤਾ।

ਜਾਣੋ ਕਿਹੜੀ ਧਾਰਾ ਦੇ ਤਹਿਤ ਦਰਜ਼ ਕੀਤਾ ਸੀ ਕੇਸ

FIR ਮੁਤਾਬਕ ਇਹ ਮਾਮਲਾ ਪੁਲਿਸ ਨੇ ਹੀ ਦਰਜ ਕੀਤਾ ਹੈ। ਜਿਸ ਵਿੱਚ ਇਹ ਮਾਮਲਾ ਆਈਪੀਸੀ 1860 ਦੀ ਧਾਰਾ-307 (ਕਤਲ ਦੀ ਕੋਸ਼ਿਸ਼), 186, 353, 279, 427, 307, 148, 149, 117 268 ਅਤੇ ਨੈਸ਼ਨਲ ਹਾਈਵੇ ਐਕਟ 88, ਪੰਜਾਬ ਜਨਤਕ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਾ ਐਕਟ-28 ਤਹਿਤ ਦਰਜ ਕੀਤਾ ਗਿਆ ਸੀ। FIR ਵਿੱਚ ਭਾਨਾ ਸਿੱਧੂ ਦੇ ਪਿਤਾ ਬਿੱਕਰ ਸਿੰਘ, ਭਰਾ ਅਮਲਾ ਸਿੰਘ, ਭੈਣ ਕਿਰਪਾਲ ਕੌਰ, ਸਰਪੰਚ ਸਰਬਜੀਤ ਸਿੰਘ, ਪੰਚ ਰਣਜੀਤ ਸਿੰਘ, ਕੁਲਵਿੰਦਰ ਸਿੰਘ ਖਾਲਿਸਤਾਨੀ, ਲੱਖਾ ਸਿਡਾਨਾ, ਗੁਰਵਿੰਦਰ ਸਿੰਘ, ਸੁਖਪਾਲ ਸਿੰਘ, ਗੁਰਵਿੰਦਰ ਸਿੰਘ, ਬਲਜਿੰਦਰ ਸਿੰਘ, ਪ੍ਰਿਤਪਾਲ ਸਿੰਘ, ਗੁਰਮੁੱਖ ਸਿੰਘ , ਜੱਸੀ ਨਿਹੰਗ, ਅਮਰੀਕ ਸਿੰਘ, ਜਸਵੀਰ ਸਿੰਘ ਇੰਜੀਨੀਅਰ ਦੇ ਨਾਂ ਲਿਖੇ ਗਏ ਹਨ।

ਇਹ ਵੀ ਪੜ੍ਹੋ