Patiala 'ਚ ਫਾਈਨਾਂਸ ਕਰਮਚਾਰੀ ਦੀ ਗੋਲੀ ਮਾਰ ਕੇ ਹੱਤਿਆ

ਅਭਿਸ਼ੇਕ ਇੱਕ ਪ੍ਰਾਈਵੇਟ ਫਾਈਨਾਂਸ ਕੰਪਨੀ ਵਿੱਚ ਕੰਮ ਕਰਦਾ ਸੀ। ਇਹ ਕੰਪਨੀ ਲੋਕਾਂ ਨੂੰ ਛੋਟੇ ਕਰਜ਼ੇ ਦਿੰਦੀ ਸੀ। ਕਰਜ਼ੇ ਦੀ ਵਸੂਲੀ ਲਈ ਰੋਜ਼ਾਨਾ ਨਕਦੀ ਇਕੱਠੀ ਕੀਤੀ ਜਾਂਦੀ ਸੀ।

Share:

ਹਾਈਲਾਈਟਸ

  • ਮੌਕੇ ਤੋਂ ਲੁਟੇਰੇ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਵਾਲਾ ਬੈਗ ਲੈ ਕੇ ਫਰਾਰ।

Punjab News: ਪਟਿਆਲਾ ਦੇ ਦੇਵੀਗੜ੍ਹ ਇਲਾਕੇ ਵਿੱਚ ਇੱਕ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਦਾ ਕਤਲ ਕਰਕੇ ਉਸ ਦਾ ਕੈਸ਼ ਵਾਲਾ ਬੈਗ ਲੁੱਟਣ ਦੀ ਖਬਰ ਸਾਹਮਣੇ ਹੈ। ਲੁੱਟ ਦੀ ਇਹ ਘਟਨਾ ਸ਼ਾਮ 5 ਵਜੇ ਦੇ ਕਰੀਬ ਵਾਪਰੀ, ਜਿਸ ਵਿੱਚ ਇੱਕ ਨਿੱਜੀ ਕੰਪਨੀ ਦੇ ਮੁਲਾਜ਼ਮ 22 ਸਾਲਾ ਅਭਿਸ਼ੇਕ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਮੌਕੇ ਤੋਂ ਲੁਟੇਰੇ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਵਾਲਾ ਬੈਗ ਲੈ ਕੇ ਫਰਾਰ ਹੋ ਗਏ ਹਨ। 

ਕੈਸ਼ ਇਕੱਠਾ ਕਰਕੇ ਆ ਰਿਹਾ ਸੀ ਵਾਪਸ 

ਡੀਐਸਪੀ ਦਿਹਾਤੀ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਅਭਿਸ਼ੇਕ ਇੱਕ ਪ੍ਰਾਈਵੇਟ ਫਾਈਨਾਂਸ ਕੰਪਨੀ ਵਿੱਚ ਕੰਮ ਕਰਦਾ ਸੀ। ਇਹ ਪ੍ਰਾਈਵੇਟ ਫਾਇਨਾਂਸ ਕੰਪਨੀ ਲੋਕਾਂ ਨੂੰ ਛੋਟੇ ਕਰਜ਼ੇ ਦਿੰਦੀ ਸੀ। ਕਰਜ਼ੇ ਦੀ ਵਸੂਲੀ ਲਈ ਰੋਜ਼ਾਨਾ ਨਕਦੀ ਇਕੱਠੀ ਕੀਤੀ ਜਾਂਦੀ ਸੀ। ਮੰਗਲਵਾਰ ਨੂੰ ਵੀ ਅਭਿਸ਼ੇਕ ਕੈਸ਼ ਇਕੱਠਾ ਕਰਕੇ ਵਾਪਸ ਆ ਰਿਹਾ ਸੀ। ਦੇਵੀਗੜ੍ਹ ਇਲਾਕੇ 'ਚ ਬਾਈਕ ਸਵਾਰ ਦੋ ਮੁਲਜ਼ਮਾਂ ਨੇ ਗੋਲੀਆਂ ਚਲਾ ਕੇ ਅਭਿਸ਼ੇਕ ਤੇ ਹਮਲਾ ਕਰ ਦਿੱਤਾ ਅਤੇ ਉਸ ਦਾ ਕੈਸ਼ ਵਾਲਾ ਬੈਗ ਲੁੱਟ ਕੇ ਫਰਾਰ ਹੋ ਗਏ। ਗੋਲੀ ਲੱਗਣ ਕਾਰਨ ਅਭਿਸ਼ੇਕ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ