ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਵਿੱਚ ਇੱਕ ਨਾਬਾਲਗ ਧੀ ਨਾਲ ਉਸਦੇ ਮਤਰੇਏ ਪਿਤਾ ਵੱਲੋਂ ਲੰਬੇ ਸਮੇਂ ਤੱਕ ਜ਼ਬਰ ਜਨਾਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੀ ਸ਼ਿਕਾਇਤ 'ਤੇ ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤ ਦੀ ਖ਼ਬਰ ਮਿਲਦੇ ਹੀ ਦੋਸ਼ੀ ਭੱਜ ਗਿਆ ਅਤੇ ਪੁਲਿਸ ਵੱਲੋਂ ਉਸਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਸ਼ਿਕਾਇਤ ਵਿੱਚ ਪੀੜਤਾ ਨੇ ਦੱਸਿਆ ਕਿ ਉਸਦੀ ਮਾਂ ਦਾ ਪਹਿਲਾਂ ਵਿਆਹ ਲੁਧਿਆਣਾ ਦੇ ਇੱਕ ਵਿਅਕਤੀ ਨਾਲ ਹੋਇਆ ਸੀ। ਘਰੇਲੂ ਕਾਰਨਾਂ ਕਰਕੇ ਤਲਾਕ ਤੋਂ ਬਾਅਦ, ਉਸਦੀ ਮਾਂ ਨੇ 2013 ਵਿੱਚ ਦੋਸ਼ੀ ਜਸਵਿੰਦਰ ਸਿੰਘ ਨਾਲ ਦੂਜਾ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਪਰਿਵਾਰ ਜਗਰਾਉਂ ਰਹਿਣ ਲੱਗ ਪਿਆ। ਪੀੜਤਾ ਨੇ ਦੱਸਿਆ ਕਿ ਦੋਸ਼ੀ ਨੇ ਉਸ ਨਾਲ ਉਦੋਂ ਬੁਰਾ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਉਹ ਸੱਤਵੀਂ ਜਮਾਤ ਵਿੱਚ ਸੀ।
ਉਸਦੀ ਮਾਂ ਦੇ ਕੰਮ 'ਤੇ ਜਾਣ ਤੋਂ ਬਾਅਦ ਦੋਸ਼ੀ ਉਸ ਨਾਲ ਜ਼ਬਰਦਸਤੀ ਕਰਦਾ ਸੀ। ਉਸਨੇ ਪੀੜਤਾ ਨੂੰ ਜਾਨੋਂ ਮਾਰਨ ਅਤੇ ਉਸਦੀ ਮਾਂ ਅਤੇ ਭਰਾ ਨੂੰ ਘਰੋਂ ਬਾਹਰ ਕੱਢਣ ਦੀ ਧਮਕੀ ਦਿੱਤੀ ਸੀ। ਇਹ ਸਿਲਸਿਲਾ ਲਗਭਗ ਚਾਰ ਸਾਲ ਜਾਰੀ ਰਿਹਾ। ਹਾਲ ਹੀ ਵਿੱਚ ਜਦੋਂ ਪੀੜਤਾ ਰੋ ਰਹੀ ਸੀ ਤਾਂ ਮਾਂ ਨੇ ਕਾਰਨ ਪੁੱਛਿਆ। ਧੀ ਨੇ ਸਾਰੀ ਸੱਚਾਈ ਦੱਸ ਦਿੱਤੀ। ਇਸਤੋਂ ਬਾਅਦ, ਮਾਂ ਆਪਣੀ ਧੀ ਨੂੰ ਸਿੱਧੇ ਪੁਲਿਸ ਸਟੇਸ਼ਨ ਲੈ ਗਈ ਅਤੇ ਸ਼ਿਕਾਇਤ ਦਰਜ ਕਰਵਾਈ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ, ਪੁਲਿਸ ਨੇ ਦੇਰ ਰਾਤ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਲਿਆ। ਫਿਲਹਾਲ ਦੋਸ਼ੀ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੈ ਅਤੇ ਪੁਲਿਸ ਉਸਦੀ ਭਾਲ ਕਰ ਰਹੀ ਹੈ।